Shehnaaz Gill Video: ਅਭਿਨੇਤਰੀ ਸ਼ਹਿਨਾਜ਼ ਗਿੱਲ (Shehnaaz Gill) ਹਮੇਸ਼ਾ ਆਪਣੇ ਬੇਮਿਸਾਲ ਅੰਦਾਜ਼ ਲਈ ਲਾਈਮਲਾਈਟ ਵਿੱਚ ਰਹਿੰਦੀ ਹੈ। ਫਿਲਮਫੇਅਰ (Filmfare) ਦੇ ਮੰਚ 'ਤੇ ਸ਼ਹਿਨਾਜ਼ ਨੇ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਯਾਦ ਕਰਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਇੰਨਾ ਹੀ ਨਹੀਂ ਸ਼ਹਿਨਾਜ਼ ਇਸ ਐਵਾਰਡ ਨੂੰ ਹਾਸਲ ਕਰਨ ਦਾ ਸਿਧਾਰਥ ਨੂੰ ਕ੍ਰੈਡਿਟ ਦਿੰਦੀ ਵੀ ਨਜ਼ਰ ਆਈ। ਇਸ ਦੌਰਾਨ ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਉਨ੍ਹਾਂ ਦੇ ਬੈੱਡਰੂਮ ਦੀ ਹੈ। ਸ਼ਹਿਨਾਜ਼ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਦਰਅਸਲ ਸ਼ਹਿਨਾਜ਼ ਗਿੱਲ ਨੇ ਸ਼ਨੀਵਾਰ ਰਾਤ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ ਇੱਕ ਕਮਰੇ 'ਚ ਆਪਣੀ ਮਾਂ ਨਾਲ ਪੰਜਾਬੀ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸ਼ਹਿਨਾਜ਼ ਅਤੇ ਉਸ ਦੀ ਮਾਂ ਦੋਵੇਂ ਆਪਣੀ-ਆਪਣੀ ਮਸਤੀ 'ਚ ਹਨ ਅਤੇ ਆਪਣੇ ਕੁਆਲਿਟੀ ਪਲਾਂ ਦਾ ਖੂਬ ਆਨੰਦ ਲੈਂਦੀਆਂ ਨਜ਼ਰ ਆ ਰਹੀਆਂ ਹਨ। ਇੰਨਾ ਹੀ ਨਹੀਂ ਸ਼ਹਿਨਾਜ਼ ਗਿੱਲ ਆਪਣੇ ਅਤੇ ਆਪਣੀ ਮਾਂ 'ਤੇ ਫੁੱਲ ਸੁੱਟਦੀ ਨਜ਼ਰ ਆ ਰਹੀ ਹੈ।
ਸ਼ਹਿਨਾਜ਼ ਗਿੱਲ ਦਾ ਆਪਣੀ ਮਾਂ ਨਾਲ ਇਹ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਸ਼ਹਿਨਾਜ਼ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਵੀ ਕਰ ਰਹੇ ਹਨ। ਸ਼ਹਿਨਾਜ਼ ਦੇ ਫਿਲਮਫੇਅਰ ਅਤੇ ਮਾਂ ਨਾਲ ਡਾਂਸ ਦੀਆਂ ਇਹ ਦੋਵੇਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਐਵਾਰਡ ਫੰਕਸ਼ਨ ਤੋਂ ਜੋ ਵੀਡੀਓ ਸਾਹਮਣੇ ਆਇਆ ਹੈ, ਉਸ 'ਚ ਸ਼ਹਿਨਾਜ਼ ਸਟੇਜ 'ਤੇ ਐਵਾਰਡ ਲੈਂਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਦਿਖਾਈ ਦੇ ਰਹੀ ਹੈ ਕਿ 'ਮੈਂ ਇਸ ਲਈ ਆਪਣੀ ਟੀਮ ਅਤੇ ਸਪੋਰਟ ਸਟਾਫ ਜਾਂ ਕਿਸੇ ਹੋਰ ਦਾ ਧੰਨਵਾਦ ਨਹੀਂ ਕਰਾਂਗੀ। ਤੁਸੀਂ ਮੇਰੇ ਹੋ ਅਤੇ ਮੇਰੇ ਹੀ ਰਹੋਂਗੇ, ਪਰ ਇੱਕ ਅਜਿਹਾ ਵਿਅਕਤੀ ਹੈ ਜਿਸ ਨੇ ਮੈਨੂੰ ਇਸ ਕਾਬਲ ਬਣਾਇਆ ਹੈ ਅਤੇ ਮੈਂ ਅੱਜ ਜਿੱਥੇ ਹਾਂ ਸਿਰਫ ਉਸ ਦੇ ਸਹਾਰੇ ਦੀ ਬਦੌਲਤ, ਸਿਧਾਰਥ ਸ਼ੁਕਲਾ ਦਾ ਮੇਰੀ ਜ਼ਿੰਦਗੀ ਵਿੱਚ ਆਉਣ ਲਈ ਧੰਨਵਾਦ, ਮੇਰੀ ਜ਼ਿੰਦਗੀ ਵਿੱਚ ਇੰਨਾ ਨਿਵੇਸ਼ ਕੀਤਾ ਕਿ ਮੈਂ ਇੱਥੇ ਮੈਂ ਪਹੁੰਚ ਸਕਾਂ। ਸਿਧਾਰਥ ਸ਼ੁਕਲਾ ਇਹ ਤੁਹਾਡੇ ਲਈ ਹੈ।'