Auqaman 2 VS Dunki VS Salaar: ਸ਼ਾਹਰੁਖ ਖਾਨ ਤੇ ਸਾਊਥ ਸਟਾਰ ਪ੍ਰਭਾਸ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਸ਼ਾਹਰੁਖ ਖਾਨ ਦੀ 'ਡੰਕੀ' ਅੱਜ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ਨੇ ਸਭ ਦਾ ਦਿਲ ਜਿੱਤ ਲਿਆ ਹੈ। ਦੂਜੇ ਪਾਸੇ ਪ੍ਰਭਾਸ ਦੀ ਫਿਲਮ 'ਸਾਲਾਰ' 22 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਹਰ ਕੋਈ ਇਹ ਜਾਨਣ ਲਈ ਉਤਸੁਕ ਹੈ ਕਿ ਸ਼ਾਹਰੁਖ ਤੇ ਪ੍ਰਭਾਸ ਦੋਵਾਂ 'ਚੋਂ ਕੌਣ ਬਾਜ਼ੀ ਮਾਰ ਕੇ ਲੈ ਜਾਂਦਾ ਹੈ। ਹੁਣ ਇਸ ਦਰਮਿਆਨ ਇੱਕ ਹੋਰ ਫਿਲਮ 'ਡੰਕੀ' ਤੇ 'ਸਾਲਾਰ' ਨੂੰ ਟੱਕਰ ਦੇਣ ਲਈ ਮੈਦਾਨ 'ਚ ਉੱਤਰ ਰਹੀ ਹੈ। ਇਹ ਫਿਲਮ ਕੋਈ ਹੋਰ ਨਹੀਂ, ਬਲਕਿ 'ਐਕਵਾਮੈਨ 2' ਹੈ।
ਦੱਸ ਦਈਏ ਕਿ ਐਕਵਾਮੈਨ ਦਾ ਪਹਿਲਾ ਭਾਗ 2018 'ਚ ਰਿਲੀਜ਼ ਹੋਇਆ ਸੀ। ਭਾਰਤ 'ਚ ਇਸ ਫਿਲਮ ਨੂੰ ਖੂਬ ਪਿਆਰ ਮਿਿਲਿਆ ਸੀ। ਇਸ ਫਿਲਮ ਤੋਂ ਬਾਅਦ ਡੀਸੀ ਕੌਮਿਕਸ ਦੇ ਫੈਨਜ਼ ਬੜੀ ਬੇਸਵਰੀ ਦੇ ਨਾਲ 'ਐਕਵਾਮੈਨ 2' ਦੀ ਉਡੀਕ ਕਰ ਰਹੇ ਸੀ। ਹੁਣ ਆਖਰਕਾਰ ਫੈਨਜ਼ ਦਾ ਇਹ ਇੰਤਜ਼ਾਰ ਖਤਮ ਹੋ ਜਾ ਰਿਹਾ ਹੈ। ਕਿਉਂਕਿ 'ਐਕਵਾਮੈਨ 2' ਕੱਲ੍ਹ ਯਾਨਿ 22 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
'ਐਕਵਾਮੈਨ 2' ਦੀ ਰਿਲੀਜ਼ ਨਾਲ 'ਡੰਕੀ' ਤੇ 'ਸਾਲਾਰ' ਨੂੰ ਹੋਵੇਗਾ ਨੁਕਸਾਨ?
