ਮੁੰਬਈ: ਸ਼ਾਹਿਦ ਕਪੂਰ ਲਈ ਇਹ ਸਾਲ ਕਾਫੀ ਵਧੀਆ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ‘ਪਦਮਾਵਤ’ ਤੇ ‘ਬੱਤੀ ਗੁਲ ਮੀਟਰ ਚਾਲੂ’ ਨਾਲ ਆਪਣੇ ਫੈਨਸ ਨੂੰ ਖੁਸ਼ ਕੀਤਾ। ਹੁਣ ਸ਼ਾਹਿਦ ਆਪਣੇ ਅਗਲੇ ਪ੍ਰੋਜੈਕਟ ‘ਕਬੀਰ ਸਿੰਘ’ ‘ਚ ਬਿਜ਼ੀ ਹਨ। ਫ਼ਿਲਮ ‘ਅਰਜੁਨ ਰੈੱਡੀ’ ਜੋ ਸਾਊਥ ਦੀ ਸੁਪਰਹਿੱਟ ਫ਼ਿਲਮ ਸੀ, ਦਾ ਹਿੰਦੀ ਰੀਮੇਕ ਹੈ। ਇਸ ‘ਚ ਸ਼ਾਹਿਦ ਪਹਿਲੀ ਵਾਰ ਕਿਆਰਾ ਅਡਵਾਨੀ ਨਾਲ ਸਕਰੀਨ ਸ਼ੇਅਰ ਕਰ ਰਹੇ ਹਨ।

ਫ਼ਿਲਮ ਲਈ ਸ਼ਾਹਿਦ ਹੁਣ ਤਕ ਵੱਡੀ-ਵੱਡੀ ਦਾੜ੍ਹੀ ‘ਚ ਨਜ਼ਰ ਆ ਰਹੇ ਸੀ। ਇੰਨਾ ਹੀ ਨਹੀਂ ਕੁਝ ਦਿਨ ਪਹਿਲਾਂ ਹੀ ਸ਼ਾਹਿਦ ਦੀ ਇਸ ਫ਼ਿਲਮ ਦੇ ਸੈੱਟ ਤੋਂ ਇੱਕ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਸੀ। ਹੁਣ ਇੱਕ ਹੋਰ ਲੁੱਕ ‘ਚ ਸ਼ਾਹਿਦ ਸਭ ਦੇ ਸਾਹਮਣੇ ਆਏ ਹਨ। ਤਸਵੀਰ ਨੂੰ ਸ਼ਾਹਿਦ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ ਜਿਸ ‘ਚ ਉਹ ਕਲੀਨ ਸ਼ੇਵ ‘ਚ ਨਜ਼ਰ ਆ ਰਹੇ ਹਨ।


ਸ਼ਾਹਿਦ ਨੇ ਆਪਣੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਉਹ ਤੇਲਗੂ ਫ਼ਿਲਮਾਂ ਜ਼ਿਆਦਾ ਨਹੀਂ ਦੇਖਦੇ ਪਰ ਇਸ ਫ਼ਿਲਮ ਦੀ ਕਹਾਣੀ ਉਨ੍ਹਾਂ ਨੂੰ ਕਾਫੀ ਪਸੰਦ ਆਈ ਤੇ ਉਹ ਫ਼ਿਲਮ ਦੇ ਅਸਲ ਹੀਰੋ ਵਿਜੇ ਦੇਵਰਕੋਂਡਾ ਤੋਂ ਕਾਫੀ ਇੰਮਪ੍ਰੈਸ ਹੋਏ ਜਿਸ ਲਈ ਉਨ੍ਹਾਂ ਨੇ ਫ਼ਿਲਮ ਨੂੰ ਹਾਂ ਕੀਤੀ। ‘ਕਬੀਰ ਸਿੰਘ’ ਨੂੰ ਵੀ ‘ਅਰਜੁਨ ਰੈੱਡੀ’ ਨੂੰ ਡਾਇਰੈਕਟ ਕਰਨ ਵਾਲੇ ਸੰਦੀਪ ਹੀ ਡਾਇਰੈਕਟ ਕਰ ਰਹੇ ਹਨ।