Death: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਫਿਲਮ ਨਿਰਮਾਤਾ ਜੌਨ ਲੈਂਡੋ (Jon Landau) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ 63 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਜੌਨ ਦੀ ਮੌਤ ਦੀ ਖਬਰ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਜੈਮੀ ਲੈਂਡੌ ਨੇ ਕੀਤੀ। ਉਨ੍ਹਾਂ ਟਾਈਟੈਨਿਕ ਅਤੇ ਅਵਤਾਰ ਵਰਗੀਆਂ ਆਸਕਰ ਜੇਤੂ ਫਿਲਮਾਂ ਦਾ ਨਿਰਮਾਣ ਕੀਤਾ। ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।
ਜੇਮਸ ਕੈਮਰਨ ਨਾਲ ਖੂਬ ਵਟੋਰੀ ਚਰਚਾ
ਆਪਣੇ ਕਰੀਅਰ ਸ਼ੁਰੂਆਤ ਜੌਨ ਲੈਂਡੌ ਨੇ 1980 ਦੇ ਦਹਾਕੇ ਵਿੱਚ ਇੱਕ ਪ੍ਰੋਡਕਸ਼ਨ ਮੈਨੇਜਰ ਵਜੋਂ ਕੀਤੀ। ਆਪਣੀ ਮਿਹਨਤ ਨਾਲ ਉਹ ਇਕ ਤੋਂ ਬਾਅਦ ਇਕ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਗਏ ਅਤੇ ਬਾਅਦ ਵਿਚ ਉਨ੍ਹਾਂ ਨੇ ਟਾਈਟੈਨਿਕ ਤਬਾਹੀ 'ਤੇ ਨਿਰਦੇਸ਼ਕ ਜੇਮਸ ਕੈਮਰਨ ਦੀ ਉੱਚ-ਬਜਟ ਵਾਲੀ ਫਿਲਮ ਬਣਾਈ। ਜੇਮਸ ਕੈਮਰਨ ਅਤੇ ਜੌਨ ਲੈਂਡਨ ਦੀਆਂ ਫਿਲਮਾਂ ਨੇ ਕੁੱਲ 11 ਆਸਕਰ ਪੁਰਸਕਾਰ ਜਿੱਤੇ।
ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਦਾ ਨਿਰਮਾਣ ਕੀਤਾ
ਇਸ ਜੋੜੀ ਨੇ ਹੁਣ ਤੱਕ ਰਿਲੀਜ਼ ਹੋਈਆਂ ਚੋਟੀ ਦੀਆਂ ਚਾਰ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚੋਂ ਤਿੰਨ ਦਾ ਨਿਰਮਾਣ ਵੀ ਕੀਤਾ। ਟਾਈਟੈਨਿਕ ਤੋਂ ਇਲਾਵਾ 2009 ਦੀ ਫਿਲਮ ਅਵਤਾਰ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਹੈ, ਜਦਕਿ 2022 ਦੀ ਸੀਕਵਲ ਅਵਤਾਰ: ਦਿ ਵੇ ਆਫ ਵਾਟਰ ਤੀਜੇ ਨੰਬਰ 'ਤੇ ਹੈ। ਟਾਈਟੈਨਿਕ ਦੁਨੀਆ ਭਰ ਵਿੱਚ $100 ਮਿਲੀਅਨ ਤੋਂ ਵੱਧ ਦੀ ਕਮਾਈ ਕਰਨ ਵਾਲੀ ਪਹਿਲੀ ਫਿਲਮ ਸੀ। ਜਦਕਿ, Avengers: Endgame ਇਸ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ। ਜੌਨ ਲੈਂਡੌ ਬ੍ਰੌਡਵੇ ਡਾਇਰੈਕਟਰ ਟੀਨਾ ਲੈਂਡੌ, ਸਿਮਫਨੀ ਸਪੇਸ ਦੇ ਕਾਰਜਕਾਰੀ ਨਿਰਦੇਸ਼ਕ ਕੈਥੀ ਲੈਂਡੌ, ਅਤੇ ਸਟਾਰ ਟ੍ਰੈਕ ਦੇ ਨਿਰਦੇਸ਼ਕ ਲੇਸ ਲੈਂਡੌ ਦਾ ਭਰਾ ਸੀ। ਨਿਰਮਾਤਾ ਆਪਣੇ ਪੁੱਤਰ ਜੈਮੀ ਅਤੇ ਜੋਡੀ ਨਾਲ ਪਤਨੀ ਜੂਲੀ ਨੂੰ ਪਿੱਛੇ ਛੱਡ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।