ਦੱਸ ਦਈਏ ਕਿ ਭਾਰਤ 'ਚ ਹਾਲੀਵੁੱਡ ਫਿਲਮਾਂ ਦਾ ਜ਼ਬਰਦਸਤ ਕਰੇਜ਼ ਹੈ। 2018 'ਚ ਰਿਲੀਜ਼ ਹੋਈ 'ਐਕਵਾਮੈਨ' ਭਾਰਤ 'ਚ ਵੀ ਜ਼ਬਰਦਸਤ ਹਿੱਟ ਰਹੀ ਸੀ। ਜ਼ਾਹਰ ਹੈ ਕਿ ਫੈਨਜ਼ ਇਸ ਫਿਲਮ ਦੇ ਦੂਜੇ ਪਾਰਟ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜਿਹੇ 'ਚ ਸ਼ਾਹਰੁਖ ਤੇ ਪ੍ਰਭਾਸ ਨੂੰ ਜੈਸਨ ਮੋਮੋਆ (ਐਕਵਾਮੈਨ ਸਟਾਰ) ਤੋਂ ਜ਼ਬਰਦਸਤ ਟੱਕਰ ਮਿਲਣ ਵਾਲੀ ਹੈ। ਹੁਣ ਦੇਖਣਾ ਇਹ ਹੈ ਕਿ 'ਐਕਵਾਮੈਨ' 'ਡੰਕੀ' ਤੇ ਸਾਲਾਰ ਨੂੰ ਕਿੰਨਾ ਨੁਕਸਾਨ ਪਹੁੰਚਾਏਗੀ। ਆਓ ਤੁਹਾਨੂੰ ਦੱਸਦੇ ਹਾਂ।
ਕੀ ਕਹਿੰਦੇ ਹਨ ਮਾਹਰ?
ਐਕਵਾਮੈਨ ਸੀਰੀਜ਼ ਦੀ ਪਹਿਲੀ ਫਿਲਮ 2018 ਵਿੱਚ ਰਿਲੀਜ਼ ਹੋਈ ਸੀ। ਨਿਕੋਲ ਕਿਡਮੈਨ ਅਤੇ ਐਂਬਰ ਹਰਡ ਵਰਗੇ ਵੱਡੇ ਚਿਹਰਿਆਂ ਦੀ ਅਦਾਕਾਰੀ ਵਾਲੀ ਇਹ ਫਿਲਮ ਕਾਫੀ ਪਸੰਦ ਕੀਤੀ ਗਈ ਸੀ। ਪਰ ਫਿਲਮ ਦਾ ਸਿਰਫ ਮਾਇਨਸ ਪੁਆਇੰਟ ਇਹ ਹੈ ਕਿ ਡੀਸੀ ਯੂਨੀਵਰਸ ਦਾ ਹਿੱਸਾ ਹੋਣ ਦੇ ਬਾਵਜੂਦ, ਫਿਲਮ ਇੱਕ ਮਜ਼ਬੂਤ ਲੜੀ ਵਿੱਚ ਨਹੀਂ ਬਦਲ ਸਕੀ ਹੈ। ਜੇਕਰ ਸੀਰੀਜ਼ ਦੀ ਹਾਲੀਆ ਫਿਲਮ ਪਸੰਦ ਕੀਤੀ ਗਈ ਤਾਂ ਸੰਭਵ ਹੈ ਕਿ ਇਹ ਆਉਣ ਵਾਲੇ ਸਮੇਂ 'ਚ ਵੱਡੀ ਫਿਲਮ ਬਣ ਜਾਵੇ। ਪਰ ਫਿਲਹਾਲ ਫਿਲਮ ਨੂੰ ਇਹ ਫਾਇਦਾ ਨਹੀਂ ਹੈ।
ਕੀ ਇਨ੍ਹਾਂ ਤਿੰਨਾਂ ਫ਼ਿਲਮਾਂ ਇੱਕ ਦੂਜੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ?
ਅਕਸ਼ੈ ਰਾਠੀ ਦਾ ਮੰਨਣਾ ਹੈ ਕਿ ਇਹ ਤਿੰਨੋਂ ਫਿਲਮਾਂ ਇੱਕ ਦੂਜੇ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ। ਉਸ ਦਾ ਕਹਿਣਾ ਹੈ ਕਿ ਤਿੰਨੋਂ ਫ਼ਿਲਮਾਂ ਦੇ ਦਰਸ਼ਕ ਵੱਖਰੇ ਹਨ। ਤਿੰਨੋਂ ਫਿਲਮਾਂ ਕੋਲ ਆਪਣੇ-ਆਪਣੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਹੈ। 'ਡੰਕੀ' ਇੱਕ ਸ਼ਹਿਰੀ ਅਤੇ ਮਲਟੀਪਲੈਕਸ ਫ਼ਿਲਮ ਦੇ ਨਾਲ-ਨਾਲ ਇੱਕ ਜਨਤਕ ਫ਼ਿਲਮ ਹੈ, 'ਸਲਾਰ' ਇੱਕ ਪੂਰੀ ਤਰ੍ਹਾਂ ਨਾਲ ਜਨਤਕ ਫ਼ਿਲਮ ਹੈ, ਜੋ ਸਿਰਫ਼ ਮਨੋਰੰਜਨ ਲਈ ਬਣਾਈ ਗਈ ਹੈ। ਪਰ 'ਐਕਵਾਮੈਨ' ਡੀਸੀ ਯੂਨੀਵਰਸ ਦੀ ਫਿਲਮ ਹੈ ਅਤੇ ਪੂਰੀ ਤਰ੍ਹਾਂ ਸ਼ਹਿਰੀ ਹੈ। ਇਸ ਦਾ ਮਤਲਬ ਹੈ ਕਿ ਸ਼ਹਿਰ 'ਚ ਰਹਿਣ ਵਾਲੇ ਦਰਸ਼ਕਾਂ 'ਚ 'ਐਕਵਾਮੈਨ' ਦਾ ਕਰੇਜ਼ ਜ਼ਿਆਦਾ ਹੋਣ ਵਾਲਾ ਹੈ।
ਟ੍ਰੇਡ ਐਨਾਲਿਸਟ ਗਿਰੀਸ਼ ਜੌਹਰ ਦੇ ਮੁਤਾਬਕ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ 'ਡੰਕੀ' ਅਤੇ 'ਸਲਾਰ' ਦੀ ਰਿਲੀਜ਼ 'ਐਕਵਾਮੈਨ' ਨੂੰ ਪ੍ਰਭਾਵਿਤ ਕਰੇਗੀ। ਪਰ ਉਹ ਇਹ ਵੀ ਕਹਿੰਦਾ ਹੈ ਕਿ ਐਕਵਾਮੈਨ ਦੇ ਡਾਈ-ਹਾਰਡ ਫੈਨਜ਼ ਹਨ, ਜੋ ਯਕੀਨੀ ਤੌਰ 'ਤੇ ਇਸ ਨੂੰ ਦੇਖਣ ਜਾਣਗੇ। ਅਤੇ ਜੇਕਰ ਫਿਲਮ ਚੰਗੀ ਰਹੀ ਤਾਂ ਵੀਕੈਂਡ ਦੌਰਾਨ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਹ ਸਭ ਫਿਲਮ ਦੀ ਰਿਵਿਊ 'ਤੇ ਨਿਰਭਰ ਕਰੇਗਾ।
ਜੇਕਰ ਪ੍ਰਤੀਕਿਰਿਆਵਾਂ ਸਕਾਰਾਤਮਕ ਹਨ ਤਾਂ ਫਿਲਮ ਚੰਗੀ ਕਮਾਈ ਕਰ ਸਕਦੀ ਹੈ। ਅਤੇ ਇਹ ਪਹਿਲਾਂ ਵੀ ਦੇਖਿਆ ਗਿਆ ਹੈ. ਜਦੋਂ ਕਈ ਵੱਡੀਆਂ ਫਿਲਮਾਂ ਨੇ ਇੱਕ ਦੂਜੇ ਨਾਲ ਮੁਕਾਬਲੇ ਦੇ ਬਾਵਜੂਦ ਚੰਗੀ ਕਮਾਈ ਕੀਤੀ ਸੀ। ਉਦਾਹਰਨ ਲਈ, ਅਸੀਂ ਗਦਰ 2 ਅਤੇ OMG 2 ਦੋਵੇਂ ਦੇਖ ਸਕਦੇ ਹਾਂ। ਦੋਵਾਂ ਫਿਲਮਾਂ ਨੇ ਆਪਣੇ-ਆਪਣੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਚੰਗੀ ਕਮਾਈ ਵੀ ਕੀਤੀ।