Shah Rukh Khan Dunki: ਸ਼ਾਹਰੁਖ ਖਾਨ ਲਈ ਸਾਲ 2023 ਬੇਹਤਰੀਨ ਰਿਹਾ ਹੈ। ਇਸ ਸਾਲ ਕਿੰਗ ਖਾਨ ਦੀਆਂ ਹੁਣ ਤੱਕ ਦੋ ਫਿਲਮਾਂ 'ਪਠਾਨ' ਤੇ 'ਜਵਾਨ' ਰਿਲੀਜ਼ ਹੋਈਆਂ ਸੀ। ਦੋਵੇਂ ਹੀ ਫਿਲਮਾਂ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਧਮਾਕਾ ਕੀਤਾ ਅਤੇ ਨਵੇਂ ਰਿਕਾਰਡ ਬਣਾਏ। ਹੁਣ ਸ਼ਾਹਰੁਖ ਇਸ ਸਾਲ ਆਪਣੀ ਤੀਜੀ ਫਿਲਮ 'ਡੰਕੀ' ਨਾਲ ਕਾਮਯਾਬੀ ਦੀ ਹੈਟਰਿਕ ਮਾਰਨ ਜਾ ਰਹੇ ਹਨ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ 'ਤੇ ਭਾਰੀ ਪੈ ਰਹੇ ਸਾਊਥ ਸਟਾਰ ਪ੍ਰਭਾਸ, ਐਡਵਾਂਸ ਬੁਕਿੰਗ 'ਚ 'ਸਾਲਾਰ' ਨੇ 'ਡੰਕੀ' ਨੂੰ ਪਿੱਛੇ ਛੱਡਿਆ, ਜਾਣੋ ਕਲੈਕਸ਼ਨ


ਡੰਕੀ 21 ਦਸੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਨੂੰ ਬਾਲੀਵੁੱਡ ਦੇ ਪ੍ਰਸਿੱਧ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ਡਾਇਰੈਕਟ ਕੀਤਾ ਹੈ। ਹੁਣ ਡੰਕੀ ਨੂੰ ਲੈਕੇ ਹਿਰਾਨੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਫਿਲਮ ਦਾ ਪੰਜਾਬ ਨਾਲ ਡੂੰਘਾ ਕਨੈਕਸ਼ਨ ਹੈ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਹਿਰਾਨੀ ਤੇ ਸ਼ਾਹਰੁਖ ਖਾਨ ਇਸ ਚੀਜ਼ ਨੂੰ ਐਕਸਪਲੇਨ ਕਰਦੇ ਨਜ਼ਰ ਆ ਰਹੇ ਹਨ ਕਿ ਆਖਰ ਡੰਕੀ ਪੰਜਾਬ ਨਾਲ ਕਿਵੇਂ ਜੁੜੀ ਹੋਈ ਹੈ। ਰਾਜਕੁਮਾਰ ਹਿਰਾਨੀ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਨੂੰ ਵਿਦੇਸ਼ ਜਾਣ ਦਾ ਬੜਾ ਕਰੇਜ਼ ਹੈ। ਉਹ ਬਾਹਰ ਜਾਣ ਲਈ ਸਾਰੀਆਂ ਹੱਦਾਂ ਵੀ ਪਾਰ ਕਰਨ ਲਈ ਤਿਆਰ ਹੋ ਜਾਂਦੇ ਹਨ। ਇਹ ਫਿਲਮ ਦੀ ਮੁਖ ਕਹਾਣੀ ਹੈ। ਹੁਣ ਰਾਜੂ ਹਿਰਾਨੀ ਨੂੰ ਡੰਕੀ ਫਿਲਮ ਬਣਾਉਣ ਦਾ ਆਈਡੀਆ ਕਿਵੇਂ ਆਇਆ, ਉਸ ਦੇ ਲਈ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ 'ਡੰਕੀ' 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਡੰਕੀ ਦੀ ਰਿਲੀਜ਼ ਤੋਂ ਪਹਿਲਾਂ ਫਿਲਮ ਦੀ ਸਟਾਰ ਕਾਸਟ ਰੱਜ ਕੇ ਫਿਲਮ ਦਾ ਪ੍ਰਮੋਸ਼ਨ ਕਰ ਰਹੀ ਹੈ। ਸ਼ਾਹਰੁਖ ਖਾਨ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਫਿਲਮ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ। ਫਿਲਮ ਦੀ ਐਡਵਾਂਸ ਬੁਕਿੰਗ ਵੀ ਧੜੱਲੇ ਨਾਲ ਚੱਲ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਦੀਆਂ ਲੱਖਾਂ ਟਿਕਟਾਂ ਵਿਕ ਚੁੱਕੀਆਂ ਹਨ। 


ਇਹ ਵੀ ਪੜ੍ਹੋ: ਬਾਲੀਵੁੱਡ ਐਕਟਰ ਅਰਸ਼ਦ ਵਾਰਸੀ ਦਾ ਅਜੀਬ ਬਿਆਨ, 'ਐਨੀਮਲ' ਨੂੰ ਦੱਸਿਆ ਪੋਰਨ ਫਿਲਮ, ਰਣਬੀਰ ਕਪੂਰ ਬਾਰੇ ਕਹੀ ਇਹ ਗੱਲ