Shehnaaz Gill Photo: ਸ਼ਹਿਨਾਜ਼ ਗਿੱਲ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਅੱਜ ਦੇਸ਼ 'ਚ ਹੀ ਨਹੀਂ ਸਗੋਂ ਦੁਨੀਆ ਭਰ 'ਚ ਐਕਟਰਸ ਦੇ ਪ੍ਰਸ਼ੰਸਕ ਹਨ। ਅਜਿਹੇ 'ਚ ਸ਼ਹਿਨਾਜ਼ ਗਿੱਲ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸੇ ਕੜੀ 'ਚ ਸ਼ਹਿਨਾਜ਼ ਗਿੱਲ ਨੇ ਬੁੱਧਵਾਰ ਨੂੰ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਵੇਖੋ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ।









ਦੱਸ ਦੇਈਏ ਸ਼ਹਿਨਾਜ਼ ਗਿੱਲ ਨੇ ਫਿਲਮਫੇਅਰ ਐਵਾਰਡਜ਼ 2022 'ਚ ਆਪਣੇ ਹੌਟ ਲੁੱਕ ਨਾਲ ਫੈਨਸ ਦਾ ਦਿਲ ਜਿੱਤਿਆ। ਜਦੋਂ ਉਹ ਵ੍ਹਾਈਟ ਸਾੜੀ ਵਿੱਚ ਰੈੱਡ ਕਾਰਪੇਟ 'ਤੇ ਉਤਰੀ ਤਾਂ ਸਭ ਦੀਆਂ ਨਜ਼ਰਾਂ ਉਸ 'ਤੇ ਟਿੱਕ ਗਈਆਂ। ਉਨ੍ਹਾਂ ਦੇ ਇਸ ਅੰਦਾਜ਼ ਨੇ ਇੱਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਸ਼ਹਿਨਾਜ਼ ਗਿੱਲ ਇੰਨੀ ਖੂਬਸੂਰਤ ਲੱਗ ਰਹੀ ਹੈ ਕਿ ਜਿਵੇਂ ਹੀ ਉਨ੍ਹਾਂ ਨੇ ਆਪਣੀ ਫੋਟੋ ਸ਼ੇਅਰ ਕੀਤੀ, ਉਹ ਤੇਜ਼ੀ ਨਾਲ ਵਾਇਰਲ ਹੋ ਗਈਆਂ।


ਫੈਨਜ਼ ਸ਼ਹਿਨਾਜ਼ ਦੀ ਤਸਵੀਰਾਂ 'ਤੇ ਕਾਫੀ ਲਾਈਕ ਅਤੇ ਕੁਮੈਂਟ ਕਰ ਰਹੇ ਹਨ। ਦੱਸ ਦਈਏ, ਤਸਵੀਰਾਂ 'ਚ ਐਕਟਰਸ ਵ੍ਹਾਈਟ ਚਿਕਨਕਾਰੀ ਕਢਾਈ ਵਾਲੀ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ। ਜਿਸ 'ਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ। ਇਸ ਦੇ ਨਾਲ ਉਸ ਨੇ ਸਟਾਈਲਿਸ਼ ਬਲਾਊਜ਼ ਪਾਇਆ। ਨਾਲ ਹੀ, ਉਸਨੇ ਕੰਨਾਂ 'ਚ ਸੁੰਦਰ ਝੁਮਕੇ ਪਾਏ। ਦੱਸ ਦੇਈਏ ਕਿ ਮੰਗਲਵਾਰ ਨੂੰ 67ਵਾਂ ਫਿਲਮਫੇਅਰ ਐਵਾਰਡ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ 'ਚ ਕਈ ਅਭਿਨੇਤਰੀਆਂ ਨੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ।