Richest Punjabi Singers 2022: ਪੰਜਾਬੀ ਮਿਊਜ਼ਿਕ ਤੇ ਗਾਣਿਆਂ ਦੇ ਦੀਵਾਨੇ ਦੇਸ਼ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਹਨ। ਪੰਜਾਬੀ ਗੀਤ ਹਰ ਦੇਸ਼ ‘ਚ ਸੁਣੇ ਜਾਂਦੇ ਹਨ। ਇਸ ਦਾ ਸਬੂਤ ਹੈ ਵਿਦੇਸ਼ੀ ਲੋਕਾਂ ਦੇ ਵੀਡੀਓਜ਼ ਜੋ ਉਹ ਪੰਜਾਬੀ ਗੀਤਾਂ ‘ਤੇ ਬਣਾਉਂਦੇ ਹਨ। ਹਾਲ ਹੀ ਅਮਰੀਕਨ ਗੋਰਿਆਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ‘ਕਾਲਾ ਚਸ਼ਮਾ’ ਗਾਣੇ ਤੇ ਡਾਂਸ ਕਰ ਰਹੇ ਸੀ। ਇਸ ਦੇ ਨਾਲ ਨਾਲ ਹਾਲ ਹੀ ਕਿਲੀ ਪੌਲ ਵੱਲੋਂ ਐਮੀ ਵਿਰਕ ਦੇ ਸੁਪਰਹਿੱਟ ਗਾਣੇ ‘ਚੰਨ ਸਿਤਾਰੇ’ ‘ਤੇ ਰੀਲ ਬਣਾਈ ਗਈ। ਜਿਸ ਨੂੰ ਹੁਣ ਤੱਕ ਲੱਖਾਂ ਲਾਈਕ ਮਿਲ ਚੁੱਕੇ ਹਨ। ਅਜਿਹੀਆਂ ਹੋਰ ਕਈ ਉਦਾਹਰਨਾਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਗੀਤਾਂ ਦੇ ਦੀਵਾਨੇ ਪੂਰੀ ਦੁਨੀਆ ‘ਚ ਹਨ। ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਲ 2022 ‘ਚ ਕਿਹੜੇ ਪੰਜਾਬੀ ਕਲਾਕਾਰ ਸਭ ਤੋਂ ਅਮੀਰ ਰਹੇ। ਇੱਥੇ ਦੇਖੋ ਲਿਸਟ:
ਸ਼ੈਰੀ ਮਾਨ
ਸ਼ੈਰੀ ਮਾਨ ਦਾ ਨਾਂ ਇਸ ਲਿਸਟ ‘ਚ ਟੌਪ ‘ਤੇ ਹੈ। ਜੀ ਹਾਂ, ਤੁਹਾਨੂੰ ਸ਼ਾਇਦ ਯਕੀਨ ਨਹੀਂ ਹੋਵੇਗਾ ਕਿ ਸ਼ੈਰੀ ਮਾਨ ਦੇ ਪੂਰੀ ਦੁਨੀਆ ‘ਚ ਜ਼ਬਰਦਸਤ ਫੈਨਜ਼ ਹਨ। ਹਾਲ ਹੀ ਚ ਗਾਇਕ ਨੇ ਕਰੋੜਾਂ ਦੀ ਕੀਮਤ ਵਾਲੀ ਟੈਸਲਾ ਕਾਰ ਵੀ ਖਰੀਦੀ ਹੈ। ਇਸ ਤੋਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨਾ ਅਮੀਰ ਹੈ। ਇੱਕ ਰਿਪੋਰਟ ਦੇ ਮੁਤਾਬਕ 2022 ‘ਚ ਸ਼ੈਰੀ ਮਾਨ ਦੀ ਕੁੱਲ ਜਾਇਦਾਦ 