ਅਮੈਲੀਆ ਪੰਜਾਬੀ ਦੀ ਰਿਪੋਰਟ


Satinder Satti Video: ਪੰਜਾਬ ਦੇ ਹਰ ਦੂਜੇ ਨੌਜਵਾਨ ਦਾ ਅੱਜ ਕੱਲ੍ਹ ਵਿਦੇਸ਼ ਜਾ ਕੇ ਸੈਟਲ ਹੋਣ ਦਾ ਸੁਪਨਾ ਹੈ। ਹਰ ਨੌਜਵਾਨ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਬਾਹਰ ਜਾਣ ਦੇ ਸੁਪਨੇ ਦੇਖਣ ਲੱਗ ਪੈਂਦਾ ਹੈ। ਪਰ ਜ਼ਿਆਦਾਤਰ ਟਰੈਵਲ ਏਜੰਟ ਬੱਚਿਆਂ ਦੇ ਨਾਲ ਧੋਖਾ ਕਰਦੇ ਹਨ। ਇਸੇ ਲਈ ਪੰਜਾਬੀ ਅਦਾਕਾਰਾ ਤੇ ਇੰਮੀਗ੍ਰੇਸ਼ਨ ਵਕੀਲ ਸਤਿੰਦਰ ਸੱਤੀ ਅਕਸਰ ਹੀ ਬਾਹਰ ਜਾਣ ਦੇ ਚਾਹਵਾਨ ਬੱਚਿਆਂ ਨੂੰ ਵੀਡੀਓ ਸ਼ੇਅਰ ਕਰ ਗਾਈਡ ਕਰਦੀ ਰਹਿੰਦੀ ਹੈ। 


ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਐਮੀ ਵਿਰਕ ਨੂੰ ਆਈ ਸੁਖਬੀਰ ਬਾਦਲ ਦੀ ਯਾਦ, ਸੋਸ਼ਲ ਮੀਡੀਆ 'ਤੇ ਇਹ ਪੋਸਟ ਕਰ ਦਿੱਤੀ ਸ਼ੇਅਰ


ਸਤਿੰਦਰ ਸੱਤੀ ਨੇ ਇੱਕ ਹੋਰ ਵੀਡੀਓ ਹਾਲ ਹੀ 'ਚ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ੀ ਦੀ ਖਬਰ ਸਾਂਝੀ ਕੀਤੀ ਹੈ। ਉਹ ਇਹ ਹੈ ਕਿ ਜੇ ਕਿਸੇ ਬੱਚੇ ਦੇ IELTS 'ਚੋਂ ਸਾਢੇ 5 ਬੈਂਡ ਆਏ ਹਨ ਅਤੇ ਓਵਰਆਲ 6 ਬੈਂਡ ਆਏ ਹਨ। ਇਸ ਦੇ ਨਾਲ ਨਾਲ ਜੇ ਤੁਹਾਡੇ PTE ਵਿੱਚੋਂ 60 ਪੁਆਇੰਟਸ ਆਏ ਹਨ ਤਾਂ ਇਹ ਵੀਡੀਓ ਤੁਹਾਡੇ ਲਈ ਹੀ ਹੈ। ਕਿਉਂਕਿ ਹੁਣ ਤੁਹਾਨੂੰ ਘੱਟ ਬੈਂਡ ਹੋਣ ਦੀ ਵਜ੍ਹਾ ਕਰਕੇ ਟੈਂਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਸੱਤੀ ਨੇ ਇਸ ਵੀਡੀਓ 'ਚ ਦੱਸਿਆ ਹੈ ਕਿ ਜੇ ਤੁਹਾਡੇ ਘੱਟ ਬੈਂਡ ਹਨ ਤਾਂ ਤੁਸੀਂ ਐਸਡੀਐਸ ਸਕੀਮ ਰਾਹੀਂ ਕੈਨੇਡਾ ਜਾ ਸਕਦੇ ਹੋ। ਜਾਨਣ ਲਈ ਦੇਖੋ ਇਹ ਵੀਡੀਓ:






ਸਤਿੰਦਰ ਸੱਤੀ ਨੇ ਥੋੜੇ ਦਿਨ ਪਹਿਲਾਂ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਨਰਸਿੰਗ ਦੀ ਡਿਗਰੀ ਵਾਲੇ ਸਟੂਡੈਂਟਾਂ ਲਈ ਖਾਸ ਵੀਡੀਓ ਸ਼ੇਅਰ ਕੀਤੀ ਸੀ। ਇੱਥੇ ਦੇਖੋ:






ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਪੰਜਾਬੀ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ। ਉਨ੍ਹਾਂ ਨੇ ਇੰਡਸਟਰੀ 'ਚ ਕਵਿੱਤਰੀ ਤੇ ਗਾਇਕਾ ਵਜੋਂ ਖੂਬ ਨਾਮ ਕਮਾਇਆ ਹੈ। ਉਨ੍ਹਾਂ ਨੇ ਇਸੇ ਸਾਲ ਕੈਨੇਡਾ ਐਡਵੋਕੇਟ ਬਣ ਕੇ ਇਤਿਹਾਸ ਰਚਿਆ ਸੀ। 


ਇਹ ਵੀ ਪੜ੍ਹੋ: ਕਰਨ ਔਜਲਾ ਨੇ ਤੋੜਿਆ ਸਿੱਧੂ ਮੂਸੇਵਾਲਾ ਦਾ ਰਿਕਾਰਡ! 184 ਦੇਸ਼ਾਂ 'ਚ ਸੁਣੇ ਗਏ ਪੰਜਾਬੀ ਸਿੰਗਰ ਦੇ ਗਾਣੇ