ਬਾਲੀਵੁੱਡ 'ਚ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ' 'ਪਠਾਨ' ਅਕਸ਼ੈ ਕੁਮਾਰ ਦੀ ਅਗਲੀ ਫਿਲਮ ਨੂੰ ਟੱਕਰ ਦੇਣ ਜਾ ਰਹੀ ਹੈ। ਸ਼ਾਹਰੁਖ ਖਾਨ ਆਪਣੀ ਆਉਣ ਵਾਲੀ ਫਿਲਮ 'ਪਠਾਨ' 'ਚ ਡਬਲ ਰੋਲ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਨੇ ਵੀ ਆਪਣੀ ਆਉਣ ਵਾਲੀ ਫਿਲਮ ਵਿਚ ਡਬਲ ਰੋਲ ਨਿਭਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਇਹ ਅਕਸ਼ੈ ਕੁਮਾਰ ਦੀ ਇੱਕ ਸਾਇੰਸ ਫਿਕਸ਼ਨ ਫਿਲਮ ਹੈ। ਇਸ ਫਿਲਮ ਵਿੱਚ ਸਪੈਸ਼ਲ ਇਫੈਕਟਸ ਅਤੇ ਵੀ.ਐਫ.ਐਕਸ 'ਤੇ ਕੰਮ ਕੀਤਾ ਜਾਵੇਗਾ।
ਜਿਵੇਂ-ਜਿਵੇਂ ਹਿੰਦੀ ਸਿਨੇਮਾ 'ਚ ਅਸਲ ਕਹਾਣੀਆਂ ਦਿਖਾਉਣ ਦੀ ਕੋਸ਼ਿਸ਼ ਵਧਦੀ ਜਾ ਰਹੀ ਹੈ ਓਸੇ ਤਰਾਂ ਹਰ ਸਟਾਰ ਵੀ ਇਨ੍ਹਾਂ ਅਸਲ ਕਹਾਣੀਆਂ ਦਾ ਹਿੱਸਾ ਬਣਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਹਮੇਸ਼ਾਂ ਬਾਲੀਵੁੱਡ ਵਿਚ ਕੁਝ ਵੱਖਰਾ ਕਰਨ ਲਈ ਜਾਣੇ ਜਾਂਦੇ ਹਨ। ਅਕਸ਼ੈ ਕੁਮਾਰ ਆਪਣੀਆਂ ਫਿਲਮਾਂ ਅਤੇ ਅਦਾਕਾਰੀ ਲਈ ਜਾਣੇ ਜਾਂਦੇ ਹਨ। ਅਕਸ਼ੈ ਕੁਮਾਰ ਇਕ ਵਾਰ ਫਿਰ ਫਿਲਮ ਵਿਚ ਡਬਲ ਰੋਲ ਨਿਭਾਉਂਦੇ ਨਜ਼ਰ ਆਉਣਗੇ।
ਜਿਵੇਂ ਹੀ ਫਿਲਮਾਂ ਦਾ ਸਮਾਂ ਬਦਲਦਾ ਗਿਆ ਓਸੇ ਤਰ੍ਹਾਂ ਫਿਲਮਾਂ ਵਿਚ ਵੀ ਨਵਾਂਪਨ ਵੀ ਦਿਖਾਈ ਦੇ ਰਿਹਾ ਹੈ। ਪਹਿਲਾਂ ਕਈ ਵਾਰ ਫਿਲਮਾਂ ਵਿਚ ਡਬਲ ਰੋਲ ਦੇਖੇ ਗਏ ਪਰ ਹੁਣ ਡਬਲ ਕਿਰਦਾਰ ਬਹੁਤ ਘੱਟ ਵੇਖੇ ਜਾ ਰਹੇ ਹਨ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਦੀ ਇਸ ਫਿਲਮ ਦਾ ਨਾਂਅ ਅਜੇ ਸਾਹਮਣੇ ਨਹੀਂ ਆਇਆ ਹੈ। ਜੇਕਰ ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਸਾਲ 2021 ਵਿਚ ਫਿਲਮ ਬੈੱਲਬੋਟਮ ਅਤੇ 'ਹੇਰਾ ਫੇਰੀ -3' ਵਿਚ ਨਜ਼ਰ ਆਉਣਗੇ।
ਭਾਰਤ ਬੰਦ ਇਸ ਤਰ੍ਹਾਂ ਰਿਹਾ ਸਫ਼ਲ, ਕਿਸਾਨ ਜਥੇਬੰਦੀਆਂ ਨੇ ਦੱਸੀ ਅਸਲੀਅਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