78 ਮਿਲੀਅਨ ਡਾਲਰ ਯਾਨਿ 638 ਕਰੋੜ ਰੁਪਏ ਦੱਸੀ ਜਾਂਦੀ ਹੈ। ਇਹੀ ਨਹੀਂ ਕਿ ਗਾਇਕ ਦੀ ਕਮਾਈ ਦਾ ਸਾਧਨ ਸਿਰਫ਼ ਗਾਇਕੀ ਹੀ ਹੈ, ਸਗੋਂ ਸ਼ੈਰੀ ਸੋਸ਼ਲ ਮੀਡੀਆ ਤੋਂ ਵੀ ਤਗੜੀ ਕਮਾਈ ਕਰਦੇ ਹਨ। ਸ਼ੈਰੀ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਗਾਇਕ ਨੇ ਸਿਵਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ। ਇਸ ਦੇ ਨਾਲ ਨਾਲ 2011 ‘ਚ ਸ਼ੈਰੀ ਦੀ ਐਲਬਮ ‘ਯਾਰ ਅਣਮੁੱਲੇ’ ਨੇ ਉਨ੍ਹਾਂ ਨੂੰ ਜ਼ਬਰਦਸਤ ਪ੍ਰਸਿੱਧੀ ਦਿੱਤੀ। ਉਨ੍ਹਾਂ ਦੇ ਗਾਣਿਆਂ ‘ਤੇ ਮਿਲੀਅਨ ਦੇ ਵਿੱਚ ਵਿਊਜ਼ ਹੁੰਦੇ ਹਨ।
ਗੁਰਦਾਸ ਮਾਨ
ਗੁਰਦਾਸ ਮਾਨ ਦਾ ਨਾਂ ਇਸ ਲਿਸਟ ‘ਚ ਦੂਜੇ ਨੰਬਰ ‘ਤੇ ਹੈ। ਗੁਰਦਾਸ ਮਾਨ ਇੰਡਸਟਰੀ ਦੇ ਦੂਜੇ ਸਭ ਤੋਂ ਅਮੀਰ ਗਾਇਕ ਹਨ। ਉਨ੍ਹਾਂ ਨੂੰ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਤਕਰੀਬਨ 4 ਦਹਾਕਿਆਂ ਤੋਂ ਪਾਲੀਵੁੱਡ ‘ਤੇ ਰਾਜ ਕਰ ਰਹੇ ਹਨ। ਉਨ੍ਹਾਂ ਦੀ ਜਾਇਦਾਦ ਦੀ ਗੱਲ ਕੀਤੀ ਜਾਏ ਤਾਂ 2022 ‘ਚ ਉਨ੍ਹਾਂ ਦੀ ਕੁੱਲ ਜਾਇਦਾਦ 50-55 ਮਿਲੀਅਨ ਡਾਲਰ ਯਾਨਿ 450 ਕਰੋੜ ਰੁਪਏ ਹੈ। ਗੁਰਦਾਸ ਮਾਨ ਦੀ ਕਮਾਈ ਦਾ ਸਾਧਨ ਗਾਇਕੀ, ਸੋਸ਼ਲ ਮੀਡੀਆ, ਤੇ ਸਟੇਜ ਸ਼ੋਅਜ਼ ਦੱਸੇ ਜਾਂਦੇ ਹਨ।
ਜੈਜ਼ੀ ਬੀ
ਜਲੰਧਰ ਦੀ ਜੰਮੇ ਤੇ ਕੈਨੇਡਾ ‘ਚ ਪਲੇ ਜੈਜ਼ੀ ਬੀ ਆਪਣੇ ਜ਼ਮਾਨੇ ਦੇ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਇਸ ਸਮੇਂ ਜੈਜ਼ੀ ਬੀ ਕੈਨੇਡਾ ਦੇ ਬ੍ਰਿਟੀਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਵਸਨੀਕ ਹਨ। ਉਨ੍ਹਾਂ ਦੀ ਪਹਿਲੀ ਐਲਬਮ ‘ਘੁੱਗੀਆਂ ਦਾ ਜੋੜਾ’ ਸਾਲ 1993 ‘ਚ ਆਈ ਸੀ। ਇੱਥੋਂ ਤੱਕ ਕਿ ਬਾਲੀਵੁੱਡ ਦੇ ਦਿੱਗਜ ਕਲਾਕਾਰ ਜੌਨ ਅਬਰਾਹਮ ਨੇ ਆਪਣਾ ਕਰੀਅਰ ਜੈਜ਼ੀ ਬੀ ਦੇ ਗਾਣੇ ‘ਸੂਰਮਾ’ ਤੋਂ ਸ਼ੁਰੂ ਕੀਤਾ ਸੀ। ਜੈਜ਼ੀ ਬੀ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਉਹ 50 ਮਿਲੀਅਨ ਡਾਲਰ ਯਾਨਿ 409 ਕਰੋੜ ਰੁਪਏ ਜਾਇਦਾਦ ਦੇ ਮਾਲਕ ਹਨ। ਉਹ ਫਿਲਮ ‘ਸਨੋਮੈਨ’ ਨਾਲ ਪੰਜਾਬੀ ਫਿਲਮਾਂ ‘ਚ ਵਾਪਸੀ ਕਰ ਰਹੇ ਹਨ।
ਯੋ ਯੋ ਹਨੀ ਸਿੰਘ
ਯੋ ਯੋ ਹਨੀ ਸਿੰਘ ਉਹ ਕਲਾਕਾਰ ਹੈ, ਜਿਸ ਨੇ ਪੰਜਾਬੀ ਇੰਡਸਟਰੀ ‘ਚ ਸਭ ਤੋਂ ਪਹਿਲਾਂ ਰੈਪ ਦੀ ਸ਼ੁਰੂਆਤ ਕੀਤੀ ਸੀ। ਉਹ ਪੰਜਾਬੀ ਇੰਡਸਟਰੀ ਦੇ ਸਭ ਤੋਂ ਪ੍ਰਸਿੱਧ ਗਾਇਕ ਤੇ ਰੈਪਰਾਂ ‘ਚੋਂ ਇੱਕ ਹੈ। ਇਹੀ ਨਹੀਂ ਹਨੀ ਸਿੰਘ ਨੇ ਬਾਲੀਵੁੱਡ ‘ਚ ਵੀ ਕਾਫੀ ਨਾਮ ਕਮਾਇਆ ਸੀ। ਉਸ ਦੇ ਕਈ ਗਾਣੇ ਏਸ਼ੀਅਨ ਬਿਲਬੋਰਡ ਚਾਰਟਾਂ ‘ਚ ਟੌਪ ‘ਤੇ ਰਹੇ ਹਨ। ਇੱਕ ਰਿਪੋਰਟ ਮੁਤਾਬਕ ਹਨੀ ਸਿੰਘ ਕੁੱਲ 25 ਮਿਲੀਅਨ ਡਾਲਰ ਯਾਨਿ 204 ਕਰੋੜ ਦੀ ਜਾਇਦਾਦ ਦਾ ਮਾਲਕ ਹੈ। ਉਹ ਗਾਇਕੀ ਦੇ ਨਾਲ ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੀ ਮੋਟੀ ਕਮਾਈ ਕਰਦਾ ਹੈ।
ਹਾਰਡੀ ਸੰਧੂ
ਹਾਰਡੀ ਸੰਧੂ ਉਨ੍ਹਾਂ ਪੰਜਾਬੀ ਗਾਇਕਾਂ ‘ਚੋਂ ਇਕ ਹੈ, ਜਿਸ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਪ੍ਰਸਿੱਧੀ ਹਾਸਲ ਕੀਤੀ। ਹਾਰਡੀ ਸੰਧੂ ‘83’ ਤੇ ‘ਕੋਡ ਨੇਮ ਤਿਰੰਗਾ’ ਵਰਗੀਆਂ ਫਿਲਮਾਂ ‘ਚ ਐਕਟਿੰਗ ਦੇ ਜੌਹਰ ਵੀ ਦਿਖਾ ਚੁੱਕਿਆ ਹੈ। ਇੱਕ ਰਿਪੋਰਟ ਮੁਤਾਬਕ ਹਾਰਡੀ ਸੰਧੂ ਕੁੱਲ 21 ਮਿਲੀਅਨ ਡਾਲਰ ਯਾਨਿ 171 ਕਰੋੜ ਜਾਇਦਾਦ ਦਾ ਮਾਲਕ ਹੈ।
