Gurdas Maan: ਜਦੋਂ ਬੱਚਿਆਂ ਨੇ ਗੁਰਦਾਸ ਮਾਨ ਨੂੰ ਦੇਖ ਖੁਸ਼ੀ ਨਾਲ ਮਾਰੀਆਂ ਚੀਕਾਂ, ਗਾਇਕ ਨੇ ਇੰਜ ਦਿੱਤਾ ਰਿਐਕਸ਼ਨ, ਵੀਡੀਓ ਵਾਇਰਲ
Gurdas Maan Video: ਇਹ ਸਾਰਾ ਦ੍ਰਿਸ਼ ਗਾਇਕ ਪਰਮ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਪ੍ਰਸ਼ੰਸਕ ਇਸ ਪੋਸਟ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
Gurdas Maan Viral Video: ਪੰਜਾਬੀ ਮਿਊਜ਼ਿਕ ਜਗਤ ਦੇ ਬਾਬਾ ਬੋਹੜ ਕਹੇ ਜਾਂਦੇ ਗੁਰਦਾਸ ਮਾਨ ਜਿਨ੍ਹਾਂ ਦੇ ਫੈਨਜ਼ ਹਰ ਉਮਰ ਵਿੱਚ ਮਿਲ ਜਾਣਗੇ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਦੋਂ ਸਕੂਲ ਬੱਸ ਵਿੱਚ ਜਾ ਰਹੇ ਬੱਚਿਆਂ ਨੇ ਗੁਰਦਾਸ ਮਾਨ ਸਾਬ੍ਹ ਨੂੰ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਉੱਚੀ-ਉੱਚੀ ਆਵਾਜ਼ ਮਾਰ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਨਜ਼ਰ ਆਏ।
ਗਾਇਕ ਪਰਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਹ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਗੁਰਦਾਸ ਮਾਨ ਕਾਰ ਵਿੱਚ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਜਦੋਂ ਉਨ੍ਹਾਂ ਦੀ ਕਾਰ ਦੇ ਕੋੋਲੋ ਇੱਕ ਸਕੂਲੀ ਬੱਸ ਲੰਘਦੀ ਹੈ ਤਾਂ ਬੱਚੇ ਝੱਟ ਹੀ ਗੁਰਦਾਸ ਮਾਨ ਨੂੰ ਪਹਿਚਾਣ ਲੈਂਦੇ ਨੇ ਤੇ ਆਟੋਗ੍ਰਾਫ ਦੇਣ ਲਈ ਕਹਿਣ ਲੱਗ ਜਾਂਦੇ ਨੇ। ਪਰ ਗੁਰਦਾਸ ਮਾਨ ਸਾਰਿਆਂ ਬੱਚਿਆਂ ਨੂੰ ਪਿਆਰ ਜਤਾਉਂਦੇ ਹੋਏ ਹੱਥ ਜੋੜਦੇ ਤੇ ਕਹਿੰਦੇ ਨੇ ਕਿ ਰੁਕ ਨਹੀਂ ਸਕਦੇ ਕਿਉਂਕਿ ਉਹ ਹਾਈਵੇ 'ਤੇ ਲੰਘ ਰਹੇ ਹਨ। ਪਰ ਇਹ ਸਾਰਾ ਦ੍ਰਿਸ਼ ਗਾਇਕ ਪਰਮ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਪ੍ਰਸ਼ੰਸਕ ਇਸ ਪੋਸਟ ਉੱਤੇ ਖੂਬ ਪਿਆਰ ਲੁੱਟਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
View this post on Instagram
ਗੁਰਦਾਸ ਮਾਨ ਜੋ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਹਨ। ਉਹ ਇੱਕ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ। ਦੱਸ ਦਈਏ ਸਾਲ 2019 ‘ਚ ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਲੈ ਕੇ ਦਿੱਤੇ ਇੱਕ ਬਿਆਨ ਕਰਕੇ ਉਹ ਵਿਵਾਦਾਂ ‘ਚ ਘਿਰ ਗਏ ਸਨ। ਜਿਸ ਕਰਕੇ ਉਹ ਇਸ ਸਾਲ ‘ਗੱਲ ਸੁਣੋ ਪੰਜਾਬੀ ਦੋਸਤੋ’ ਟਾਈਟਲ ਹੇਠ ਗੀਤ ਲੈ ਕੇ ਆਏ ਸਨ । ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਆਪਣੇ ਦਿਲ ‘ਚ ਦੱਬਿਆ ਹੋਇਆ ਦਰਦ ਦਰਸ਼ਕਾਂ ਦੇ ਰੂਬਰੂ ਕੀਤਾ ਸੀ। ਇਸ ਗੀਤ ਨੂੰ ਦਰਸ਼ਕਾਂ ਅਤੇ ਕਲਾਕਾਰਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ।