ਮੁੰਬਈ: ਬਾਲੀਵੁੱਡ ਦੇ ਬਾਦਸ਼ਾਹ ਖ਼ਾਨ ਸ਼ਾਹਰੁਖ ਦਾ ਪੁੱਤਰ ਆਰਿਅਨ ਖ਼ਾਨ ਆਪਣੇ ਪਿਤਾ ਵਾਂਗ ਹੀ ਕਾਫੀ ਵੱਡੇ ਦਿਲ ਵਾਲਾ ਹੈ, ਜਿਸ ਦਾ ਨਮੂਨਾ ਹਾਲ ਹੀ ‘ਚ ਆਰਿਅਨ ਨੇ ਦਿੱਤਾ। ਅਸਲ ‘ਚ ਕੁਝ ਦਿਨ ਪਹਿਲਾ ਆਰਿਅਨ ਮੁੰਬਈ ਦੇ ਇੱਕ ਰੈਸਟੋਰੈਂਟ 'ਚੋਂ ਕਿਸੇ ਸਮਾਗਮ ਤੋਂ ਬਾਅਦ ਬਾਹਰ ਨਿੱਕਲ ਰਹੇ ਸੀ, ਜਿੱਥੇ ਕਾਰ ‘ਚ ਬੈਠਣ ਤੋਂ ਪਹਿਲਾ ਆਰਿਅਨ ਨੂੰ ਇੱਕ ਭਿਖਾਰੀ ਬੱਚਾ ਮਿਲ ਗਿਆ ਅਤੇ ਉਸ ਨੇ ਆਰਿਅਨ ਤੋਂ ਭੀਖ ਮੰਗੀ।
ਇਸ ਬੱਚੇ ਨੂੰ ਦੇਖ ਆਰਿਅਨ ਨੇ ਪਹਿਲਾਂ ਤਾਂ ਉਸ ਨੂੰ ਛੋਹਿਆ ਅਤੇ ਫੇਰ ਜੇਬ 'ਚੋਂ ਕੁਝ ਕੱਢ ਕੇ ਉਸ ਨੂੰ ਦਿੱਤਾ। ਬੱਚੇ ਦੀ ਮਦਦ ਤੋਂ ਬਾਅਦ ਉਹ ਬੱਚਾ ਵੀ ਉੱਥੋਂ ਚਲਾ ਗਿਆ। ਕਿੰਗ ਖ਼ਾਨ ਸ਼ਾਹਰੁਖ ਵੀ ਅਕਸਰ ਲੋਕਾਂ ਦੀ ਇਸੇ ਤਰ੍ਹਾਂ ਮਦਦ ਕਰਨ ਲਈ ਅੱਗੇ ਆਉਂਦੇ ਹਨ। ਜਿਸ ਕਾਰਨ ਕਈਂ ਲੋਕਾਂ ਦੇ ਦਿਲਾਂ ‘ਚ ਸ਼ਾਹਰੁਖ ਲਈ ਵੱਖਰੀ ਹੀ ਥਾਂ ਹੈ। ਆਰਿਅਨ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਸ਼ਾਹਰੁਖ ਦਾ ਪੁੱਤਰ ਆਰਿਅਨ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਹੈ। ਉਹ ਅਮਰੀਕਾ ‘ਚ ਫ਼ਿਲਮ ਮੇਕਿੰਗ ਦਾ ਕੋਰਸ ਕਰ ਰਿਹਾ ਹੈ ਅਤੇ ਜਲਦੀ ਹੀ ਫ਼ਿਲਮ ਇੰਡਸਟਰੀ ‘ਚ ਆਉਣ ਦੀ ਸੋਚ ਰਿਹਾ ਹੈ। ਹੁਣ ਸੁਹਾਨਾ ਖ਼ਾਨ ਤੋਂ ਬਾਅਦ ਆਰਿਅਨ ਕਦੋਂ ਆਪਣੀ ਪਹਿਲੀ ਝਲਕ ਫ਼ਿਲਮ ਇੰਡਸਟਰੀ ‘ਚ ਦਿਖਾਵੇਗਾ ਇਹ ਆਉਣ ਵਾਲੇ ਸਮੇਂ ‘ਚ ਪਤਾ ਲੱਗ ਹੀ ਜਾਵੇਗਾ।