ਨਵੀਂ ਦਿੱਲੀ: ਫੇਮਸ ਪ੍ਰੋਡਿਊਸਰ-ਡਾਇਰੈਕਟਰ ਤੇ ਟੀਵੀ ਸ਼ੋਅ ਦੀ ਕੁਈਨ ਮੰਨੀ ਜਾਣ ਵਾਲੀ ਬਾਲਾਜੀ ਟੈਲੀਫਿਲਮ ਦੀ ਸੰਯੁਕਤ ਪ੍ਰਬੰਧ ਨਿਰਦੇਸ਼ਕ ਏਕਤਾ ਕਪੂਰ ਨੂੰ ਹਾਲ ਹੀ 'ਚ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਬਾਲਾਜੀ ਟੈਲੀਫਿਲਮਜ਼ ਦੇ ਸ਼ੇਅਰ ਧਾਰਕਾਂ ਨੇ ਕੰਪਨੀ ਦੀ ਪ੍ਰਬੰਧ ਨਿਰਦੇਸ਼ਕ ਸ਼ੋਭਾ ਕਪੂਰ ਤੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਏਕਤਾ ਕਪੂਰ ਦੀ ਤਨਖ਼ਾਹ 'ਚ ਵਾਧੇ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ।


ਏਕਤਾ ਦੀ ਸੈਲਰੀ 'ਚ ਵਾਧਾ ਖਾਰਜ


ਬਲੂਮਬਰਗ ਕਿਵੰਟ ਦੇ ਮੁਤਾਬਕ, 'ਇਸ ਦੇ ਲਈ ਮੀਟਿੰਗ 31 ਅਗਸਤ ਨੂੰ ਹੋਈ ਸੀ ਤੇ ਫਿਰ 2 ਸਤੰਬਰ ਨੂੰ ਇਸ ਦਾ ਐਲਾਨ ਕੀਤਾ ਗਿਆ ਸੀ। ਇਸ ਮੀਟਿੰਗ 'ਚ 55.4 ਫੀਸਦ ਵੋਟ ਏਕਤਾ ਦੇ ਮਿਹਨਤਾਨੇ ਦੇ ਖਿਲਾਫ ਸਨ। ਜਦਕਿ 56.7 ਫੀਸਦ ਵੋਟ ਸ਼ੋਭਾ ਦੇ ਪ੍ਰਸਤਾਵ ਦੇ ਖਿਲਾਫ ਸਨ।


ਬਿਜ਼ਨੈਸ ਸਟੈਂਡਰਡ ਦੇ ਮੁਤਾਬਕ ਪ੍ਰਮੋਟਰ ਗਰੁੱਪ, ਜਿਸ ਦੀ ਕੰਪਨੀ 'ਚ 34.34 ਫੀਸਦ ਹਿੱਸੇਦਾਰੀ ਹੈ, ਨੂੰ ਵੋਟਿੰਗ ਲਈ ਰੋਕ ਦਿੱਤਾ ਗਿਆ। ਪ੍ਰਕਾਸ਼ਨ ਨੇ ਇਹ ਵੀ ਦੱਸਿਆ ਕਿ ਰਿਲਾਇੰਸ ਇੰਡਸਟਰੀਜ਼, ਜਿਸ ਦੀ ਕੰਪਨੀ 'ਚ 24.92 ਫੀਸਦ ਹਿੱਸੇਦਾਰੀ ਹੈ। ਨੇ ਵੀ ਨਿਵੇਸ਼ ਸੰਕਲਪ ਵੋਟਿੰਗ 'ਚ ਹਿੱਸਾ ਨਹੀਂ ਲਿਆ।


ਮੁਕੇਸ਼ ਅੰਬਾਨੀ ਦਾ ਵੀ ਕੰਪਨੀ 'ਚ ਹਿੱਸਾ


ਕੰਪਨੀ ਦੀ ਸਾਲਾਨਾ ਰਿਪੋਰਟ ਦੇ ਮੁਤਾਬਕ ਜੀਤੇਂਦਰ ਦੀ ਪਤਨੀ ਸ਼ੋਭਾ ਕਪੂਰ ਨੂੰ ਕੁੱਲ 2.09 ਕਰੋੜ ਰੁਪਏ ਦੀ ਤਨਖ਼ਾਹ ਮਿਲੀ ਹੈ। ਜਿਸ 'ਚ 1.95 ਕਰੋੜ ਰੁਪਏ ਤਨਖ਼ਾਹ ਜੇ ਨਾਲ 7.62 ਲੱਖ ਰੁਪਏ ਦੀ ਹੋਰ ਲੋੜ ਸ਼ਾਮਿਲ ਹੈ। ਤਹਾਨੂੰ ਦੱਸ ਦੇਈਏ ਕਿ ਬਾਲਾਜੀ ਟੈਲੀਫਿਲਮਜ਼ 'ਚ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੀ 24.91 ਫੀਸਦ ਹਿੱਸੇਦਾਰੀ ਹੈ।


ਕੋਰਨਾ ਨਾਲ ਹੋਇਆ ਨੁਕਸਾਨ


ਏਕਤਾ ਕਪੂਰ ਤੇ ਉਨ੍ਹਾਂ ਦੇ ਪਰਿਵਾਰ ਨੇ 1994 'ਚ ਬਾਲਾਜੀ ਟੈਲੀਫਿਲਮਜ਼ ਦੀ ਸਥਾਪਨਾ ਕੀਤੀ ਸੀ। ਬਲੂਮਬਰਗ ਨੇ ਦੱਸਿਆ ਕਿ ਕੰਪਨੀ ਪਿਛਲੇ ਸੱਤ ਸਾਲ ਤੋਂ ਘਾਟੇ 'ਚ ਚੱਲ ਰਹੀ ਹੈ ਤੇ ਕੋਰੋਨਾ ਮਹਾਮਾਰੀ ਨੇ ਨੁਕਸਾਨ ਹੋਰ ਵਧਾ ਦਿੱਤਾ ਹੈ। ਪਿਛਲੇ ਸਾਲ, ਏਕਤਾ ਨੇ ਆਪਣੇ ਕਰਮਚਾਰੀਆਂ ਨੂੰ ਵਿੱਤੀ ਸਹਾਇਤਾ ਦੇਣ ਲਈ 2.5 ਕਰੋੜ ਦੀ ਸੈਲਰੀ ਛੱਡ ਦਿੱਤੀ ਸੀ।