Hunarbaaz: Shehnaaz Gill ਨੇ ਆਪਣੀ ਆਵਾਜ਼ ਨਾਲ ਪ੍ਰਸ਼ੰਸਕਾਂ ਦਾ ਜਿੱਤਿਆ ਦਿਲ, ਦੁੱਖ ਭੁੱਲ ਕੇ ਕੰਮ 'ਤੇ ਪਰਤੀ
Shehnaaz Gill Back to Work: ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਆਪਣੀ ਅਸਲੀ ਪਛਾਣ ਬਿੱਗ ਬੌਸ ਤੋਂ ਮਿਲੀ ਸੀ। ਸ਼ੋਅ 'ਚ ਉਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਸ਼ਹਿਨਾਜ਼ ਦੇ ਮਜ਼ੇਦਾਰ ਅੰਦਾਜ਼ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਨ੍ਹਾਂ ਦੀ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ।
ਪਰ ਸਾਲ 2021 ਸ਼ਹਿਨਾਜ਼ ਲਈ ਮੁਸ਼ਕਲਾਂ ਭਰਿਆ ਰਿਹਾ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਈ ਸੀ। ਹੁਣ ਉਹ ਆਪਣੇ ਆਪ ਨੂੰ ਸੰਭਾਲ ਰਹੀ ਹੈ ਤੇ ਕੰਮ 'ਤੇ ਵਾਪਸ ਆ ਰਹੀ ਹੈ। ਸ਼ਹਿਨਾਜ਼ ਨੇ ਹੁਣ ਦੁੱਖ ਭੁੱਲ ਕੇ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ। ਸ਼ਹਿਨਾਜ਼ ਹੁਣ ਰਿਐਲਿਟੀ ਸ਼ੋਅ ਹੁਨਰਬਾਜ਼ 'ਚ ਨਜ਼ਰ ਆਉਣ ਵਾਲੀ ਹੈ।
ਸ਼ਹਿਨਾਜ਼ ਸ਼ੋਅ 'ਹੁਨਰਬਾਜ਼' 'ਚ ਆਪਣਾ ਹੁਨਰ ਦਿਖਾਉਂਦੀ ਨਜ਼ਰ ਆਵੇਗੀ। ਸ਼ੋਅ ਦਾ ਇੱਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ 'ਚ ਸ਼ਹਿਨਾਜ਼ 'ਰਾਂਝਾ' ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਨੂੰ ਗੀਤ ਗਾਉਂਦੇ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋਏ ਹਨ ਤੇ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ।
ਸੰਗੀਤ ਲਈ ਆਪਣੇ ਪਿਆਰ ਦਾ ਕੀਤਾ ਪ੍ਰਗਟਾਵਾ
ਪ੍ਰੋਮੋ 'ਚ ਸ਼ਹਿਨਾਜ਼ ਸਟੇਜ਼ 'ਤੇ ਗੀਤ ਗਾ ਰਹੀ ਹੈ ਜਿਸ ਤੋਂ ਬਾਅਦ ਉਹ ਕਹਿੰਦੀ ਹੈ ਕਿ ਮੇਰੇ ਅੰਦਰ ਵੀ ਇਕ ਹੁਨਰ ਹੈ, ਜੋ ਮੈਨੂੰ ਬਹੁਤ ਖੁਸ਼ੀ ਤੇ ਆਰਾਮ ਦਿੰਦਾ ਹੈ। ਉਹ ਅੱਗੇ ਕਹਿੰਦੀ ਹੈ ਕਿ 'ਹੁਨਰਬਾਜ਼' ਉਹ ਪਲੇਟਫ਼ਾਰਮ ਹੈ ਜਿੱਥੇ ਆਮ ਲੋਕ ਆਉਂਦੇ ਹਨ। ਉਨ੍ਹਾਂ ਦੇ ਸੁਪਨੇ ਸਾਕਾਰ ਹੋ ਸਕਣ ਤੇ ਆਪਣਾ ਹੁਨਰ ਵਿਖਾਉਂਦੇ ਹਨ।
ਪ੍ਰਸ਼ੰਸਕਾਂ ਨੇ ਕੀਤੇ ਕਮੈਂਟ
'ਹੁਨਰਬਾਜ਼' ਦੇ ਪ੍ਰੋਮੋ 'ਚ ਸ਼ਹਿਨਾਜ਼ ਨੂੰ ਵੇਖ ਕੇ ਫੈਨਸ ਕਾਫੀ ਉਤਸ਼ਾਹਿਤ ਹਨ। ਉਹ ਵੀਡੀਓ 'ਤੇ ਟਿੱਪਣੀ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਸ਼ਹਿਨਾਜ਼ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਹੋ ਰਿਹਾ। ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਲਿਖਿਆ - ਮੈਂ ਇਹ ਨਹੀਂ ਦੱਸ ਸਕਦਾ ਕਿ ਹੁਣ ਸ਼ਹਿਨਾਜ਼ ਨੂੰ ਦੇਖ ਕੇ ਮੈਂ ਕਿਵੇਂ ਮਹਿਸੂਸ ਕਰ ਰਿਹਾ ਹਾਂ। ਆਈ ਲਵ ਯੂ ਸ਼ਹਿਨਾਜ਼ ਗਿੱਲ।
ਦੱਸ ਦੇਈਏ ਕਿ ਸ਼ੋਅ 'ਹੁਨਰਬਾਜ਼' 22 ਜਨਵਰੀ ਤੋਂ ਆਨ ਏਅਰ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਕਰਨ ਜੌਹਰ, ਪਰਿਣੀਤੀ ਚੋਪੜਾ ਤੇ ਮਿਥੁਨ ਚੱਕਰਵਰਤੀ ਜੱਜ ਕਰਨਗੇ, ਜਦਕਿ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਇਸ ਨੂੰ ਹੋਸਟ ਕਰਨ ਵਾਲੇ ਹਨ।