Shah Rukh Khan On Family Photo: ਸੁਪਰਸਟਾਰ ਸ਼ਾਹਰੁਖ ਖਾਨ ਨਾ ਸਿਰਫ ਇੱਕ ਸ਼ਾਨਦਾਰ ਅਭਿਨੇਤਾ ਹਨ, ਬਲਕਿ ਇੱਕ ਸੰਪੂਰਨ ਪਰਿਵਾਰਕ ਆਦਮੀ ਵੀ ਹਨ। ਉਨ੍ਹਾਂ ਦੀ ਪਤਨੀ ਗੌਰੀ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਪਰਿਵਾਰਕ ਫੋਟੋਆਂ ਜਾਂ ਵੀਡੀਓਜ਼ ਪੋਸਟ ਕਰਦੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇਕ ਫੈਮਿਲੀ ਫੋਟੋ ਪੋਸਟ ਕੀਤੀ ਸੀ, ਜਿਸ 'ਤੇ ਹੁਣ ਸ਼ਾਹਰੁਖ ਖਾਨ ਨੇ ਇਕ ਅਜਿਹੀ ਟਿੱਪਣੀ ਕੀਤੀ ਹੈ, ਜੋ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੌ; ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੀ ਹੋਣ ਵਾਲੀ ਹੈ ਰੋਕਾ ਦੀ ਰਸਮ! ਡੇਟ ਫਾਈਨਲ ਕਰਨ 'ਚ ਬਿਜ਼ੀ ਹੈ ਫੈਮਿਲੀ
ਗੌਰੀ ਦੀ ਫੋਟੋ 'ਤੇ ਸ਼ਾਹਰੁਖ ਦੇ ਕਮੈਂਟ ਨੇ ਖਿੱਚਿਆ ਧਿਆਨਗੌਰੀ ਖਾਨ ਨੇ ਬੀਤੇ ਐਤਵਾਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਪਤੀ ਸ਼ਾਹਰੁਖ ਖਾਨ ਅਤੇ ਤਿੰਨੋਂ ਬੱਚਿਆਂ ਸੁਹਾਨਾ ਖਾਨ, ਆਰੀਅਨ ਖਾਨ ਅਤੇ ਅਬਰਾਮ ਖਾਨ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਪੂਰੀ ਫੈਮਿਲੀ ਕਾਲੇ ਕੱਪੜਿਆਂ 'ਚ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗੌਰੀ ਖਾਨ ਨੇ ਲਿਖਿਆ, 'ਪਰਿਵਾਰ ਜੋ ਘਰ ਬਣਾਉਂਦਾ ਹੈ'। ਸ਼ਾਹਰੁਖ ਖਾਨ ਇਸ ਫੋਟੋ 'ਤੇ ਕਮੈਂਟ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੇ। ਉਨ੍ਹਾਂ ਨੇ ਲਿਖਿਆ, 'ਯਾਰ, ਸਾਡੇ ਬੱਚੇ ਬਹੁਤ ਸੋਹਣੇ ਹਨ'। ਸ਼ਾਹਰੁਖ ਖਾਨ ਦੇ ਇਸ ਕਮੈਂਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦਾ ਵਿਆਹ 25 ਅਕਤੂਬਰ 1991 ਨੂੰ ਹੋਇਆ ਸੀ। ਇਸ ਤੋਂ ਪਹਿਲਾਂ ਦੋਵੇਂ ਕਾਫੀ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰ ਚੁੱਕੇ ਹਨ। ਆਰੀਅਨ ਖਾਨ ਦਾ ਜਨਮ ਵਿਆਹ ਦੇ 6 ਸਾਲ ਬਾਅਦ ਹੋਇਆ ਸੀ। ਇਸ ਤੋਂ ਬਾਅਦ ਸੁਹਾਨਾ ਖਾਨ ਅਤੇ ਸਭ ਤੋਂ ਛੋਟੇ ਬੇਟੇ ਅਬਰਾਮ ਖਾਨ ਨੇ ਜਨਮ ਲਿਆ।
ਸ਼ਾਹਰੁਖ ਖਾਨ ਦੀਆਂ ਫਿਲਮਾਂਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ 'ਜਵਾਨ' ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਤੋਂ ਇਲਾਵਾ ਫਿਲਮ 'ਚ ਵਿਜੇ ਸੇਤੂਪਤੀ ਅਤੇ ਨਯਨਤਾਰਾ ਵਰਗੇ ਸਿਤਾਰੇ ਨਜ਼ਰ ਆਉਣਗੇ। ਇਹ ਇੱਕ ਐਕਸ਼ਨ ਫਿਲਮ ਹੈ, ਜੋ ਜੂਨ ਮਹੀਨੇ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। 'ਜਵਾਨ' ਨੂੰ ਮਸ਼ਹੂਰ ਨਿਰਦੇਸ਼ਕ ਐਟਲੀ ਡਾਇਰੈਕਟ ਕਰ ਰਹੇ ਹਨ। ਸ਼ਾਹਰੁਖ ਖਾਨ ਦੀ ਪਿਛਲੀ ਫਿਲਮ 'ਪਠਾਨ' ਨੇ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਫਿਲਮ ਨੇ ਦੁਨੀਆ ਭਰ 'ਚ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਤੋਂ ਇਲਾਵਾ ਸ਼ਾਹਰੁਖ ਖਾਨ ਦੀ ਇਕ 'ਡੰਕੀ' ਫਿਲਮ ਹੈ, ਜਿਸ ਨੂੰ ਰਾਜਕੁਮਾਰ ਹਿਰਾਨੀ ਪ੍ਰੋਡਿਊਸ ਕਰ ਰਹੇ ਹਨ।