Security Guard stopped Urfi Javed: ਬਿੱਗ ਬੌਸ ਓਟੀਟੀ ਤੋਂ ਇੰਟਰਨੈੱਟ ਸੈਂਸੇਸ਼ਨ ਬਣ ਚੁੱਕੀ ਉਰਫੀ ਜਾਵੇਦ ਨੂੰ ਤੁਸੀਂ ਹਮੇਸ਼ਾ ਦੇਖਿਆ ਹੋਵੇਗਾ ਪਰ ਹਾਲ ਹੀ 'ਚ ਉਰਫੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅਦਾਕਾਰਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹਮੇਸ਼ਾ ਹੱਸਦੀ ਰਹਿਣ ਵਾਲੀ ਉਰਫੀ ਇਸ ਵੀਡੀਓ 'ਚ ਭੜਕਦੀ ਨਜ਼ਰ ਆ ਰਹੀ ਹੈ, ਅਭਿਨੇਤਰੀ ਇੰਨੀ ਗੁੱਸੇ 'ਚ ਹੈ ਕਿ ਉਸ ਨੇ ਪਾਪਰਾਜ਼ੀ ਨੂੰ ਫੋਟੋ ਕਲਿੱਕ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਸਭ ਦੇ ਸਾਹਮਣੇ ਹੀ ਚਲੀ ਗਈ।
ਉਰਫੀ ਜਾਵੇਦ ਸੋਮਵਾਰ ਦੁਪਹਿਰ ਨੂੰ ਇੱਕ ਇਵੈਂਟ ਵਿੱਚ ਸ਼ਾਮਲ ਹੋਣ ਲਈ ਪਹੁੰਚੀ ਸੀ। ਹਾਲਾਂਕਿ, ਗਾਰਡ ਵੱਲੋਂ ਉਸ ਨੂੰ ਗੇਟ 'ਤੇ ਹੋ ਰੋਕ ਦਿੱਤਾ ਗਿਆ ਅਤੇ ਅੰਦਰ ਨਹੀਂ ਜਾਣ ਦਿੱਤਾ ਗਿਆ। ਗਾਰਡ ਨੇ ਉਹਨਾਂ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਅਤੇ ਪੁੱਛਿਆ ਕਿ ਕੀ ਉਹਨਾਂ ਕੋਲ ਅੰਦਰ ਜਾਣ ਦੀ ਪਰਮੀਸ਼ਨ ਹੈ?
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਰਫੀ ਆਪਣੀ ਕਾਰ ਤੋਂ ਹੇਠਾਂ ਉਤਰਦੀ ਹੈ, ਉਦੋਂ ਹੀ ਉਸ ਦਾ ਮੂਡ ਵਿਗੜ ਜਾਂਦਾ ਹੈ, ਫੋਟੋਗ੍ਰਾਫਰ ਵੀ ਉਰਫੀ ਦੇ ਮੂਡ ਨੂੰ ਦੇਖਦੇ ਹਨ ਅਤੇ ਕਹਿੰਦੇ ਹਨ ਕਿ ਉਹ ਕਦੇ ਇਸ ਤਰ੍ਹਾਂ ਨਹੀਂ ਦਿਖਦੀ। ਇਸ ਤੋਂ ਬਾਅਦ ਉਰਫੀ ਕੈਮਰੇ ਦੇ ਸਾਹਮਣੇ ਬੁਰੀ ਤਰ੍ਹਾਂ ਭੜਕਦੀ ਨਜ਼ਰ ਆ ਰਹੀ ਹੈ। ਉਰਫੀ ਕਹਿੰਦੀ ਹੈ 'ਜਦੋਂ ਉਹਨਾਂ ਨੇ ਤੁਹਾਨੂੰ ਬੁਲਾਇਆ ਹੈ ਤਾਂ ਉਹ ਤੁਹਾਨੂੰ ਰੋਕ ਨਹੀਂ ਸਕਦੇ'। ਇਹ ਕਹਿ ਕੇ ਅਭਿਨੇਤਰੀ ਅੱਗੇ ਵਧਦੀ ਹੈ ਅਤੇ ਇਮਾਰਤ ਦੇ ਸਾਹਮਣੇ ਤਸਵੀਰਾਂ ਖਿੱਚਵਾਉਣ ਲੱਗਦੀ ਹੈ। ਉਦੋਂ ਹੀ ਗਾਰਡ ਆਉਂਦੇ ਹਨ ਅਤੇ ਪਾਪਰਾਜ਼ੀ ਨੂੰ ਫੋਟੋ ਕਲਿੱਕ ਕਰਨ ਤੋਂ ਰੋਕਦੇ ਹਨ। ਇਹ ਦੇਖ ਕੇ ਉਰਫੀ ਗੁੱਸੇ ਵਿੱਚ ਉੱਥੋਂ ਚਲੀ ਗਈ।
ਇਸ ਦੌਰਾਨ ਅਭਿਨੇਤਰੀ ਨੇ ਬ੍ਰਾਊਨ ਕਲਰ ਦੀ ਟਾਈਟ ਫਿਟ ਫਰੰਟ ਓਪਨ ਸ਼ਾਰਟ ਡਰੈੱਸ ਪਾਈ ਹੋਈ ਹੈ ਪਰ ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਲੋਕਾਂ ਦਾ ਧਿਆਨ ਉਸ ਦੀ ਡਰੈੱਸ 'ਤੇ ਨਹੀਂ ਸਗੋਂ ਗੁੱਸੇ 'ਤੇ ਹੋਵੇਗਾ, ਆਮ ਤੌਰ 'ਤੇ ਉਰਫੀ ਆਪਣੇ ਅਜੀਬ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। .