‘ਅਰਜੁਨ ਰੈਡੀ’ 'ਚ ਸ਼ਾਹਿਦ ਬਣੇ ‘ਕਬੀਰ ਸਿੰਘ’, ਵੇਖੋ ਪਹਿਲੀ ਤਸਵੀਰ
ਏਬੀਪੀ ਸਾਂਝਾ | 22 Nov 2018 03:03 PM (IST)
ਐਕਟਰ ਸ਼ਾਹਿਦ ਕਪੂਰ ਜਲਦੀ ਹੀ ਸਾਊਥ ਦੀ ਸੁਪਰਹਿੱਟ ਫ਼ਿਲਮ ‘ਅਰਜੁਨ ਰੈਡੀ’ ਦਾ ਹਿੰਦੀ ਰੀਮੇਕ ਕਰਦੇ ਨਜ਼ਰ ਆਉਣਗੇ। ਫ਼ਿਲਮ ਦਾ ਟਾਈਟਲ ‘ਕਬੀਰ ਸਿੰਘ’ ਰੱਖਿਆ ਗਿਆ ਹੈ। ਬੇਟੇ ਜ਼ੈਨ ਦੇ ਜਨਮ ਤੋਂ ਕੁਝ ਦਿਨ ਬਾਅਦ ਹੀ ਸ਼ਾਹਿਦ ਨੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਇਸ ਫ਼ਿਲਮ ‘ਚ ਉਸ ਦੇ ਨਾਲ ਕਿਆਰਾ ਅਡਵਾਨੀ ਨਜ਼ਰ ਆਉਣ ਵਾਲੀ ਹੈ। ਜਦੋਂ ਦਾ ਫ਼ਿਲਮ ਦਾ ਐਲਾਨ ਹੋਇਆ ਹੈ, ਹਰ ਕੋਈ ਸ਼ਾਹਿਦ ਦੀ ਲੁੱਕ ਦੇਖਣ ਲਈ ਬੇਤਾਬ ਸੀ। ਹਾਲ ਹੀ ‘ਚ ਸ਼ਾਹਿਦ ਦੀ ਫ਼ਿਲਮ ਦੇ ਸੈੱਟ ਤੋਂ ਪਹਿਲੀ ਤਸਵੀਰ ਲੀਕ ਹੋ ਗਈ ਹੈ, ਜਿਸ ‘ਚ ਸ਼ਾਹਿਦ ਕਪੂਰ ਟੀਮ ਦੇ ਨਾਲ ਖੜ੍ਹੇ ਆਪਣੇ ਬਾਲ ਸੰਭਾਲ ਰਹੇ ਹਨ। ਤਸਵੀਰ ਨੂੰ ਗੌਰ ਨਾਲ ਦੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਸ਼ਾਹਿਦ ਨੇ ਆਪਣਾ ਵਜ਼ਨ ਘੱਟ ਕੀਤਾ ਹੈ। ਇਸ ਦੇ ਨਾਲ ਹੀ ਫੋਟੋ ‘ਚ ਸ਼ਾਹਿਦ ਦੇ ਸਿਕਸ ਪੈਕ ਐਬਸ ਵੀ ਨਜ਼ਰ ਆ ਰਹੇ ਹਨ। ‘ਅਰਜੁਨ ਰੈੱਡੀ’ ਦੇ ਐਕਟਰ ਵਿਜੈ ਨੇ ਸ਼ਾਹਿਦ ਨੂੰ ਇਸ ਫ਼ਿਲਮ ਦੇ ਰੀਮੇਕ ਲਈ ਵਧਾਈ ਵੀ ਦਿੱਤੀ ਸੀ ਤੇ ਕਿਹਾ ਸੀ ਕਿ ਉਹ ਸ਼ਾਹਿਦ ਨੂੰ ਇਸ ਫ਼ਿਲਮ ‘ਚ ਦੇਖਣ ਲਈ ਐਕਸਾਈਟਿਡ ਹਨ। ਫ਼ਿਲਮ ਨੂੰ ‘ਅਰਜੁਨ ਰੈਡੀ’ ਦੇ ਡਾਇਰੈਕਟਰ ਸੰਦੀਪ ਹੀ ਡਾਇਰੈਕਟ ਕਰ ਰਹੇ ਹਨ।