Pathaan vs Kisi Ka Bhai Kisi Ki Jaan: ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਸਾਲ ਦੋਵੇਂ ਸਿਤਾਰੇ ਫਿਲਮਾਂ ਦੇ ਮਾਮਲੇ 'ਚ ਇਕ-ਦੂਜੇ ਨਾਲ ਮੁਕਾਬਲਾ ਕਰ ਰਹੇ ਹਨ। ਜਿੱਥੇ ਸ਼ਾਹਰੁਖ ਦੀ ਫਿਲਮ 'ਪਠਾਨ' ਸਾਲ ਦੀ ਸ਼ੁਰੂਆਤ 'ਚ ਰਿਲੀਜ਼ ਹੋਈ ਸੀ। ਦੂਜੇ ਪਾਸੇ ਈਦ ਦੇ ਮੌਕੇ 'ਤੇ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਿਲੀਜ਼ ਹੋ ਚੁੱਕੀ ਹੈ, ਪਰ ਜੇਕਰ ਦੋਵਾਂ ਫਿਲਮਾਂ ਦੀ ਕਮਾਈ ਦੇ ਮਾਮਲੇ 'ਚ ਤੁਲਨਾ ਕੀਤੀ ਜਾਵੇ ਤਾਂ ਇਸ ਮਾਮਲੇ 'ਚ ਸਲਮਾਨ ਖਾਨ ਸ਼ਾਹਰੁਖ ਦੇ ਸਾਹਮਣੇ ਫਿੱਕੇ ਪੈ ਗਏ ਹਨ।
ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਫਿਲਮ 'ਗੋਡੇ ਗੋਡੇ ਚਾਅ' ਦਾ ਪੋਸਟਰ ਰਿਲੀਜ਼, ਇਸ ਲੁੱਕ 'ਚ ਨਜ਼ਰ ਆਵੇਗੀ ਅਦਾਕਾਰਾ
ਭਾਈ ਜਾਨ ਦੀ ਫਿਲਮ ਚੌਥੇ ਦਿਨ ਦੀ ਕਮਾਈ ਸ਼ਰਮਨਾਕ
ਸਲਮਾਨ ਖਾਨ ਸਟਾਰਰ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਚੌਥੇ ਦਿਨ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਸਿਰਫ 4 ਦਿਨਾਂ 'ਚ 77 ਤੋਂ 79 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਦੂਜੇ ਪਾਸੇ, ਜੇਕਰ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦੀ ਗੱਲ ਕਰੀਏ ਤਾਂ ਇਸ ਫਿਲਮ ਨੇ 4 ਦਿਨਾਂ 'ਚ ਭਾਰਤ 'ਚ 265 ਕਰੋੜ ਅਤੇ ਦੁਨੀਆ ਭਰ 'ਚ 429 ਕਰੋੜ ਦੀ ਕਮਾਈ ਕੀਤੀ ਸੀ।
ਦੋਹਾਂ ਫਿਲਮਾਂ ਨੂੰ ਮਿਲੀਆਂ ਸੀ ਕਾਫੀ ਸਕ੍ਰੀਨਾਂ
'ਕਿਸੀ ਕਾ ਭਾਈ ਕਿਸੀ ਕੀ ਜਾਨ' ਨੂੰ ਭਾਰਤ 'ਚ 4,500 ਅਤੇ ਵਿਦੇਸ਼ਾਂ 'ਚ 1200 ਤੋਂ ਜ਼ਿਆਦਾ ਸਕ੍ਰੀਨਜ਼ ਮਿਲੀਆਂ ਹਨ। ਕੁੱਲ ਮਿਲਾ ਕੇ ਇਹ ਫਿਲਮ 5700 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। ਸ਼ਾਹਰੁਖ ਸਟਾਰਰ ਫਿਲਮ 'ਪਠਾਨ' ਦੀ ਗੱਲ ਕਰੀਏ ਤਾਂ ਇਹ ਫਿਲਮ 8000 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। 'ਪਠਾਨ' ਦੀ ਦੁਨੀਆ ਭਰ 'ਚ ਕੁਲੈਕਸ਼ਨ 1050 ਕਰੋੜ ਸੀ।
ਕਿਸੀ ਕੀ ਭਾਈ ਕਿਸੀ ਕੀ ਜਾਨ ਹੈ ਵੱਡੀ ਸਟਾਰਕਾਸਟ ਵਾਲੀ ਫਿਲਮ
ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਨਿਰਦੇਸ਼ਨ ਫਹਾਦ ਸਾਮਜੀ ਨੇ ਕੀਤਾ ਹੈ। ਫਿਲਮ ਵਿੱਚ ਜਿੱਥੇ ਸਲਮਾਨ ਖਾਨ ਮੁੱਖ ਭੂਮਿਕਾ ਵਿੱਚ ਹਨ, ਉਥੇ ਪੂਜਾ ਹੇਗੜੇ, ਜਗਪਤੀ ਬਾਬੂ, ਭੂਮਿਕਾ ਚਾਵਲਾ, ਵਿਜੇਂਦਰ ਸਿੰਘ, ਰਾਘਵ ਜੁਆਲ, ਸਿਧਾਰਥ ਨਿਗਮ, ਜੱਸੀ ਗਿੱਲ, ਸ਼ਹਿਨਾਜ਼ ਗਿੱਲ ਅਤੇ ਵਿਨਾਲੀ ਭਟਨਾਗਰ ਵਰਗੇ ਕਈ ਸਿਤਾਰਿਆਂ ਨੇ ਫਿਲਮ 'ਚ ਆਪਣੀ ਕਲਾਕਾਰੀ ਦੇ ਜੌਹਰ ਦਿਖਾਏ ਹਨ।