ਅਦਾਕਾਰਾ ਤਾਪਸੀ ਪੰਨੂ ਵੀ ਇਸ ਸਾਲ ਵਿਆਹ ਕਰਵਾਉਣ ਦੀ ਪਲੈਨਿੰਗ ਕਰ ਰਹੀ ਹੈ। ਜੇਕਰ ਤਾਪਸੀ ਵਿਆਹ ਕਰਵਾਉਂਦੀ ਹੈ ਤਾਂ ਯਾਮੀ ਗੌਤਮ ਤੋਂ ਬਾਅਦ ਤਾਪਸੀ ਪੰਨੂ ਇਕ ਅਜਿਹੀ ਅਦਾਕਾਰਾ ਬਣ ਜਾਏਗੀ, ਜਿਸ ਨੇ 2021 'ਚ ਸੱਤ ਫੇਰੇ ਲਏ। ਤਾਪਸੀ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਪਿਆਰੀ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। 


 


ਤਾਪਸੀ ਆਪਣੇ ਬੁਆਏਫ੍ਰੈਂਡ ਮੈਥੀਆਸ ਬੋਏ ਨਾਲ ਇਸ ਸਾਲ ਵਿਆਹ ਕਰਾਉਣ ਬਾਰੇ ਵਿਚਾਰ ਕਰ ਰਹੀ ਹੈ। ਤਾਪਸੀ ਦੀ ਭੈਣ ਸ਼ਗੁਨ ਪਨੂੰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਕ ਇੰਟਰਵਿਊ ਦੌਰਾਨ ਸ਼ਗੁਨ ਨੇ ਦੱਸਿਆ ਕਿ, "ਉਸ ਨੇ ਵਿਆਹ ਲਈ ਬਹੁਤ ਸਾਰੀ ਲੋਕੇਸ਼ਨਸ ਨੂੰ ਵੇਖਿਆ ਹੈ। ਬਹੁਤ ਸਾਰੀ ਲੋਕੇਸ਼ਨ ਨੂੰ ਸਿਲੈਕਟ ਵੀ ਕਰ ਲਿਆ ਹੈ।" ਸ਼ਗੁਨ ਖੁਦ ਇਕ ਪ੍ਰੋਫੈਸ਼ਨਲ ਵੈਡਿੰਗ ਪਲੇਨਰ ਹੈ। 


 


ਸ਼ਗਨ ਪਨੂੰ ਨੇ ਅੱਗੇ ਕਿਹਾ, "ਹੁਣ ਇਹ ਫੈਸਲਾ ਕਰਨਾ ਹੈ ਕਿ ਵਿਆਹ ਕਰਨਾ ਹੈ ਜਾਂ ਨਹੀਂ।" ਸ਼ਗੁਨ ਨੇ ਅੱਗੇ ਕਿਹਾ ਕਿ ਉਸ ਦੇ ਮਾਪੇ ਉਨ੍ਹਾਂ ਵਿੱਚੋਂ ਕਿਸੇ ਇੱਕ ਦੇ ‘ਹਾਂ’ ਦੀ ਉਡੀਕ ਕਰ ਰਹੇ ਹਨ। 


 


ਇਸ ਦੇ ਨਾਲ ਹੀ, ਤਾਪਸੀ ਪੰਨੂ ਨੇ ਇਸ ਸਾਲ ਮਈ ਵਿੱਚ ਦਿੱਤੇ ਇੱਕ ਇੰਟਰਵਿ ਵਿੱਚ ਵਿਆਹ ਦੇ ਬਾਰੇ ਕਿਹਾ ਸੀ, "ਜੇ ਮੈਂ ਵਿਆਹ ਕਰ ਲਵਾਂਗੀ, ਤਾਂ ਸ਼ਾਇਦ ਮੈਂ ਘੱਟ ਫਿਲਮਾਂ ਕਰਨ ਬਾਰੇ ਸੋਚਾਂਗੀ। ਮੈਂ ਇੱਕ ਸਾਲ ਵਿੱਚ ਪੰਜ-ਛੇ ਦੀ ਬਜਾਏ ਦੋ-ਤਿੰਨ ਫਿਲਮਾਂ ਕਰਾਂਗੀ।" ਮੈਥਿਆਸ ਖੁਦ ਇਕ ਬੈਡਮਿੰਟਨ ਖਿਡਾਰੀ ਰਿਹਾ ਹੈ ਅਤੇ ਹੁਣ ਕੋਚ ਹੈ। ਤਾਪਸੀ ਅਤੇ ਮੈਥਿਆਸ ਨੂੰ ਸਾਲ 2020 ਵਿੱਚ ਮਾਲਦੀਵ ਦੀਆਂ ਛੁੱਟੀਆਂ ਵਿੱਚ ਇਕੱਠੇ ਦੇਖਿਆ ਗਿਆ ਸੀ।