Himanshi Khurana Shehnaaz Gill Controversy: ਬਿੱਗ ਬੌਸ 13 ਵਿੱਚ ਆਪਣੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਉਣ ਵਾਲੀ ਸ਼ਹਿਨਾਜ਼ ਗਿੱਲ ਅੱਜ ਦੇ ਸਮੇਂ ਵਿੱਚ ਕਿਸੇ ਜਾਣ-ਪਛਾਣ ਦੀ ਮੋਹਤਾਜ ਨਹੀਂ ਹੈ। ਅਦਾਕਾਰਾ ਨੇ ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਮਿਹਨਤ ਨਾਲ ਚੰਗਾ ਮੁਕਾਮ ਹਾਸਲ ਕੀਤਾ ਹੈ। ਬਿੱਗ ਬੌਸ 'ਚ ਆਉਣ ਤੋਂ ਬਾਅਦ ਸ਼ਹਿਨਾਜ਼ ਨੇ ਕਿਹਾ ਸੀ ਕਿ ਲੋਕ ਉਸ ਨੂੰ 'ਪੰਜਾਬ ਦੀ ਕੈਟਰੀਨਾ ਕੈਫ' ਕਹਿੰਦੇ ਹਨ। 


ਇਹ ਵੀ ਪੜ੍ਹੋ: ਸਊਦੀ ਅਰਬ 'ਚ ਰੋਨਾਲਡੋ ਨਾਲ ਨਜ਼ਰ ਆਏ ਸਲਮਾਨ ਖਾਨ, ਵੀਡੀਓ ਅੱਗ ਵਾਂਗ ਵਾਇਰਲ, ਫੈਨਜ਼ ਬੋਲੇ- 'ਇੱਕ ਫਰੇਮ 'ਚ 2 GOAT'


ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 ਨਾਲ ਖਾਸ ਬਣਾਈ ਪਛਾਣ
ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 ਵਿੱਚ ਸਿਧਾਰਥ ਸ਼ੁਕਲਾ ਨਾਲ ਮਸਤੀ ਅਤੇ ਰੋਮਾਂਸ ਦੀਆਂ ਗੱਲਾਂ ਕਰਕੇ ਪ੍ਰਸ਼ੰਸਕਾਂ ਦਾ ਕਾਫੀ ਮਨੋਰੰਜਨ ਕੀਤਾ ਸੀ। ਸ਼ਹਿਨਾਜ਼ ਨੇ ਇਸ ਸ਼ੋਅ ਨਾਲ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਪਰ ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਨੂੰ ਇੱਥੇ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ। ਸ਼ਹਿਨਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ, ਜਿਸ ਤੋਂ ਬਾਅਦ ਉਹ ਪੰਜਾਬੀ ਗੀਤਾਂ 'ਚ ਨਜ਼ਰ ਆਈ।


ਇਸ ਅਦਾਕਾਰਾ ਤੋਂ ਪਰੇਸ਼ਾਨ ਹੋ ਕੇ ਸ਼ਹਿਨਾਜ਼ ਗਿੱਲ ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
ਸ਼ਹਿਨਾਜ਼ ਗਿੱਲ ਹੌਲੀ-ਹੌਲੀ ਪੰਜਾਬੀ ਸੰਗੀਤ ਉਦਯੋਗ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਬਣ ਗਈ ਸੀ। ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਕਾਰਨ ਸ਼ਹਿਨਾਜ਼ ਗਿੱਲ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੀ ਹਾਂ, ਇਨ੍ਹਾਂ ਦੋਹਾਂ ਅਭਿਨੇਤਰੀਆਂ ਦੀ ਦੁਸ਼ਮਣੀ ਉਦੋਂ ਸ਼ੁਰੂ ਹੋਈ ਜਦੋਂ ਸ਼ਹਿਨਾਜ਼ ਨੇ ਲਾਈਵ ਹੋ ਕੇ ਹਿਮਾਂਸ਼ੀ ਦੇ ਇਕ ਗੀਤ ਨੂੰ ਸਭ ਤੋਂ ਖਰਾਬ ਗੀਤ ਕਿਹਾ। ਨਾਲ ਹੀ ਸ਼ਹਿਨਾਜ਼ ਨੇ ਹਿਮਾਂਸ਼ੀ ਲਈ ਕਈ ਅਪਸ਼ਬਦ ਵੀ ਵਰਤੇ ਸਨ।


ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਕੀਤਾ ਸੀ ਖੁਲਾਸਾ
ਇਸ ਤੋਂ ਬਾਅਦ ਹਿਮਾਂਸ਼ੀ ਖੁਰਾਨਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸ਼ਹਿਨਾਜ਼ ਗਿੱਲ ਨੂੰ ਖੂਬ ਖਰੀਆਂ-ਖਰੀਆਂ ਸੁਣਾਈਆਂ ਸੀ। ਇਸ ਤੋਂ ਬਾਅਦ ਦੋਹਾਂ ਨੇ ਇਕ ਦੂਜੇ ਨੂੰ ਬਹੁਤ ਬੁਰਾ ਭਲਾ ਕਿਹਾ। ਸ਼ਹਿਨਾਜ਼ ਅਤੇ ਹਿਮਾਂਸ਼ੀ ਨੇ ਸੋਸ਼ਲ ਮੀਡੀਆ 'ਤੇ ਵੀ ਇੱਕ ਦੂਜੇ ਖਿਲਾਫ ਜ਼ਹਿਰ ਉੱਗਲਣਾ ਸ਼ੁਰੂ ਕਰ ਦਿੱਤਾ ਸੀ। ਇਸ ਘਟਨਾ ਬਾਰੇ ਦੱਸਦੇ ਹੋਏ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਸ਼ ਗਿੱਲ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਬੇਟੀ ਨੇ ਹਿਮਾਂਸ਼ੀ ਦੇ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।









ਜਿਵੇਂ ਹੀ ਹਿਮਾਂਸ਼ੀ ਖੁਰਾਨਾ ਨੂੰ ਸ਼ਹਿਨਾਜ਼ ਗਿੱਲ ਦੀ ਖੁਦਕੁਸ਼ੀ ਬਾਰੇ ਪਤਾ ਲੱਗਾ ਤਾਂ ਉਸਨੇ ਸੋਸ਼ਲ ਮੀਡੀਆ 'ਤੇ ਟਵੀਟ ਕੀਤਾ ਅਤੇ ਕਿਹਾ- 'ਜੇਕਰ ਤੁਹਾਡੀ ਬੇਟੀ ਨੇ ਮੇਰੇ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਮਾਫ ਕਰਨਾ, ਪਰ ਕਿਰਪਾ ਕਰਕੇ ਆਪਣੀ ਬੇਟੀ ਨੂੰ ਇਹ ਵੀ ਸਮਝਾਓ ਕਿ ਪਹਿਲਾਂ ਖੁਦ ਹੀ ਵਿਵਾਦ ਖੜਾ ਕਰੋ ਅਤੇ ਫਿਰ ਖੁਦ ਹੀ ਉਸ ਵਿਵਾਦ ਕਰਕੇ ਡਿਸਟਰਬ ਹੋ ਜਾਓ। ਜਦੋਂ ਕਿ ਕੈਨੇਡਾ ਵਿੱਚ ਤੁਹਾਡੀ ਬੇਟੀ ਨੇ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਨੂੰ ਵਿਵਾਦਾਂ ਕਾਰਨ ਕੰਮ ਮਿਲ ਰਿਹਾ ਹੈ। ਤੁਹਾਨੂੰ ਇੰਟਰਵਿਊ ਸੋਚ ਸਮਝ ਕੇ ਦੇਣਾ ਚਾਹੀਦਾ ਹੈ।


ਤੁਹਾਨੂੰ ਦੱਸ ਦੇਈਏ ਕਿ ਜਦੋਂ ਹਿਮਾਂਸ਼ੀ ਖੁਰਾਣਾ ਬਿੱਗ ਬੌਸ ਦੇ ਘਰ 'ਚ ਐਂਟਰੀ ਹੋਈ ਸੀ ਤਾਂ ਸ਼ਹਿਨਾਜ਼ ਗਿੱਲ ਰੋ-ਰੋ ਕੇ ਬੁਰੀ ਹਾਲਤ 'ਚ ਸੀ। ਪਰ ਪਰਿਵਾਰ ਵਾਲਿਆਂ ਦੇ ਮਨਾਉਣ ਤੋਂ ਬਾਅਦ ਇਹ ਦੋਵੇਂ ਅਭਿਨੇਤਰੀਆਂ ਨੇ ਆਪਸ 'ਚ ਗੱਲ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਹਿਮਾਂਸ਼ੀ ਅਤੇ ਸ਼ਹਿਨਾਜ਼ ਅੱਜ ਵੀ ਇੱਕ ਦੂਜੇ ਨੂੰ ਨਜ਼ਰ ਅੰਦਾਜ਼ ਹੀ ਕਰਦੀਆਂ ਹਨ, ਜਿਸ ਤੋਂ ਇਹ ਤਾਂ ਸਾਫ ਹੁੰਦਾ ਹੈ ਕਿ ਦੋਵੇਂ ਅਭਿਨੇਤਰੀਆਂ ਫਿਲਹਾਲ ਪੈਚਅੱਪ ਦੇ ਮੂਡ ਵਿੱਚ ਨਹੀਂ ਹਨ।


ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਸਾੜੀ 'ਚ ਢਾਇਆ ਕਹਿਰ, ਖੂਬਸੂਰਤੀ ਦੇਖ ਫੈਨਜ਼ ਹੈਰਾਨ, ਕਮੈਂਟ ਕਰ ਬੋਲੇ- 'ਐਵਰਗਰੀਨ ਬਿਊਟੀ'