ਮੁੰਬਈ: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਆਪਣੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਆਪਣੇ ਇਸੇ ਅੰਦਾਜ਼ ਨਾਲ ਟਵਿਟਰ ਦੇ ਸੀਈਓ ਜੈਕ ਡਾਰਸੀ ਨੂੰ ਹੈਰਾਨ ਕਰ ਦਿੱਤਾ। ਇਸ ਸਮੇਂ ਜੈਕ ਭਾਰਤ ਦੌਰੇ ‘ਤੇ ਹਨ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਜੈਕ ਸ਼ਾਹਰੁਖ ਨੂੰ ਮਿਲਣ ਮੁੰਬਈ ਪਹੁੰਚੇ। ਆਪਣੀ ਮੁਲਾਕਾਤ ਤੋਂ ਬਾਅਦ ਜੈਕ ਨੇ ਟਵੀਟ ਕਰਕੇ ਸ਼ਾਹਰੁਖ ਦੀ ਫੈਨ ਫੋਲੌਇੰਗ ਬਾਰੇ ਜਾਣਨਾ ਚਾਹਿਆ। ਜੈਕ ਦੇ ਇਸ ਸਵਾਲ ਦਾ ਜਵਾਬ ਕਿੰਗ ਖ਼ਾਨ ਨੇ ਮਜ਼ਾਕੀਆ ਲਹਿਜ਼ੇ ‘ਚ ਹੀ ਦਿੱਤਾ। ਸ਼ਾਹਰੁਖ ਨੇ ਟਵੀਟ ਕਰਕੇ ਲਿਖਿਆ, ‘ਉਹ ਪਹਿਲਾਂ ਤੋਂ ਹੀ ਕਾਫੀ ਫੇਮਸ ਹਨ ਪਰ ਜੇਕਰ ਕੋਈ ਉਨ੍ਹਾਂ ਬਾਰੇ ਇਹ ਕਹਿ ਰਿਹਾ ਹੈ ਕਿ ਮੇਰੇ ਫੈਨਸ ਘੱਟ ਹੋ ਰਹੇ ਹਨ ਤਾਂ ਕੋਈ ਤੁਹਾਨੂੰ ਫੇਕ ਨਿਊਜ਼ ਨਾਲ ਗੁੰਮਰਾਹ ਕਰ ਰਿਹਾ ਹੈ। ਜੈਕ ਨਾਲ ਆਪਣੀ ਮੁਲਾਕਾਤ ਦਾ ਤਜ਼ਰਬਾ ਸ਼ਾਹਰੁਖ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਜੈਕ ਦੀ ਤਾਰੀਫ ਕਰਦੇ ਸਮੇਂ ਸ਼ਾਹਰੁਖ ਨੇ ਉਨ੍ਹਾਂ ਦੇ ਸ਼ਾਂਤ ਸਭਾਅ ਦੀ ਕਾਫੀ ਤਾਰੀਫ ਕੀਤੀ। ਫੈਨਸ ਨੂੰ ਵੀ ਦੋਵਾਂ ਦੀ ਗੱਲਬਾਤ ਪਸੰਦ ਆ ਰਹੀ ਹੈ। ਦੋਵਾਂ ਨੇ ਕਾਫੀ ਚੰਗਾ ਸਮਾਂ ਬਿਤਾਇਆ ਤੇ ਸ਼ਾਹਰੁਖ ਨੇ ਆਪਣੀ ਅੱਪ-ਕਮਿੰਗ ਫ਼ਿਲਮ ‘ਜ਼ੀਰੋ’ ਬਾਰੇ ਵੀ ਜੈਕ ਨੂੰ ਦੱਸਿਆ। ‘ਜ਼ੀਰੋ’ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।