ਮੁੰਬਈ: ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਇੱਕ ਵਾਰ ਫੇਰ ਆਪਣੇ ਜਾਨੂੰਨ ਤੇ ਦੀਵਾਨਗੀ ‘ਚ ਪਾਗਲ ਹੋਏ ਨਜ਼ਰ ਆ ਰਹੇ ਹਨ। ਇਸ ਵਾਰ ਸ਼ਾਹਿਦ ਨੂੰ ਔਡੀਅੰਸ ਪਿਆਰ ‘ਚ ਸਾਰੀਆਂ ਹੱਦਾਂ ਪਾਰ ਕਰਦੇ ਦੇਖਣਗੇ। ਅਜਿਹੀ ਹੀ ਫ਼ਿਲਮ ਕੁਝ ਸਾਲ ਪਹਿਲਾਂ ‘ਤੇਰੇ ਨਾਮ’ ਆਈ ਸੀ। ਇਸ ‘ਚ ਸਲਮਾਨ ਖ਼ਾਨ ਨੇ ਲੀਡ ਰੋਲ ਕੀਤਾ ਸੀ। ਹੁਣ ਇਸੇ ਤਰ੍ਹਾਂ ਦੀ ਇੱਕ ਹੋਰ ਫ਼ਿਲਮ ‘ਕਬੀਰ ਸਿੰਘ’ ਲੈ ਕੇ ਸ਼ਾਹਿਦ ਤੇ ਕਿਆਰਾ ਅਡਵਾਨੀ ਵੀ ਹਾਜ਼ਰ ਹਨ।
ਸਾਹਿਦ ਦੀ ਫ਼ਿਲਮ ‘ਕਬੀਰ ਸਿੰਘ’ ਦਾ ਟ੍ਰੇਲਰ ਕੁਝ ਸਮਾਂ ਪਹਿਲਾਂ ਹੀ ਲੌਂਚ ਕੀਤਾ ਗਿਆ ਹੈ। ਇਸ ‘ਚ ਸ਼ਾਹਿਦ ਨੇ ਅਜਿਹੇ ਪ੍ਰੇਮੀ ਦਾ ਰੋਲ ਕੀਤਾ ਹੈ ਜੋ ਆਪਣੀ ਪ੍ਰੇਮਿਕਾ ਅੱਗੇ ਕਿਸੇ ਦੀ ਨਹੀਂ ਸੁਣਦਾ। ਅੱਜ ਦੇ ਸਮੇਂ ‘ਚ ਅਜਿਹੇ ਆਸ਼ਿਕ ਲੱਭਣੇ ਮੁਸ਼ਕਲ ਹਨ। ਹੋ ਸਕਦਾ ਹੈ ਕਿ ਫ਼ਿਲਮ ਦੇਖਣ ਸਮੇਂ ਨੌਜਵਾਨ ਆਪਣੇ ਆਪ ਨੂੰ ਸ਼ਾਹਿਦ ‘ਚ ਦੇਖਣ।ਸ਼ਾਹਿਦ 'ਤੇ ਇਸ਼ਕ ਦਾ ਜਾਨੂੰਨ ਸਵਾਰ, ਪਿਆਰ 'ਚ ਸਾਰੀਆਂ ਹੱਦਾਂ ਪਾਰ
ਏਬੀਪੀ ਸਾਂਝਾ | 13 May 2019 03:21 PM (IST)