Shehnaaz Gill in Bigg Boss 13: ਸ਼ਹਿਨਾਜ਼ ਗਿੱਲ ਜਦੋਂ 2019 ਵਿੱਚ ਬਿੱਗ ਬੌਸ 13 ਵਿੱਚ ਆਈ ਸੀ। ਉਸਨੇ ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ ਵਜੋਂ ਪੇਸ਼ ਕੀਤਾ ਸੀ। ਸ਼ੋਅ ਦੇ ਅੰਤ ਤੱਕ ਸ਼ਹਿਨਾਜ਼ ਦੀ ਇੱਕ ਜ਼ਬਰਦਸਤ ਫੈਨ ਫਾਲੋਇੰਗ ਸੀ ਅਤੇ ਉਹ ਸੋਸ਼ਲ ਮੀਡੀਆ 'ਤੇ ਬਹੁਤ ਮਸ਼ਹੂਰ ਹੋ ਗਈ ਸੀ। ਹਾਲ ਹੀ 'ਚ ਸ਼ਹਿਨਾਜ਼ ਨੇ ਬਿੱਗ ਬੌਸ ਤੋਂ ਬਾਅਦ ਆਪਣੀ ਜ਼ਿੰਦਗੀ 'ਚ ਆਏ ਬਦਲਾਅ ਬਾਰੇ ਗੱਲ ਕੀਤੀ ਹੈ।
ਉਸ ਨੇ ਕਿਹਾ ਕਿ ਮੈਂ ਆਪਣੀ ਮਿਹਨਤ ਨਾਲ ਸਭ ਕੁਝ ਕਮਾਇਆ ਹੈ। ਜ਼ਿੰਦਗੀ ਵਿਚ ਕੁਝ ਵੀ ਆਸਾਨੀ ਨਾਲ ਜਾਂ ਸਮੇਂ ਤੋਂ ਪਹਿਲਾਂ ਨਹੀਂ ਆਉਂਦਾ। ਮੈਨੂੰ ਵਿਸ਼ਵਾਸ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਚੀਜ਼ ਜਲਦੀ ਆਈ ਹੈ, ਤਾਂ ਉਹ ਵੀ ਜਲਦੀ ਦੂਰ ਹੋ ਜਾਵੇਗੀ। ਮੈਂ ਸਖ਼ਤ ਮਿਹਨਤ ਕਰ ਰਹੀ ਹਾਂ ਅਤੇ ਕਰਦੀ ਰਹਾਂਗੀ ਕਿਉਂਕਿ ਮੈਂ ਲੋਕਾਂ ਤੋਂ ਵੱਧ ਤੋਂ ਵੱਧ ਪਿਆਰ ਚਾਹੁੰਦੀ ਹਾਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਉਦੋਂ ਵੀ ਸਭ ਤੋਂ ਵਧੀਆ ਸੀ, ਹੁਣ ਵੀ ਸਭ ਤੋਂ ਵਧੀਆ ਹਾਂ।
ਸ਼ਹਿਨਾਜ਼ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਉਸ ਨੇ ਬਾਲੀਵੁੱਡ 'ਚ ਜਗ੍ਹਾ ਬਣਾਉਣ ਲਈ ਆਪਣਾ ਬੇਸ ਪੰਜਾਬ ਤੋਂ ਮੁੰਬਈ ਸ਼ਿਫਟ ਕਰ ਲਿਆ ਹੈ ਪਰ ਉਹ ਅਜੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ। ਉਸ ਨੇ ਕਿਹਾ ਕਿ ਦੇਖੋ ਮੇਰੇ ਬੋਲਣ ਦੇ ਢੰਗ ਤੋਂ ਮੇਰੇ ਅੰਦਰ ਪੰਜਾਬੀ ਝਲਕਦੀ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਰਹਿ ਰਹੇ ਹੋ, ਤੁਹਾਡਾ ਜਨਮ ਸਥਾਨ ਅਤੇ ਤੁਸੀਂ ਆਪਣੀ ਯਾਤਰਾ ਕਿੱਥੋਂ ਸ਼ੁਰੂ ਕੀਤੀ ਸੀ। ਇਹ ਤੁਹਾਨੂੰ ਕਦੇ ਨਹੀਂ ਛੱਡਦਾ। ਮੁੰਬਈ ਦੀ ਆਪਣੀ ਖੂਬਸੂਰਤੀ ਹੈ। ਇਹ ਸੁਪਨਿਆਂ ਦਾ ਸ਼ਹਿਰ ਹੈ। ਫਿਲਮ ਇੰਡਸਟਰੀ 'ਚ ਆਉਣਾ ਮੇਰਾ ਸੁਪਨਾ ਸੀ, ਮੈਂ ਖੁਸ਼ ਹਾਂ ਕਿ ਮੈਂ ਮੁੰਬਈ 'ਚ ਰਹਿ ਰਹੀ ਹਾਂ।
Bigg Boss 13 ਤੋਂ ਬਾਅਦ ਬਦਲ ਗਈ ਸ਼ਹਿਨਾਜ਼ ਗਿੱਲ ਦੀ ਜ਼ਿੰਦਗੀ, ਬੋਲੀ- ਮੈਂ ਉਦੋਂ ਵੀ ਬੈਸਟ ਸੀ, ਹੁਣ ਵੀ ਬੈਸਟ ਹਾਂ
abp sanjha
Updated at:
09 May 2022 08:38 AM (IST)
Edited By: ravneetk
ਸ਼ਹਿਨਾਜ਼ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਉਸ ਨੇ ਬਾਲੀਵੁੱਡ 'ਚ ਜਗ੍ਹਾ ਬਣਾਉਣ ਲਈ ਆਪਣਾ ਬੇਸ ਪੰਜਾਬ ਤੋਂ ਮੁੰਬਈ ਸ਼ਿਫਟ ਕਰ ਲਿਆ ਹੈ ਪਰ ਉਹ ਅਜੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ।
ਸ਼ਹਿਨਾਜ਼ ਗਿੱਲ
NEXT
PREV
Published at:
09 May 2022 08:38 AM (IST)
- - - - - - - - - Advertisement - - - - - - - - -