Actress Wedding With Brother: ਸੋਸ਼ਲ ਮੀਡੀਆ ਉੱਪਰ ਅਸੀ ਕਈ ਤਰ੍ਹਾਂ ਦੇ ਅਜੀਬੋਗਰੀਬ ਵੀਡੀਓ ਦੇਖਦੇ ਹਾਂ, ਇਸਦੇ ਨਾਲ-ਨਾਲ ਕਈ ਅਜਿਹੀਆਂ ਖਬਰਾਂ ਵੀ ਪੜ੍ਹਦੇ ਹਾਂ, ਜਿਸ ਨੂੰ ਸੁਣ ਹੋਸ਼ ਉੱਡ ਜਾਂਦੇ ਹਨ। ਇਸ ਵਿਚਾਲੇ ਫਿਲਮ ਜਗਤ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਪੜ੍ਹ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਭੈਣ ਅਤੇ ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇੱਕ ਅਦਾਕਾਰਾ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ। 



ਭੈਣ ਨੇ ਆਪਣੇ ਭਰਾ ਨਾਲ ਕਰਵਾਇਆ ਵਿਆਹ


ਦਰਅਸਲ, ਸੋਸ਼ਲ ਮੀਡੀਆ ਉੱਪਰ ਅਦਾਕਾਰਾ ਸਕਾਰਲੇਟ ਵਾਸ ਦਾ ਇੱਕ ਵੀਡੀਓ ਅਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚ ਹੈਰਾਨ ਕਰ ਵਾਲੀ ਗੱਲ ਇਹ ਹੈ ਕਿ ਵਾਇਰਲ ਵੀਡੀਓ ਵਿੱਚ ਭੈਣ ਅਤੇ ਭਰਾ ਦਾ ਵਿਆਹ ਹੁੰਦੇ ਹੋਏ ਤੁਸੀ ਵੇਖ ਸਕਦੇ ਹੋ। ਜਾਣਕਾਰੀ ਲਈ ਦੱਸ ਦੇਈਏ ਕਿ ਅਦਾਕਾਰਾ ਸਕਾਰਲੇਟ ਨੂੰ ਆਪਣੇ ਸੌਤੇਲੇ ਭਰਾ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਉਸ ਨਾਲ ਵਿਆਹ ਕਰਵਾ ਲਿਆ।






 


ਮਸ਼ਹੂਰ ਅਦਾਕਾਰਾ ਸਕਾਰਲੇਟ 


ਦੱਸ ਦਈਏ ਕਿ ਲੜਕੇ ਦਾ ਨਾ ਤਾਯੋ ਰਿੱਕੀ ਹੈ ਅਤੇ ਉਸ ਦੀ ਮਤਰੇਈ ਭੈਣ ਦਾ ਨਾ ਸਕਾਰਲੇਟ ਵਾਸ ਹੈ। ਵਿਆਹ ਤੋਂ ਬਾਅਦ ਦੋਵਾਂ ਨੇ ਡਾਂਸ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ, ਸਕਾਰਲੇਟ ਅਤੇ ਟੇਯੋ ਆਸਟ੍ਰੇਲੀਆ ਦੇ ਰਹਿਣ ਵਾਲੇ ਹਨ। ਸਕਾਰਲੇਟ ਵਾਸ ਮਸ਼ਹੂਰ ਟੀਵੀ ਸ਼ੋਅ 'ਨੇਬਰਜ਼' 'ਚ ਕੰਮ ਕਰ ਚੁੱਕੀ ਹੈ। ਉਹ ਆਸਟ੍ਰੇਲੀਆ 'ਚ ਆਪਣੇ ਕਿਰਦਾਰ 'ਮਿਸ਼ਟੀ ਸ਼ਰਮਾ' ਨਾਲ ਵੀ ਜਾਣੀ ਜਾਂਦੀ ਹੈ ਪਰ ਪਿਛਲੇ ਸਾਲ ਹੀ ਉਸ ਨੇ ਆਪਣੇ ਸੌਤੇਲੇ ਭਰਾ ਨਾਲ ਵਿਆਹ ਕਰਨ ਦੇ ਫੈਸਲੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।


