Sharry Mann 3 Peg Song: ਸ਼ੈਰੀ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਗਾਇਕ ਆਪਣੀ ਆਉਣ ਵਾਲੀ ਐਲਬਮ 'ਸਟਿੱਲ' ਕਰਕੇ ਸੁਰਖੀਆਂ 'ਚ ਹੈ। ਇਸ ਦੇ ਨਾਲ ਨਾਲ ਸ਼ੈਰੀ ਨੇ ਹਾਲ ਹੀ 'ਚ ਆਪਣਾ 41ਵਾਂ ਜਨਮਦਿਨ ਮਨਾਇਆ ਹੈ। ਹੁਣ ਸ਼ੈਰੀ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ।


ਇਹ ਵੀ ਪੜ੍ਹੋ: ਇੰਤਜ਼ਾਰ ਖਤਮ! 28 ਸਤੰਬਰ ਨੂੰ ਰਿਲੀਜ਼ ਹੋਵੇਗਾ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦਾ ਟੀਜ਼ਰ, ਨਵੇਂ ਪੋਸਟਰ ਨਾਲ ਵੱਡਾ ਐਲਾਨ


ਸ਼ੈਰੀ ਮਾਨ ਦਾ ਸੁਪਰਹਿੱਟ ਗਾਣਾ '3 ਪੈੱਗ' ਤਾਂ ਤੁਹਾਨੂੰ ਯਾਦ ਹੀ ਹੋਵੇਗਾ। ਇਸ ਗਾਣੇ ਨੂੰ ਪੂਰੇ ਦੇਸ਼ ਦੁਨੀਆ 'ਚ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਹੁਣ ਸ਼ੈਰੀ ਮਾਨ ਇਸੇ ਗਾਣੇ ਕਰਕੇ ਸੁਰਖੀਆਂ ਵਿੱਚ ਹੈ। ਸ਼ੈਰੀ ਨੇ ਖੁਦ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਗਾਇਕ ਕਿਸੇ ਪਾਰਟੀ 'ਚ ਨਜ਼ਰ ਆ ਰਿਹਾ ਹੈ। ਜਿਸ ਵਿੱਚ ਉਹ ਆਪਣੇ ਗਾਣੇ '3 ਪੈੱਗ' ਨੂੰ ਅੰਗਰੇਜ਼ੀ 'ਚ ਅਨੁਵਾਦ ਕਰਕੇ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਕੇ ਹਾਸਾ ਰੋਕ ਪਾਉਣਾ ਮੁਸ਼ਕਲ ਹੈ। ਫੈਨਜ਼ ਸ਼ੈਰੀ ਮਾਨ ਦੇ ਇਸ ਵੀਡੀਓ 'ਤੇ ਖੂਬ ਕਮੈਂਟ ਕਰ ਰਹੇ ਹਨ। ਤੁਸੀਂ ਵੀ ਦੇਖੋ:









ਕਾਬਿਲੇਗ਼ੌਰ ਹੈ ਕਿ ਸ਼ੈਰੀ ਮਾਨ ਦਾ ਗਾਣਾ '3 ਪੈੱਗ' ਜ਼ਬਰਦਸਤ ਹਿੱਟ ਹੋਇਆ ਸੀ। ਇਸ ਗਾਣੇ 'ਚ ਸ਼ੈਰੀ ਦੇ ਨਾਲ ਪਰਮੀਸ਼ ਵਰਮਾ ਵੀ ਨਜ਼ਰ ਆਇਆ ਸੀ। ਉਸ ਸਮੇਂ ਸ਼ੈਰੀ ਤੇ ਪਰਮੀਸ਼ ਵਿਚਾਲੇ ਕਾਫੀ ਡੂੰਘੀ ਦੋਸਤੀ ਹੁੰਦੀ ਸੀ। ਪਰ 2021 'ਚ ਦੋਵਾਂ ਦੀ ਦੋਸਤੀ 'ਚ ਦਰਾਰ ਆ ਗਈ। ਪਿਛਲੇ ਸਾਲ ਦੋਵਾਂ ਵਿਚਾਲੇ ਦੁਸ਼ਮਣੀ ਉਦੋਂ ਹੋਰ ਡੂੰਘੀ ਹੋਈ, ਜਦੋਂ ਸ਼ੈਰੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪਰਮੀਸ਼ ਨੂੰ ਖੂਬ ਗਾਲਾਂ ਕੱਢੀਆਂ। ਇਸ ਤੋਂ ਬਾਅਦ ਪਰਮੀਸ਼ ਨੇ ਵੀ ਸ਼ੈਰੀ ਨੂੰ ਪਲਟ ਕੇ ਜਵਾਬ ਦਿੱਤਾ ਸੀ। 


ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਦੀ ਆਵਾਜ਼ ਬਣੇ ਸਤਿੰਦਰ ਸਰਤਾਜ, ਗਾਇਕ ਦੀ ਆਵਾਜ਼ 'ਚ ਰਿਲੀਜ਼ ਹੋਇਆ ਫਿਲਮ 'ਮਿਸ਼ਨ ਰਾਣੀਗੰਜ' ਦਾ ਗੀਤ