Shah Rukh Khan: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ ਅਤੇ ਪਿਛਲੀਆਂ ਸਾਰੀਆਂ ਫਿਲਮਾਂ ਦੇ ਰਿਕਾਰਡ ਤੋੜ ਰਹੀ ਹੈ। ਇਸ ਦੌਰਾਨ 'ਜਵਾਨ' ਨੇ ਅਮਰੀਕਾ 'ਚ ਵੀ ਨਵਾਂ ਰਿਕਾਰਡ ਬਣਾਇਆ ਹੈ ਅਤੇ ਟੌਪ 5 ਫਿਲਮਾਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ।


ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਨੂੰ ਮਿਲੀ ਨੀਰੂ ਬਾਜਵਾ, ਗਰੀਬ ਜ਼ਰੂਰਤਮੰਦਾਂ ਦੀ ਇੰਝ ਕੀਤੀ ਮਦਦ, ਵੀਡੀਓ ਹੋ ਰਿਹਾ ਵਾਇਰਲ


'ਜਵਾਨ' ਅਮਰੀਕਾ 'ਚ ਵੀਕੈਂਡ ਦੀ ਕਮਾਈ ਕਰਨ ਵਾਲੀਆਂ ਟੌਪ 5 ਫਿਲਮਾਂ ਦੀ ਸੂਚੀ 'ਚ ਜਗ੍ਹਾ ਬਣਾ ਚੁੱਕੀ ਹੈ। ਸ਼ਾਹਰੁਖ ਖਾਨ ਦੀ ਫਿਲਮ ਇਸ ਸੂਚੀ 'ਚ ਚੌਥੇ ਨੰਬਰ 'ਤੇ ਹੈ। ਫਿਲਮ ਨੇ ਪਹਿਲੇ ਵੀਕੈਂਡ 'ਚ 6.2 ਮਿਲੀਅਨ ਡਾਲਰ ਯਾਨੀ 51.40 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਖਬਰਾਂ ਮੁਤਾਬਕ ਅਮਰੀਕੀ ਬਾਕਸ ਆਫਿਸ 'ਤੇ 'ਜਵਾਨ' ਨੇ ਸਭ ਤੋਂ ਵਧੀਆ ਓਪਨਿੰਗ ਵੀਕੈਂਡ ਕਲੈਕਸ਼ਨ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਐਡਵਾਂਸ ਬੁਕਿੰਗ ਵਿੱਚ ਵੀ ਫਿਲਮ ਨੇ ਚੰਗੀ ਕਮਾਈ ਕੀਤੀ ਸੀ।









500 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ ਫਿਲਮ 
'ਜਵਾਨ' 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਹ ਫਿਲਮ ਭਾਰਤ 'ਚ ਬਾਕਸ ਆਫਿਸ 'ਤੇ ਇਕ ਤੋਂ ਬਾਅਦ ਇਕ ਰਿਕਾਰਡ ਤੋੜ ਰਹੀ ਹੈ। 'ਜਵਾਨ' ਨੇ ਹੁਣ 300 ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਵਰਲਡਵਾਈਡ ਵੀ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ ਚੌਥੇ ਦਿਨ 80.01 ਕਰੋੜ ਰੁਪਏ ਦੀ ਕਮਾਈ ਕਰਕੇ ਹਿੰਦੀ ਫਿਲਮ ਇੰਡਸਟਰੀ ਵਿੱਚ ਇਤਿਹਾਸ ਰਚ ਦਿੱਤਾ ਹੈ। ਹੁਣ ਤੱਕ ਕਿਸੇ ਵੀ ਫਿਲਮ ਨੇ ਇੱਕ ਦਿਨ ਵਿੱਚ ਇੰਨਾ ਕਲੈਕਸ਼ਨ ਨਹੀਂ ਕੀਤਾ ਸੀ।


ਇਹ ਹੈ ਫਿਲਮ ਦੀ ਸਟਾਰ ਕਾਸਟ
'ਜਵਾਨ' ਪਿਉ-ਪੁੱਤ ਦੀ ਕਹਾਣੀ ਹੈ, ਜਿਸ ਵਿਚ ਸਮਾਜਿਕ ਅਤੇ ਰਾਜਨੀਤਿਕ ਮੁੱਦੇ ਉਠਾਏ ਗਏ ਹਨ। ਫਿਲਮ 'ਚ ਸ਼ਾਹਰੁਖ ਖਾਨ ਦੇ ਨਾਲ ਨਯਨਤਾਰਾ ਮੁੱਖ ਅਭਿਨੇਤਰੀ ਦੀ ਭੂਮਿਕਾ 'ਚ ਹੈ, ਜਿਸ ਨੇ ਪੁਲਿਸ ਕਰਮਚਾਰੀ ਦਾ ਕਿਰਦਾਰ ਨਿਭਾਇਆ ਹੈ। 'ਜਵਾਨ' 'ਚ ਪ੍ਰਿਆਮਨੀ, ਰਿਧੀ ਡੋਗਰਾ ਅਤੇ ਸਾਨਿਆ ਮਲਹੋਤਰਾ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਫਿਲਮ 'ਚ ਦੀਪਿਕਾ ਪਾਦੂਕੋਣ ਦਾ ਵੀ ਕੈਮਿਓ ਹੈ। 


ਇਹ ਵੀ ਪੜ੍ਹੋ: ਮਿਸ ਪੂਜਾ ਨੇ ਫੈਨਜ਼ ਨੂੰ ਦਿੱਤਾ ਸਪੈਸ਼ਲ ਸਰਪ੍ਰਾਈਜ਼, ਕਰ ਦਿੱਤਾ ਨਵੇਂ ਗਾਣੇ ਦਾ ਐਲਾਨ, ਚੈੱਕ ਕਰੋ ਰਿਲੀਜ਼ ਡੇਟ