ਦਿਲਜੀਤ ਦੋਸਾਂਝ
ਦਿਲਜੀਤ ਦੋਸਾਂਝ ਇੰਡਸਟਰੀ ਦੇ ਟੌਪ ਗਾਇਕ ਹੀ ਨਹੀਂ, ਬਲਕਿ ਬੇਹਤਰੀਨ ਅਦਾਕਾਰ ਵੀ ਹਨ। ਉਹ ਜਿੰਨੀ ਵਧੀਆ ਗਾਇਕੀ ਕਰਦੇ ਹਨ, ਉਨੀਂ ਹੀ ਵਧੀਆ ਉਨ੍ਹਾਂ ਦੀ ਐਕਟਿੰਗ ਹੈ। ਦਿਲਜੀਤ ਵੀ ਉਨ੍ਹਾਂ ਪੰਜਾਬੀ ਸਟਾਰਜ਼ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ‘ਚ ਵੀ ਜ਼ਬਰਦਸਤ ਨਾਮ ਕਮਾਇਆ ਹੈ। ਇੱਕ ਰਿਪੋਰਟ ਮੁਤਾਬਕ 2022 ;ਚ ਦਿਲਜੀਤ ਦੋਸਾਂਝ ਦੀ ਕੁੱਲ ਜਾਇਦਾਦ 20 ਮਿਲੀਅਨ ਡਾਲਰ ਯਾਨਿ 163 ਕਰੋੜ ਰੁਪਏ ਹੈ। ਉਨ੍ਹਾਂ ਦੀ ਕਮਾਈ ਦਾ ਸਾਧਨ ਗਾਇਕੀ, ਸੋਸ਼ਲ ਮੀਡੀਆ ਤੇ ਸਟੇਜ ਸ਼ੋਅਜ਼ ਹਨ।
ਜੱਸ ਮਾਣਕ
ਜੱਸ ਮਾਣਕ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ‘ਚੋਂ ਇੱਕ ਹੈ। ਖਾਸ ਕਰਕੇ ਕੁੜੀਆਂ ਵਿਚਾਲੇ ਗਾਇਕ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਕੁੜੀਆਂ ਉਸ ਦੇ ਕਿਊਟ ਚਿਹਰੇ ‘ਤੇ ਆਪਣੀ ਜਾਨ ਛਿੜਕਦੀਆਂ ਹਨ। ਉਸ ਨੇ ਆਪਣੇ ਕਰੀਅਰ ‘ਚ ਪਰਾਡਾ, ਸੂਟ ਪੰਜਾਬੀ ਤੇ ਲਹਿੰਗਾ ਵਰਗੇ ਸ਼ਾਨਦਾਰ ਗੀਤ ਦਿੱਤੇ ਹਨ। ਇਨ੍ਹਾਂ ਗਾਣਿਆਂ ‘ਤੇ ਵਿਊਜ਼ ਅਰਬਾਂ ਵਿੱਚ ਹਨ। ਰਿਪੋਰਟ ਮੁਤਾਬਕ ਜੱਸ ਮਾਣਕ ਕੁੱਲ 16 ਮਿਲੀਅਨ ਡਾਲਰ ਯਾਨਿ 130 ਕਰੋੜ ਜਾਇਦਾਦ ਦਾ ਮਾਲਕ ਹੈ।
ਦਲੇਰ ਮਹਿੰਦੀ
