Shehnaaz Gill And Nawazuddin Siddiqui New Break Up Song: ਜਦੋਂ ਨਵਾਜ਼ੂਦੀਨ ਸਿੱਦੀਕੀ ਸ਼ਹਿਨਾਜ਼ ਗਿੱਲ ਦੇ ਚੈਟ ਸ਼ੋਅ 'ਤੇ ਨਜ਼ਰ ਆਏ, ਤਾਂ ਪ੍ਰਸ਼ੰਸਕਾਂ ਨੇ ਮੰਗ ਕੀਤੀ ਕਿ ਉਹ ਨਵਾਜ਼ੂਦੀਨ ਸਿੱਦੀਕੀ ਅਤੇ ਸ਼ਹਿਨਾਜ਼ ਗਿੱਲ ਨੂੰ ਇਕੱਠੇ ਕੰਮ ਕਰਦੇ ਦੇਖਣਾ ਚਾਹੁੰਦੇ ਹਨ। ਅਜਿਹੇ 'ਚ ਪ੍ਰਸ਼ੰਸਕਾਂ ਦਾ ਸੁਪਨਾ ਪੂਰਾ ਹੋ ਗਿਆ ਹੈ। ਸ਼ਹਿਨਾਜ਼ ਗਿੱਲ ਅਤੇ ਨਵਾਜ਼ੂਦੀਨ ਸਿੱਦੀਕੀ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਗੀਤ ਦਾ ਨਾਂ ਹੈ- 'ਯਾਰ ਕਾ ਸਤਾਇਆ ਹੁਆ ਹੈ'। ਗੀਤ ਨੂੰ ਬੀ-ਪ੍ਰਾਕ ਨੇ ਆਪਣੀ ਦਰਦ ਭਰੀ ਆਵਾਜ਼ ਦਿੱਤੀ ਹੈ। ਜਦੋਂ ਕਿ ਗੀਤ ਦੇ ਬੋਲ ਦਿਲ ਨੂੰ ਟੁੰਬਣ ਵਾਲੇ ਹਨ- 'ਸ਼ਰਾਬ ਪੀਤੇ ਪੀਤੇ ਜਿਸਕੇ ਹਾਥ ਕਾਂਪਤੇ ਹੈਂ, ਸਮਝੋ ਵੋ ਯਾਰ ਕਾ ਸਤਾਇਆ ਹੁਆ ਹੈ।'
ਕੀ ਹੈ ਸ਼ਹਿਨਾਜ਼ ਅਤੇ ਨਵਾਜ਼ੂਦੀਨ ਦੇ ਗੀਤ ਦੀ ਥੀਮ
ਲਵ-ਬ੍ਰੇਕਅੱਪ 'ਤੇ ਬਣੇ ਇਸ ਗੀਤ ਦੇ ਬੋਲ ਇੰਨੇ ਸਟੀਕ ਹਨ ਕਿ ਪ੍ਰੇਮੀਆਂ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਹਨ। ਸ਼ਹਿਨਾਜ਼ ਗੀਤ 'ਚ ਨਵਾਜ਼ੂਦੀਨ ਨੂੰ ਕਿਸੇ ਹੋਰ ਨਾਲ ਦੇਖਦੀ ਹੈ, ਜਿਸ ਤੋਂ ਬਾਅਦ ਗਲਤਫਹਿਮੀਆਂ ਦਾ ਸਿਲਸਿਲਾ ਜਾਰੀ ਹੈ। ਲੜਕੀ ਇਸ ਨੂੰ ਧੋਖਾ ਸਮਝਦੀ ਹੈ ਅਤੇ ਲੜਕਾ ਹੈਰਾਨ ਅਤੇ ਪਰੇਸ਼ਾਨ ਰਹਿੰਦਾ ਹੈ ਅਤੇ ਸ਼ਰਾਬ ਨੂੰ ਆਪਣਾ ਸਾਥੀ ਬਣਾਉਂਦਾ ਹੈ। ਅੰਤ ਵਿੱਚ ਇਹ ਗਲਤਫਹਿਮੀ ਦੂਰ ਹੁੰਦੀ ਹੈ ਜਾਂ ਸਮੇਂ ਦੇ ਨਾਲ ਵਧਦੀ ਜਾਂਦੀ ਹੈ, ਇਸਦਾ ਨਤੀਜਾ ਕੀ ਨਿਕਲਦਾ ਹੈ, ਇਹ ਜਾਣਨ ਲਈ ਗੀਤ ਦੇਖੋ:
ਇੱਥੇ ਦੇਖੋ ਨਵਾਜ਼ੂਦੀਨ ਸਿੱਦੀਕੀ ਅਤੇ ਸ਼ਹਿਨਾਜ਼ ਗਿੱਲ ਦਾ ਗੀਤ
ਗੀਤ ਨੂੰ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ, ਜਦਕਿ ਬੀ ਪਰਾਕ ਨੇ ਹੀ ਗੀਤ ਨੂੰ ਆਪਣੀ ਆਵਾਜ਼ ਵੀ ਦਿੱਤੀ ਹੈ। ਗੀਤ ਨੂੰ ਲਿਖਿਆ ਅਤੇ ਕੰਪੋਜ਼ ਕੀਤਾ ਗਿਆ ਹੈ ਜਾਨੀ ਨੇ। ਸ਼ਹਿਨਾਜ਼ ਗਿੱਲ ਅਤੇ ਨਵਾਜ਼ੂਦੀਨ ਸਿੱਦੀਕੀ ਨੂੰ ਅਰਵਿੰਦਰ ਖਹਿਰਾ ਨੇ ਕੈਮਰੇ 'ਤੇ ਖੂਬਸੂਰਤੀ ਨਾਲ ਪੇਸ਼ ਕੀਤਾ ਹੈ । ਗੀਤ ਦੀ ਕੋਰੀਓਗ੍ਰਾਫੀ ਰਜਿਤ ਦੇਵ ਨੇ ਕੀਤੀ ਹੈ। ਦੱਸ ਦਈਏ ਕਿ ਸ਼ਹਿਨਾਜ਼ ਨੇ ਆਪਣੇ ਦੇਸੀ ਵਾਈਬਸ ਚੈਟ ਸ਼ੋਅ 'ਚ ਨਵਾਜ਼ੂਦੀਨ ਤੋਂ ਵਾਅਦਾ ਲਿਆ ਸੀ ਕਿ ਉਹ ਉਸ ਨਾਲ ਕੰਮ ਕਰਨਗੇ। ਅਜਿਹੇ 'ਚ ਦੋਵੇਂ ਇਸ ਗੀਤ 'ਚ ਇਕੱਠੇ ਨਜ਼ਰ ਆਏ ਸਨ । ਨਵਾਜ਼ ਅਤੇ ਸ਼ਹਿਨਾਜ਼ ਦੇ ਇਸ ਗੀਤ ਨੂੰ ਫੈਨਜ਼ ਵੀ ਕਾਫੀ ਪਸੰਦ ਕਰ ਰਹੇ ਹਨ ।