ਮੁੰਬਈ: ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਅਕਸਰ ਹੀ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ। ਪਰ ਇਸ ਵਾਰ ਸੁਨਾਹਾ ਦੇ ਸੁਰਖੀਆਂ ‘ਚ ਆਉਣ ਦਾ ਕਾਰਨ ਕੁਝ ਹੋਰ ਹੀ ਹੈ। ਆਪਣੇ ਗਲੈਮਰਸ ਲੁਕਸ ਅਤੇ ਫੈਸ਼ਨ ਸੈਂਸ ਕਰਕੇ ਜਾਣੀ ਜਾਂਦੀ ਸੁਹਾਨਾ ਵਿਦੇਸ਼ ‘ਚ ਰਹਿ ਕੇ ਪੜ੍ਹਾਈ ਕਰ ਰਹੀ ਹੈ। ਇਸੇ ਦੌਰਾਨ ਸੁਹਾਨਾ ਗ੍ਰੇਜੂਏਸ਼ਨ ਸੈਰੇਮਨੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਗੌਰੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।

ਇਸ ਵੀਡੀਓ ‘ਚ ਸੁਹਾਨਾ ਨੂੰ ਸੈਰਮਨੀ ਦੇ ਦੌਰਾਨ ਐਵਾਰਡ ਮਿਲ ਰਿਹਾ ਹੈ। ਸੁਹਾਨਾ ਖ਼ਾਨ ਦਾ ਵੀਡੀਓ ਸ਼ੇਅਰ ਕਰਦੇ ਹੋਏ ਗੌਰੀ ਖ਼ਾਨ ਮਾਣ ਮਹਿਸੂਸ ਕਰ ਰਹੀ ਸੀ। ਇਸ ਵੀਡੀਓ ਨੂੰ ਦੇਖ ਕਈ ਫ਼ਿਲਮੀ ਸਿਤਾਰਿਆਂ ਨੇ ਸੁਹਾਨਾ ਨੂੰ ਵਧਾਈ ਵੀ ਦਿੱਤੀ। ਉਧਰ ਸ਼ਾਹਰੁਖ ਨੇ ਵੀ ਸੁਹਾਨਾ ਨੂੰ ਇੱਕ ਖਾਸ ਪੈਗਾਮ ਦਿੱਤਾ ਹੈ। ਉਨ੍ਹਾਂ ਕਿਹਾ ਸਕੂਲ ਖ਼ਤਮ ਹੋਇਆ ਹੈ, ਸਿੱਖਣਾ ਨਹੀਂ।


ਗੌਰੀ ਨੇ ਸੈਰੇਮਨੀ ਦਾ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖ ਸੁਹਾਨਾ ਨੂੰ ਐਵਾਰਡ ਮਿਲਣ ਦਾ ਕਾਰਨ ਵੀ ਦੱਸਿਆ। ਗੌਰੀ ਨੇ ਲਿਖਿਆ, “ਡਰਾਮਾ ਦੀ ਫੀਲਡ ‘ਚ ਬੇਮਿਸਾਲ ਕੰਮ ਕਰਨ ਲਈ ਰਸੇਲ ਕੱਪ ਮਿਲਿਆ।”


ਸੁਹਾਨਾ ਬਾਲੀਵੁੱਡ ਤੋਂ ਦੂਰ ਹੋਣ ਤੋਂ ਬਾਅਦ ਵੀ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਉਹ ਜਲਦੀ ਹੀ ਹੁਣ ਬਾਲੀਵੁੱਡ ‘ਚ ਆਪਣਾ ਡੈਬਿਊ ਕਰ ਸਕਦੀ ਹੈ।