ਦਲੇਰ ਮਹਿੰਦੀ ਦਾ ਨਾਂ ਸੁਪਰਹਿੱਟ ਪੰਜਾਬੀ ਗਾਇਕਾਂ ‘ਚ ਗਿਣਿਆ ਜਾਂਦਾ ਹੈ। ਉਹ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ;ਚੋਂ ਇੱਕ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 1995 ‘ਚ ਐਲਬਮ ‘ਬੋਲੋ ਤਾ ਰਾ ਰਾ’ ਤੋਂ ਕੀਤੀ ਸੀ। ਉਸ ਸਮੇਂ ਇਸ ਐਲਬਮ 20 ਮਿਲੀਅਨ ਯਾਨਿ 2 ਕਰੋੜ ਕਾਪੀਆਂ ਵਿਕੀਆਂ ਸੀ। ਪਹਿਲੀ ਹੀ ਐਲਬਮ ਨੇ ਦਲੇਰ ਨੂੰ ਸਟਾਰ ਦੇ ਨਾਲ ਨਾਲ ਅਮੀਰ ਗਾਇਕ ਵੀ ਬਣਾ ਦਿੱਤਾ ਸੀ। ਰਿਪੋਰਟ ਦੇ ਮੁਤਾਬਕ ਦਲੇਰ ਮਹਿੰਦੀ ਦੀ ਕੁੱਲ ਜਾਇਦਾਦ 15 ਮਿਲੀਅਨ ਡਾਲਰ ਯਾਨਿ 122 ਕਰੋੜ ਰੁਪਏ ਹੈ।
ਏਪੀ ਢਿੱਲੋਂ
ਏਪੀ ਢਿੱਲੋਂ ਨੇ ਹਾਲ ਹੀ ਪੰਜਾਬੀ ਗਾਇਕੀ ‘ਚ ਕਦਮ ਰੱਖਿਆ ਹੈ। ਥੋੜ੍ਹੇ ਹੀ ਸਮੇਂ ‘ਚ ਏਪੀ ਢਿੱਲੋਂ ਨੂੰ ਜ਼ਬਰਦਸਤ ਪ੍ਰਸਿੱਧੀ ਮਿਲੀ ਹੈ। ਏਪੀ ਢਿੱਲੋਂ ਨੇ ਆਪਣਾ ਕਰੀਅਰ 2019 ‘ਚ ਗਾਣੇ ‘ਫੇਕ’ ਤੇ ‘ਫਰਾਰ’ ਤੋਂ ਕੀਤਾ ਸੀ। ਇੱਥੋਂ ਤੱਕ ਕਿ ਬਾਲੀਵੁੱਡ ਸਟਾਰ ਆਲੀਆ ਭੱਟ ਵੀ ਏਪੀ ਢਿੱਲੋਂ ਦੀ ਫੈਨ ਹੈ। ਇੱਕ ਰਿਪੋਰਟ ਦੇ ਮੁਤਾਬਕ 3 ਸਾਲਾਂ ‘ਚ ਹੀ ਏਪੀ ਢਿੱਲੋਂ 10-12 ਮਿਲੀਅਨ ਡਾਲਰ ਯਾਨਿ 98 ਕਰੋੜ ਦੇ ਕਰੀਬ ਜਾਇਦਾਦ ਦਾ ਮਾਲਕ ਬਣ ਗਿਆ ਹੈ।
ਮੀਕਾ ਸਿੰਘ
ਪੰਜਾਬੀ ਗਾਇਕ ਮੀਕਾ ਸਿੰਘ ਦਲੇਰ ਮਹਿੰਦੀ ਦੇ ਛੋਟੇ ਭਰਾ ਹਨ। ਮੀਕਾ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ‘ਚ ਵੀ ਜ਼ਬਰਦਸਤ ਨਾਮ ਕਮਾਇਆ ਹੈ। ਉਨ੍ਹਾਂ ਦੇ ਗਾਏ ਬਾਲੀਵੁੱਡ ਗਾਣੇ ਜ਼ਬਰਦਸਤ ਹਿੱਟ ਹਨ। ਰਿਪੋਰਟ ਮੁਤਾਬਕ ਮੀਕਾ ਦੀ ਕੁੱਲ ਜਾਇਦਾਦ 8 ਮਿਲੀਅਨ ਡਾਲਰ ਯਾਨਿ 65 ਕਰੋੜ ਰੁਪਏ ਦੱਸੀ ਜਾਂਦੀ ਹੈ। ਮੀਕਾ ਨੇ ਆਪਣੇ ਕਰੀਅਰ ‘ਚ ਬੱਸ ਏਕ ਕਿੰਗ, ਮੌਜਾਂ ਹੀ ਮੌਜਾਂ ਤੇ ਇਬਨੇ ਬਤੂਤਾ ਵਰਗੇ ਸੁਪਰਹਿੱਟ ਬਾਲੀਵੁੱਡ ਗਾਣੇ ਗਾਏ ਹਨ।