Shah Rukh Khan Award: ਬਾਲੀਵੁੱਡ ਇੰਡਸਟਰੀ ਦੇ 'ਕਿੰਗ ਖ਼ਾਨ' ਯਾਨੀ ਸ਼ਾਹਰੁਖ ਖ਼ਾਨ ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਨਾਲ ਵੱਡੇ ਪਰਦੇ 'ਤੇ ਦਸਤਕ ਦੇਣ ਜਾ ਰਹੇ ਹਨ। ਇਹ ਫ਼ਿਲਮ ਅਗਲੇ ਸਾਲ ਜਨਵਰੀ 'ਚ ਰਿਲੀਜ਼ ਹੋਵੇਗੀ। ਸ਼ਾਹਰੁਖ ਨੇ ਆਪਣੇ ਜਨਮਦਿਨ ਦੇ ਮੌਕੇ ’ਤੇ ਫ਼ਿਲਮ ਦਾ ਟੀਜ਼ਰ ਵੀ ਲਾਂਚ ਕੀਤਾ। 'ਪਠਾਨ' ਦੇ ਪ੍ਰਚਾਰ ਦੇ ਦੌਰਾਨ ਸ਼ਾਹਰੁਖ ਖ਼ਾਨ ਨੂੰ ਸੰਯੁਕਤ ਅਰਬ ਅਮੀਰਾਤ ਵਿਚਕਾਰ ਐਕਸਪੋ ਸੈਂਟਰ ’ਚ ਸ਼ਾਰਜਾਹ ਇੰਟਰਨੈਸ਼ਨਲ ਬੁੱਕ ਫੇਅਰ (SIBF) 2022 ਦੇ 41ਵੇਂ ਸੰਸਕਰਨ ’ਚ ਸ਼ਾਮਲ ਹੋਏ।ਜਿੱਥੇ ਉਨ੍ਹਾਂ ਨੂੰ ਬੀਤੇ ਦਿਨ ਲਈ ਸ਼ੁੱਕਰਵਾਰ ਗਲੋਬਲ ਆਈਕਨ ਨੂੰ ਸਿਨੇਮਾ ਅਤੇ ਸੱਭਿਆਚਾਰਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।


ਇਸ ਇਵੈਂਟ ’ਚ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਸ ਸਮਾਗਮ ਦੀਆਂ ਵੀਡੀਓਜ਼ ਅਤੇ ਤਸਵੀਰਾਂ ਹੁਣ ਸੋਸ਼ਲ ਮੀਡੀਆ ਸਾਹਮਣੇ ਆ ਰਹੀਆਂ ਹਨ। ਵੀਡੀਓ ’ਚ ਸ਼ਾਹਰੁਖ ਖ਼ਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ "ਅਸੀਂ ਸਾਰੇ, ਭਾਵੇਂ ਕਿੱਥੇ ਵੀ ਰਹਿੰਦੇ ਹੋਈਏ, ਅਸੀਂ ਕਿਸੇ ਰੰਗ ਦੇ ਹੋਈਏ, ਅਸੀਂ ਕਿਸੇ ਧਰਮ ਦਾ ਪਾਲਣ ਕਰਦੇ ਹੋਈਏ ਜਾਂ ਅਸੀਂ ਕਿਸ ਗੀਤ 'ਤੇ ਡਾਂਸ ਕਰਦੇ  ਹੋਈਏ।  ਪਿਆਰ, ਸ਼ਾਂਤੀ ਅਤੇ ਦਿਆਲਤਾ ਦੀ ਸੱਭਿਆਚਾਰ 'ਚ ਪ੍ਰਫੁੱਲਤ ਹੁੰਦੀ ਹੈ।’









ਇਸ ਦੌਰਾਨ ਸਟੇਜ 'ਤੇ ਸ਼ਾਹਰੁਖ ਨੇ ਆਪਣੇ ਸਿਗਨੇਚਰ ਸਟਾਈਲ ’ਚ ਫ਼ਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਮਸ਼ਹੂਰ ਪੋਜ਼ ਦਿੱਤਾ। ਇਕ ਹੋਰ ਵੀਡੀਓ ’ਚ ਉਹ ਆਪਣੀ ਫ਼ਿਲਮ ਦਾ ਡਾਇਲਾਗ ਬੋਲਦੇ ਨਜ਼ਰ ਆ ਰਹੇ ਹਨ ‘ਇਤਨੀ ਸ਼ਿੱਦਤ ਸੇ ਮੈਂ ਤੁਮਹੇ ਪਾਨੇ ਕੋਸ਼ਿਸ਼ ਕੀ ਹੈ, ਕੀ ਹਰ ਜਰੇ ਨੇ ਮੁਝੇ ਤੁਮਸੇ ਮਿਲੇਨਾ ਕੀ ਸਾਜੀਸ਼ ਕੀ ਹੈ। ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਚੀਜ਼ ਨੂੰ ਦਿਲ ਤੋਂ ਚਾਹੋ ਤਾਂ ਪੁਰੀ ਤੁਸੀਂ ਆਪਣੇ ਦਿਲ ਤੋਂ ਕੁਝ ਚਾਹੁੰਦੇ ਹੋ, ਤਾਂ ਪੂਰੀ ਕਾਇਨਾਤ ਉਸ ਨਾਲ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕਰਦੀ ਹੈ।’