ਲੋਕ ਇਸ ਦੀ ਸਖ਼ਤ ਆਲੋਚਨਾ ਕਰ ਰਹੇ ਸਨ ਪਰ ਸਕਾਰਲੇਟ ਆਪਣੇ ਸੌਤੇਲੇ ਭਰਾ ਨਾਲ ਵਿਆਹ ਕਰਨ ਤੱਕ ਨਹੀਂ ਰੁਕੀ। ਉਸ ਨੇ ਇਕ ਹੋਰ ਹੈਰਾਨ ਕਰਨ ਵਾਲਾ ਫ਼ੈਸਲਾ ਲਿਆ। ਦਰਅਸਲ, ਸਕਾਰਲੇਟ ਨੇ ਟੀ. ਵੀ. ਦੀ ਦੁਨੀਆ ਨੂੰ ਸਿਰਫ਼ ਇਸ ਲਈ ਅਲਵਿਦਾ ਕਹਿ ਦਿੱਤਾ ਕਿਉਂਕਿ ਉਸ ਨੇ ਡਰਟੀ ਵੈੱਬਸਾਈਟ 'ਤੇ ਆਪਣਾ ਵੀਡੀਓ ਬਣਾਉਣਾ ਸੀ। ਉਹ ਆਪਣੇ ਸੌਤੇਲੇ ਭਰਾ (ਜੋ ਹੁਣ ਉਸ ਦਾ ਪਤੀ ਹੈ) ਨਾਲ ਓਨਲੀ ਫੈਨਜ਼ ਲਈ ਵੀਡੀਓ ਬਣਾਉਂਦੀ ਹੈ। ਇਸ ਦੇ ਜ਼ਰੀਏ ਉਹ ਵੱਡੀ ਗਿਣਤੀ 'ਚ ਨੋਟ ਛਾਪ ਰਹੀ ਹੈ। ਸਕਾਰਲੇਟ ਨੂੰ ਇੰਸਟਾਗ੍ਰਾਮ 'ਤੇ 20 ਲੱਖ ਤੋਂ ਵੱਧ ਲੋਕ ਫਾਲੋ ਕਰਦੇ ਹਨ, ਜਦਕਿ ਉਸ ਦੇ ਪਤੀ (ਮਤਰੇਏ ਭਰਾ) ਦੇ 50 ਲੱਖ ਫਾਲੋਅਰਜ਼ ਹਨ। ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਤਾਯੋ ਰਿੱਕੀ ਨੇ ਲਿਖਿਆ ਕਿ ਸਾਡੇ ਸੱਚੇ ਪਿਆਰ ਨੂੰ ਲਗਭਗ 1 ਸਾਲ ਹੋ ਗਿਆ ਹੈ। 


ਇਸ ਵੀਡੀਓ ਨੂੰ 2 ਲੱਖ 65 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ, ਜਦੋਂ ਕਿ ਇਸ ਨੂੰ ਹਜ਼ਾਰਾਂ ਲੋਕ ਸ਼ੇਅਰ ਕਰ ਚੁੱਕੇ ਹਨ। ਇਕ ਮਹਿਲਾ ਯੂਜ਼ਰ ਨੇ ਲਿਖਿਆ ਕਿ ਦੋਵਾਂ ਵਿਚਾਲੇ ਖੂਨ ਦਾ ਰਿਸ਼ਤਾ ਹੈ, ਅਜਿਹੇ 'ਚ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਫ਼ੈਸਲਾ ਕੋਈ ਵੱਡੀ ਗੱਲ ਨਹੀਂ ਹੈ।


ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਕੀ ਇਸ ਕੁੜੀ ਨੇ ਇੰਨੀ ਅਜੀਬ ਡਰੈੱਸ 'ਚ ਵਿਆਹ ਕਰਵਾਇਆ ਸੀ? ਸਭ ਤੋਂ ਪਹਿਲਾਂ, ਉਹ ਆਪਣੇ ਮਤਰੇਏ ਭਰਾ ਨਾਲ ਵਿਆਹ ਕਰਵਾ ਰਹੀ ਹੈ ਅਤੇ ਇਸ ਤੋਂ ਇਲਾਵਾ ਪਹਿਰਾਵਾ ਵੀ ਅਸ਼ਲੀਲ ਹੈ। ਤੀਜੇ ਯੂਜ਼ਰ ਨੇ ਕਮੈਂਟ ਕੀਤਾ ਹੈ ਕਿ ਮੈਨੂੰ ਮਾਫ ਕਰਨਾ, ਇਹ ਮੇਰੀ ਗ਼ਲਤੀ ਹੈ ਕਿ ਮੈਂ ਇੰਸਟਾ ਖੋਲ੍ਹਿਆ। ਮੈਂ ਇਹ ਸਭ ਦੇਖਣ ਨਹੀਂ ਆਇਆ।