ਸ਼ਾਹਰੁਖ ਨੇ ਕਿਹਾ, 'ਚੰਗੀ ਫ਼ਿਲਮ ਕਰਨ ਲਈ ਜੋ ਗੱਲ ਮੈਨੂੰ ਸਭ ਤੋਂ ਜ਼ਿਆਦਾ ਪ੍ਰੇਰਤ ਕਰਦੀ ਹੈ ਉਹ ਮੈਂ ਸਮਝਦਾ ਹਾਂ ਮੇਰੇ ਆਲੇ-ਦੁਆਲੇ ਮੌਜੂਦ ਲੋਕ ਹੀ ਹਨ ਜੋ ਅਜਿਹੀ ਬਿਹਤਰੀਨ ਸਿਨੇਮਾ ਬਣਾਉਂਦੇ ਹਨ ਤੇ ਮੈਂ ਸਮਝਦਾ ਹਾਂ ਕਿ ਮੇਰੇ ਅੰਦਰ ਚੰਗਾ ਸਿਨੇਮਾ ਕਰਨ ਦੀ ਤਾਕਤ ਬਾਕੀ ਹੈ। ਮੇਰੇ ਅੰਦਰ ਹੁਣ ਵੀ 20-25 ਸਾਲ ਚੰਗਾ ਸਿਨੇਮਾ ਕਰਨ ਦੀ ਤਾਕਤ ਹੈ।'
ਕਿੰਗ ਖ਼ਾਨ ਇੱਥੇ ਇੰਡੀਅਨ ਫ਼ਿਲਮ ਫੈਸਟਿਵਲ ਆਫ਼ ਮੇਲਬਰਨ ‘ਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਇੱਥੇ ਉਨ੍ਹਾਂ ਨੇ ਕਿਹਾ ਕਿ ਫ਼ਿਲਮ ‘ਜ਼ੀਰੋ’ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਤੋਂ ਕੁਝ ਸਮੇਂ ਦੀ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ ਤੇ ਉਹ ਥਾਂ-ਥਾਂ ਘੁੰਮ ਕੇ ਨਵੀਆਂ ਕਹਾਣੀਆਂ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਨਾਕਾਮਯਾਬੀ ਨੂੰ ਹਲਕੇ ‘ਚ ਲੈਂਦਾ ਹਾਂ। ਆਪਣੇ ਆਪ ਨੂੰ ਮੈਂ ਇਹੀ ਕਹਿੰਦਾ ਹਾਂ ਕਿ ਚਲੋ ਥੋੜੀ ਨਾਕਾਮਯਾਬੀ ਦਾ ਮਜ਼ਾ ਵੀ ਲੈ ਲਿਆ ਜਾਵੇ।'