David McCallum Passes Away: ਸਕਾਟਿਸ਼ ਅਭਿਨੇਤਾ ਅਤੇ ਸੰਗੀਤਕਾਰ ਡੇਵਿਡ ਮੈਕਲਮ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਗਹਿਰਾ ਸਦਮਾ ਲੱਗ ਸਕਦਾ ਹੈ। NCIS ਫੇਮ ਐਕਟਰ ਡੇਵਿਡ ਮੈਕੁਲਮ ਦਾ ਦਿਹਾਂਤ ਹੋ ਗਿਆ ਹੈ। 90 ਸਾਲ ਦੀ ਉਮਰ ਵਿੱਚ ਇਹ ਅਦਾਕਾਰ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਦੱਸ ਦਈਏ ਕਿ ਕੱਲ੍ਹ 25 ਸਤੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।      


ਇਹ ਵੀ ਪੜ੍ਹੋ: 'ਕਪਿਲ ਸ਼ਰਮਾ ਸ਼ੋਅ' 'ਚ ਸਿਰਫ ਹੱਸਣ ਦੇ ਲੱਖਾਂ ਰੁਪਏ ਲੈਂਦੀ ਹੈ ਅਰਚਨਾ ਪੂਰਨ ਸਿੰਘ, ਪੰਡਤ ਨੂੰ ਪੈਸੇ ਦੇਕੇ ਕਢਾਇਆ ਸੀ ਵਿਆਹ ਦਾ ਮਹੂਰਤ


ਨਹੀਂ ਰਹੇ ਸਕਾਟਿਸ਼ ਅਦਾਕਾਰ ਅਤੇ ਸੰਗੀਤਕਾਰ ਡੇਵਿਡ ਮੈਕੁਲਮ
ਹਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਵੀ ਦੁੱਖ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੇ ਬੇਟੇ ਪੀਟਰ ਮੈਕੁਲਮ ਨੇ ਆਪਣੇ ਪਿਤਾ ਬਾਰੇ ਕਿਹਾ ਕਿ 'ਉਹ ਬਹੁਤ ਈਮਾਨਦਾਰ ਵਿਅਕਤੀ ਸਨ। ਇਸ ਤੋਂ ਇਲਾਵਾ ਉਹ ਇਕ ਸ਼ਾਨਦਾਰ ਪਿਤਾ ਵੀ ਸਨ। ਉਨ੍ਹਾਂ ਨੇ ਹਮੇਸ਼ਾ ਆਪਣੇ ਪਰਿਵਾਰ ਨੂੰ ਪਹਿਲ ਦਿੱਤੀ ਹੈ।









ਇਸ ਸ਼ੋਅ ਤੋਂ ਅਦਾਕਾਰ ਨੂੰ ਪਛਾਣ ਮਿਲੀ
ਅਦਾਕਾਰ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਸ਼ਾਨਦਾਰ ਕਿਰਦਾਰ ਨਿਭਾਏ ਹਨ, ਜੋ ਅੱਜ ਵੀ ਸਾਰਿਆਂ ਦੇ ਦਿਲਾਂ 'ਚ ਜ਼ਿੰਦਾ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1950 ਵਿੱਚ ਕੀਤੀ ਸੀ। ਆਪਣੇ ਸ਼ੁਰੂਆਤੀ ਦਿਨਾਂ ਵਿੱਚ, ਮੈਕੁਲਮ ਨੇ ਬ੍ਰਿਟਿਸ਼ ਟੈਲੀਵਿਜ਼ਨ ਸ਼ੋਅ ਅਤੇ ਫਿਲਮਾਂ ਵਿੱਚ ਕੰਮ ਕੀਤਾ। U.N.C.L.E. ਦੀ 1964 ਦੀ ਫਿਲਮ ਦ ਮੈਨ ਮੈਕੁਲਮ ਨੂੰ ਆਪਣੀ ਵੱਖਰੀ ਪਛਾਣ ਮਿਲੀ। ਇਸ ਫਿਲਮ ਵਿੱਚ, ਉਨ੍ਹਾਂ ਨੇ ਇਲਿਆ ਕੁਰਯਾਕਿਨ ਦਾ ਕਿਰਦਾਰ ਨਿਭਾਇਆ, ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵੱਸ ਗਿਆ। ਇਹ ਫਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਹਿੱਟ ਰਹੀ ਅਤੇ ਅੰਤਰਰਾਸ਼ਟਰੀ ਹਿੱਟ ਬਣ ਗਈ। ਤੁਹਾਨੂੰ ਦੱਸ ਦਈਏ ਕਿ ਇਸ ਸ਼ੋਅ ਦੇ ਚਾਰ ਸੀਜ਼ਨ ਹੋ ਚੁੱਕੇ ਹਨ, ਜਿਸ ਵਿੱਚ ਮੈਕੁਲਮ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।


ਇਸ ਸ਼ੋਅ ਨੇ ਡੇਵਿਡ ਮੈਕੁਲਮ ਨੂੰ ਬਣਾਇਆ ਸਟਾਰ
ਇਸ ਤੋਂ ਇਲਾਵਾ ਮੈਕੁਲਮ ਨੂੰ ਅਮਰੀਕੀ ਟੈਲੀਵਿਜ਼ਨ ਲੜੀ NCIS ਤੋਂ ਵੀ ਮਾਨਤਾ ਮਿਲੀ। ਇਸ ਸ਼ੋਅ ਨੇ ਮੈਕੁਲਮ ਨੂੰ ਸਟਾਰ ਬਣਾ ਦਿੱਤਾ। ਇਸ ਟੈਲੀਵਿਜ਼ਨ ਲੜੀਵਾਰ ਵਿੱਚ ਡਾ. ਡੌਨਲਡ "ਡਕੀ" ਮੈਲਾਰਡ ਦੀ ਭੂਮਿਕਾ ਨਿਭਾਈ, ਜਦੋਂ ਕਿ ਡੇਵਿਡ ਮੈਕੁਲਮ ਦਾ ਜਨਮ ਸਾਲ 1993 ਵਿੱਚ ਗਲਾਸਗੋ, ਸਕਾਟਲੈਂਡ ਵਿੱਚ ਹੋਇਆ ਸੀ। 


ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਜਾਇਦਾਦ 'ਚ ਜ਼ਮੀਨ ਅਸਮਾਨ ਦਾ ਫਰਕ, ਰਾਘਵ ਚਲਾਉਂਦੇ ਸਵਿਫਟ ਡਿਜ਼ਾਇਰ, ਤਾਂ ਔਡੀ 'ਚ ਘੁੰਮਦੀ ਪਤਨੀ