Shah Rukh Khan Burj Khalifa Video: ਬਾਲੀਵੁੱਡ ਦੇ ਦਿੱਗਜ ਅਭਿਨੇਤਾ ਸ਼ਾਹਰੁਖ ਖਾਨ ਨੂੰ ਸੰਯੁਕਤ ਅਰਬ ਅਮੀਰਾਤ (UAE) ਵਿੱਚ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਸ਼ਾਹਰੁਖ ਦੁਬਈ ਦੇ ਬ੍ਰਾਂਡ ਅੰਬੈਸਡਰ ਵੀ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬੁਰਜ ਖਲੀਫ 'ਤੇ ਸ਼ਾਹਰੁਖ ਖਾਨ ਦੀ ਮੌਜੂਦਗੀ ਦੇਖਣ ਨੂੰ ਮਿਲ ਰਹੀ ਹੈ।

Continues below advertisement


ਬੁਰਜ ਖਲੀਫਾ ਤੇ ਛਾਏ ਸ਼ਾਹਰੁਖ ਖਾਨ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਾਹਰੁਖ ਖਾਨ ਬੁਰਜ ਖਲੀਫ ਦੀ ਪੂਰੀ ਬਿਲਡਿੰਗ 'ਤੇ ਆਪਣੀ ਹਾਜ਼ਰੀ ਲਗਵਾ ਰਹੇ ਹਨ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਾਹਰੁਖ ਖਾਨ ਸੂਟ ਬੂਟ 'ਚ ਆਪਣੀ ਜ਼ਬਰਦਸਤ ਆਵਾਜ਼ ਨਾਲ ਖਾਸ ਸੰਦੇਸ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਬੁੱਧਵਾਰ ਦੇਰ ਸ਼ਾਮ ਬੁਰਜ ਖਲੀਫਾ 'ਤੇ ਕਿੰਗ ਖਾਨ ਦੀ ਝਲਕ ਪੇਸ਼ ਕੀਤੀ ਗਈ।









ਸ਼ਾਹਰੁਖ ਖਾਨ ਦਾ ਇਹ ਵੀਡੀਓ ਸਮੂਹ ਦੇ ਮੁਹਿੰਮ ਲਾਂਚ ਈਵੈਂਟ ਦਾ ਹਿੱਸਾ ਹੈ ਜੋ ਸੰਯੁਕਤ ਅਰਬ ਅਮੀਰਾਤ ਵਿੱਚ ਸਭ ਤੋਂ ਵੱਡੇ ਸਿਹਤ ਸੰਭਾਲ ਸੇਵਾ ਪ੍ਰਦਾਤਾਵਾਂ ਵਿੱਚੋਂ ਇੱਕ ਹੈ। ਸ਼ਾਹਰੁਖ ਨੂੰ ਇਸ ਹੈਲਥਕੇਅਰ ਗਰੁੱਪ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਸ਼ਾਹਰੁਖ ਖਾਨ ਨੂੰ ਬੁਰਜੀਲ ਨਾਮ ਦੇ ਇਸ ਗਰੁੱਪ ਦੇ ਚਿਹਰੇ ਵਜੋਂ ਚੁਣਿਆ ਗਿਆ ਹੈ। ਇਸ ਸਮੂਹ ਵਿੱਚ ਯੂਏਈ ਅਤੇ ਓਮਾਨ ਵਿੱਚ 39 ਹਸਪਤਾਲ ਅਤੇ ਮੈਡੀਕਲ ਕੇਂਦਰ ਸ਼ਾਮਲ ਹਨ।


ਸ਼ਾਹਰੁਖ ਖਾਨ ਨੇ ਦਿੱਤਾ ਖਾਸ ਸੰਦੇਸ਼
ਇਸ ਨਵੇਂ ਗਰੁੱਪ ਦਾ ਬ੍ਰਾਂਡ ਅੰਬੈਸਡਰ ਬਣਾਏ ਜਾਣ 'ਤੇ ਸ਼ਾਹਰੁਖ ਖਾਨ ਇਸ ਵੀਡੀਓ 'ਚ ਖਾਸ ਸੰਦੇਸ਼ ਦਿੰਦੇ ਨਜ਼ਰ ਆ ਰਹੇ ਹਨ। ਅਸਲ 'ਚ ਇਸ ਵੀਡੀਓ 'ਚ ਕਿੰਗ ਖਾਨ ਬੁਰਜੀਲ ਹੋਲਡਿੰਗਸ ਗਰੁੱਪ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। 1 ਮਿੰਟ 10 ਸੈਕਿੰਡ ਦੇ ਇਸ ਵੀਡੀਓ 'ਚ ਸ਼ਾਹਰੁਖ ਮੁਤਾਬਕ ਇਹ ਗਰੁੱਪ 2007 ਤੋਂ ਵਧੀਆ ਆਸਾਨ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ ਦੱਸਣਯੋਗ ਹੈ ਕਿ ਸ਼ਾਹਰੁਖ ਖਾਨ ਦੀਆਂ ਆਉਣ ਵਾਲੀਆਂ ਫਿਲਮਾਂ ਅਗਲੇ ਸਾਲ ਜਨਵਰੀ 'ਚ ਰਿਲੀਜ਼ ਹੋਣਗੀਆਂ।