ਸ਼ਹਿਨਾਜ਼ ਗਿੱਲ ਨੇ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਵਿੱਚ ਸ਼ਾਮਲ ਹੋ ਕੇ ਕਾਫੀ ਪ੍ਰਸਿੱਧੀ ਹਾਸਲ ਕੀਤੀ। ਇਸ ਸ਼ੋਅ ਦੇ ਜ਼ਰੀਏ ਹੀ ਸਲਮਾਨ ਖਾਨ ਅਤੇ ਸ਼ਹਿਨਾਜ਼ ਗਿੱਲ ਦੀ ਬਾਂਡਿੰਗ ਬਣ ਗਈ ਸੀ। ਅਕਸਰ ਕਈ ਮੌਕਿਆਂ `ਤੇ ਸਲਮਾਨ ਤੇ ਸ਼ਹਿਨਾਜ਼ ਨੂੰ ਇਕੱਠੇ ਸਪਾਟ ਕੀਤਾ ਜਾ ਚੁੱਕਿਆ ਹੈ। ਇੰਨਾ ਹੀ ਨਹੀਂ, ਹਾਲ ਹੀ 'ਚ ਸ਼ਹਿਨਾਜ਼ ਗਿੱਲ ਅਤੇ ਸਲਮਾਨ ਖਾਨ ਨੂੰ ਈਦ ਦੇ ਮੌਕੇ 'ਤੇ ਕਾਫੀ ਕਰੀਬੀ ਬੌਂਡ ਸ਼ੇਅਰ ਕਰਦੇ ਦੇਖਿਆ ਗਿਆ ਸੀ। ਇਸ ਦੌਰਾਨ ਸ਼ਹਿਨਾਜ਼ ਸਲਮਾਨ ਨੂੰ ਹੱਗ ਤੇ ਕਿਸ ਕਰਦੇ ਕਰਦੀ ਨਜ਼ਰ ਆਈ ਸੀ। ਸਲਮਾਨ ਤੋਂ ਇਲਾਵਾ ਸ਼ਹਿਨਾਜ਼ ਵੀ ਇਫਤਾਰ ਪਾਰਟੀ ਦੌਰਾਨ ਸ਼ਾਹਰੁਖ ਖਾਨ ਨਾਲ ਚੰਗੀ ਸਾਂਝ ਪਾਉਂਦੀ ਨਜ਼ਰ ਆਈ।


ਸ਼ਾਹਰੁਖ ਅਤੇ ਸ਼ਹਿਨਾਜ਼ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਦੋਵੇਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਸ਼ਾਹਰੁਖ ਅਤੇ ਸਲਮਾਨ ਤੋਂ ਇਲਾਵਾ ਹੁਣ ਸ਼ਹਿਨਾਜ਼ ਗਿੱਲ ਨੇ ਵੀ ਰਿਤਿਕ ਰੋਸ਼ਨ ਬਾਰੇ ਇੱਕ ਪੋਸਟ ਸ਼ੇਅਰ ਕੀਤੀ ਹੈ। ਦਰਅਸਲ, ਸ਼ਹਿਨਾਜ਼ ਗਿੱਲ ਨੇ ਸੋਸ਼ਲ ਮੀਡੀਆ 'ਤੇ ਰਿਤਿਕ ਰੋਸ਼ਨ ਦਾ ਇੱਕ ਇਸ਼ਤਿਹਾਰ ਸ਼ੇਅਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਲਿਖਿਆ- ਵਾਈਬ ਤੇਰੀ ਮੇਰੀ ਮਿਲਾਦੀਆ। ਇਸ ਤੋਂ ਇਲਾਵਾ ਸ਼ਹਿਨਾਜ਼ ਨੇ ਅੱਖਾਂ 'ਚ ਸਟਾਰ ਇਮੋਜੀ ਵੀ ਸ਼ੇਅਰ ਕੀਤੇ ਹਨ।




ਦੱਸਣਯੋਗ ਹੈ ਕਿ ਜਿੱਥੇ ਇਸ ਵੀਡੀਓ ਨੂੰ ਰਿਤਿਕ ਰੋਸ਼ਨ ਨੇ ਸ਼ੇਅਰ ਕੀਤਾ ਹੈ, ਉੱਥੇ ਹੀ ਉਨ੍ਹਾਂ ਦੀ ਗਰਲਫਰੈਂਡ ਸਬਾ ਆਜ਼ਾਦ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸ਼ਹਿਨਾਜ਼ ਗਿੱਲ ਹੁਣ ਆਪਣੇ ਬਾਲੀਵੁੱਡ ਡੈਬਿਊ ਲਈ ਪੂਰੀ ਤਰ੍ਹਾਂ ਤਿਆਰ ਹੈ, ਜਲਦ ਹੀ ਉਹ ਸਲਮਾਨ ਖਾਨ ਨਾਲ 'ਕਭੀ ਈਦ ਕਭੀ ਦੀਵਾਲੀ' 'ਚ ਨਜ਼ਰ ਆਵੇਗੀ। ਸਲਮਾਨ ਖਾਨ ਨੇ ਖੁਦ ਸ਼ਹਿਨਾਜ਼ ਨੂੰ ਇਹ ਫਿਲਮ ਆਫਰ ਕੀਤੀ ਸੀ। ਸਲਮਾਨ ਖਾਨ ਦੀ ਇਸ ਫਿਲਮ 'ਚ ਪੂਜਾ ਹੇਗੜੇ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ਹਿਨਾਜ਼ ਨੂੰ ਸਲਮਾਨ ਖਾਨ ਨੇ ਇਸ ਫਿਲਮ ਲਈ ਆਪਣੀ ਫੀਸ ਖੁਦ ਫਾਈਨਲ ਕਰਨ ਲਈ ਕਿਹਾ ਸੀ, ਇੰਨਾ ਹੀ ਨਹੀਂ, ਉਹ ਜਿੰਨੀ ਵੀ ਸਹੀ ਸਮਝਦੀ ਹੈ, ਉਹ ਫੀਸ ਲੈ ਸਕਦੀ ਹੈ।