ਚੰਡੀਗੜ੍ਹ: ਪੰਜਾਬੀ ਗਾਇਕ ਸ਼ੈਰੀ ਮਾਨ ਹਮੇਸ਼ਾ ਹੀ ਆਪਣੇ ਸੋਸ਼ਲ ਮੀਡੀਆ ਰਾਹੀਂ ਦੂਜੇ ਕਲਾਕਾਰਾਂ 'ਤੇ ਨਿਸ਼ਾਨਾ ਸਾਧਣ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਉਹ ਪਰਮੀਸ਼ ਵਰਮਾ ਦੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਆਏ ਸੀ ਜਦੋਂ ਉਨ੍ਹਾਂ ਨੇ ਆਪਣੇ Instagram ਲਾਈਵ 'ਤੇ ਆ ਕਿ ਵਿਵਾਦਤ ਬਿਆਨ ਦਿੱਤੇ ਸੀ। ਸ਼ੈਰੀ ਮਾਨ ਨੇ ਹਾਲ ਹੀ ਵਿੱਚ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦੀ ਨਿੱਜੀ ਜ਼ਿੰਦਗੀ 'ਤੇ ਚੁਟਕੀ ਲਈ ਹੈ। ਉਸ ਨੇ ਦੋਵਾਂ ਦਾ ਇੱਕ ਪੁਰਾਣਾ ਵੀਡੀਓ ਪੋਸਟ ਕੀਤਾ ਤੇ ਲਿਖਿਆ "ਇਹ ਅੱਜ ਦੇ ਪਿਆਰ ਦੀ ਪਰਿਭਾਸ਼ਾ ਹੈ।"

ਇਸ ਤੋਂ ਬਾਅਦ ਗੈਰੀ ਵੀ ਚੁੱਪ ਨਾ ਬੈਠਾ ਉਸ ਨੇ ਸ਼ੈਰੀ ਮਾਨ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ, "With my gay friend, who just wants to be famous again” (ਮੇਰੇ ਗੇਅ ਦੋਸਤ ਨਾਲ, ਜੋ ਹੁਣ ਦੁਬਾਰਾ ਮਸ਼ਹੂਰ ਹੋਣਾ ਚਾਹੁੰਦਾ ਹੈ)। ਉਸ ਨੇ ਵਿਸਤ੍ਰਿਤ ਕੀਤਾ ਤੇ ਲਿਖਿਆ ਕਿ ਸਾਨੂੰ ਸਾਰਿਆਂ ਨੂੰ ਇਸ ਤੱਥ ਦਾ ਸਤਿਕਾਰ ਕਰਨਾ ਤੇ ਸਿੱਖਣਾ ਚਾਹੀਦਾ ਹੈ ਕਿ ਸਾਡਾ ਸਮਾਂ ਖਤਮ ਹੋ ਗਿਆ ਹੈ। ਜੇਕਰ ਅਸੀਂ ਜਾਵਾਂਗੇ ਤਾਂ ਹੀ ਨਵੇਂ ਆਉਣਗੇ, ਨੌਜਵਾਨ ਪ੍ਰਤਿਭਾ ਨੂੰ ਸਾਹਮਣੇ ਆਉਣ ਦਾ ਮੌਕਾ ਮਿਲੇਗਾ। ਉਸ ਨੇ ਪ੍ਰਸ਼ੰਸਕਾਂ ਨੂੰ ਸ਼ਾਇਦ ਵਿਅੰਗਾਤਮਕ ਤੌਰ 'ਤੇ ਸ਼ੈਰੀ ਮਾਨ ਨੂੰ ਫਾਲੋ ਕਰਨ ਦੀ ਵੀ ਬੇਨਤੀ ਕੀਤੀ।

Continues below advertisement





ਇਸ ਸਟੋਰੀ ਨੂੰ ਗੈਰੀ ਸੰਧੂ ਨੇ ਆਪਣੇ ਅਧਿਕਾਰਤ ਸਨੈਪਚੈਟ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦੇ ਪਹਿਲਾਂ ਰਿਲੇਸ਼ਨਸ਼ਿਪ ਵਿੱਚ ਹੋਣ ਦੀਆਂ ਅਫਵਾਹਾਂ ਸੀ। ਉਨ੍ਹਾਂ ਦੇ ਕਈ ਵੀਡੀਓ ਉਸ ਸਮੇਂ ਵਾਇਰਲ ਹੋਏ ਸੀ, ਜਿਸ ਨਾਲ ਜਨਤਾ ਨੇ ਸੰਭਾਵੀ ਰਿਸ਼ਤੇ ਦਾ ਅੰਦਾਜ਼ਾ ਲਗਾਇਆ ਸੀ। ਸ਼ੈਰੀ ਵੱਲੋਂ ਸਾਂਝਾ ਕੀਤਾ ਗਿਆ ਵੀਡੀਓ ਉਨ੍ਹਾਂ ਵਿੱਚੋਂ ਇੱਕ ਸੀ। ਇਹ ਅਫਵਾਹ ਹੈ ਕਿ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਦਾ ਬਾਅਦ ਵਿੱਚ ਬ੍ਰੇਕਅੱਪ ਹੋ ਗਿਆ।

ਹਾਲਾਂਕਿ ਲੋਕਾਂ ਨੇ ਸ਼ੁਰੂ ਵਿੱਚ ਸ਼ੈਰੀ ਮਾਨ ਦੀ ਸਟੋਰੀ ਨੂੰ ਮਜ਼ਾਕੀਆ ਪਾਇਆ ਤੇ ਕਿਹਾ ਕਿ ਉਹ ਸਿਰਫ਼ ਸ਼ਰਾਬ ਦੇ ਨਸ਼ੇ 'ਚ ਸੀ, ਇਸ ਨੇ ਪ੍ਰਤੀਕਰਮ ਵੀ ਆਕਰਸ਼ਿਤ ਕੀਤਾ। ਲੋਕਾਂ ਨੇ ਸ਼ੈਰੀ ਮਾਨ ਦੀ ਗੈਰੀ ਤੇ ਜੈਸਮੀਨ ਦੀ ਨਿੱਜੀ ਜ਼ਿੰਦਗੀ ਦਾ ਆਦਰ ਨਾ ਕਰਨ ਤੇ ਅਣਚਾਹੇ ਦਖਲ ਦੇਣ ਲਈ ਆਲੋਚਨਾ ਕੀਤੀ। ਗੈਰੀ ਸੰਧੂ ਦਾ ਜਵਾਬ ਵੀ ਹੁਣ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।


 




ਜਦੋਂ ਅਸੀਂ ਸਾਰਿਆਂ ਨੇ ਸੋਚਿਆ ਕਿ ਗੈਰੀ ਸੰਧੂ ਦਾ ਜਵਾਬ ਆਖਰੀ ਹੈ ਤਾਂ ਸ਼ੈਰੀ ਮਾਨ ਇਸ ਇੰਸਟਾਗ੍ਰਾਮ ਸਟੋਰੀ ਦੇ ਨਾਲ ਆਇਆ ਹੈ। ਸ਼ੈਰੀ ਨੇ ਕਿਹਾ "ਪਤੰਦਰਾ ਗੇ ਫ੍ਰੈਂਡ ਦਾ ਮਤਲਬ ਹੁੰਦਾ ਆਪਾਂ ਦੋਵੇਂ ਹੀ ਗੇ" ਸ਼ੈਰੀ ਨੇ ਗੈਰੀ ਨੂੰ ਇਹਨਾਂ ਗੱਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਾ ਲੈਣ ਤੇ ਸ਼ੈਰੀ ਮਾਨ ਦੇ ਯੂਕੇ ਦੇ ਪਹਿਲੇ ਦੌਰੇ ਦੌਰਾਨ ਸੈਨਸਬਰੀ ਬਰਮਿੰਘਮ ਵਿਖੇ ਪਹਿਲੀ ਵਾਰ ਮਿਲਣ ਦਾ ਸਮਾਂ ਯਾਦ ਰੱਖਣ ਲਈ ਬੇਨਤੀ ਕਰਕੇ ਆਪਣਾ ਮੈਸੇਜ ਖਤਮ ਕੀਤਾ।

ਦੋਵਾਂ ਪਾਸਿਆਂ ਤੋਂ ਜਵਾਬਾਂ ਦੇ ਅਦਾਨ-ਪ੍ਰਦਾਨ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ। ਸ਼ੈਰੀ ਮਾਨ ਦੀ ਹਾਲੀਆ ਸਟੋਰੀ 'ਤੇ ਗੈਰੀ ਸੰਧੂ ਨੇ ਅਜੇ ਤੱਕ ਕੋਈ ਜਵਾਬੀ ਜਵਾਬ ਨਹੀਂ ਦਿੱਤਾ ਹੈ।