India's Got talent: ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਇੰਡੀਆਜ਼ ਗੌਟ ਟੈਲੇਂਟ ਨੂੰ ਜੱਜ ਕਰ ਰਹੀ ਹੈ। ਇਸ ਦੌਰਾਨ ਉਹ ਕਈ ਵਾਰ ਸਟੇਜ 'ਤੇ ਕੰਟੈਸਟੈਂਸ ਨੂੰ ਯੋਗਾ ਸਿਖਾਉਂਦੀ ਨਜ਼ਰ ਆਈ , ਜਦੋਂ ਕਿ ਹੁਣ ਸ਼ਿਲਪਾ ਸ਼ੈੱਟੀ ਨੇ ਨਾ ਸਿਰਫ ਕੰਟੈਸਟੈਂਸ ਨੂੰ ਸਗੋਂ ਸ਼ੋਅ ਦੇ ਬਾਕੀ ਜੱਜਾਂ ਨੂੰ ਵੀ ਡਾਂਸ ਸਿਖਾਇਆ । ਰੈਪਰ ਬਾਦਸ਼ਾਹ ਅਤੇ ਗੀਤਕਾਰ ਮਨੋਜ ਮੁਤਾਸ਼ੀਰ ਉਨ੍ਹਾਂ ਦੇ ਚੇਲੇ ਬਣ ਗਏ ਹਨ ਅਤੇ ਉਨ੍ਹਾਂ ਦੀ ਗੁਰੂ ਬਣ ਗਈ ਹੈ ਸ਼ਿਲਪਾ ਸ਼ੈੱਟੀ।
ਸਟਾਈਲ ਦੇ ਨਾਲ-ਨਾਲ ਸ਼ਿਲਪਾ ਸ਼ੈੱਟੀ ਡਾਂਸਿੰਗ ਦੀਵਾ ਵੀ ਹੈ ਅਤੇ ਇਹ ਤਾਂ ਹਰ ਕੋਈ ਜਾਣਦਾ ਹੈ ਪਰ ਮਨੋਜ ਮੁਨਤਾਸ਼ੀਰ ਨੂੰ ਡਾਂਸ ਸਿਖਾਉਣਾ ਇੰਨਾ ਆਸਾਨ ਨਹੀਂ ਹੈ ਪਰ ਸ਼ਿਲਪਾ ਸ਼ੈੱਟੀ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਇਸ ਲਈ ਉਸ ਨੇ ਉਹ ਕੰਮ ਕੀਤਾ ਹੈ ਜੋ ਕੋਈ ਨਹੀਂ ਕਰ ਸਕਦਾ। ਹੁਣ ਉਨ੍ਹਾਂ ਨੇ ਕਿਸ ਤਰੀਕੇ ਨਾਲ ਬਾਦਸ਼ਾਹ ਅਤੇ ਮਨੋਜ ਮੁੰਤਸ਼ੀਰ ਨੂੰ ਡਾਂਸ ਕਰਨਾ ਸਿਖਾਇਆ, ਖੁਦ ਹੀ ਦੇਖ ਲਵੋ ਇਸ ਵੀਡੀਓ ਵਿੱਚ-
ਇਸ ਹਫਤੇ ਸ਼ੋਅ 'ਚ ਜਰਸੀ ਦਾ ਪ੍ਰਮੋਸ਼ਨ -
ਹਰ ਹਫਤੇ ਬਾਲੀਵੁੱਡ ਸੈਲੇਬਸ ਆਪਣੀਆਂ ਫਿਲਮਾਂ ਨੂੰ ਪ੍ਰਮੋਟ ਕਰਨ ਲਈ ਸ਼ੋਅ 'ਤੇ ਪਹੁੰਚਦੇ ਹਨ ਅਤੇ ਇਹ ਵੀਕਐਂਡ ਹੈ ਫਿਲਮ ਜਰਸੀ ਦੇ ਨਾਮ। ਸ਼ਾਹਿਦ ਕਪੂਰ ਅਤੇ ਮ੍ਰਣਾਲ ਠਾਕੁਰ ਫਿਲਮ ਦੀ ਪ੍ਰਮੋਸ਼ਨ ਲਈ ਇੰਡੀਆਜ਼ ਗੌਟ ਟੈਲੇਂਟ 'ਚ ਪਹੁੰਚ ਰਹੇ ਹਨ। ਜਿਸ ਦੇ ਕਈ ਪ੍ਰੋਮੋ ਸਾਹਮਣੇ ਆ ਚੁੱਕੇ ਹਨ।
ਸ਼ਾਹਿਦ ਅਤੇ ਮ੍ਰਣਾਲ ਦੇ ਨਾਲ-ਨਾਲ ਸ਼ਿਲਪਾ ਵੀ ਸ਼ਾਨਦਾਰ ਤਰੀਕੇ ਨਾਲ ਫਿਲਮ ਦਾ ਪ੍ਰਮੋਸ਼ਨ ਕਰਦੀ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਰਿਐਲਿਟੀ ਸ਼ੋਅ 'ਚ ਨਜ਼ਰ ਆਉਣ ਤੋਂ ਇਲਾਵਾ ਖੁਦ ਸ਼ਿਲਪਾ ਸ਼ੈੱਟੀ ਨੇ ਵੀ ਐਕਟਿੰਗ 'ਚ ਆਪਣੀ ਦੂਜੀ ਪਾਰੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ ਉਹਨਾਂ ਦੀ ਹੰਗਾਮਾ 2 ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ।ਹੁਣ ਜਿੱਥੇ ਉਹ ਸੁਖੀ ਨਾਂ ਦੀ ਫਿਲਮ ਦੀ ਸ਼ੂਟਿੰਗ 'ਚ ਬਿਜ਼ੀ ਹੈ, ਉੱਥੇ ਹੀ ਹਾਲ ਹੀ 'ਚ ਉਹ ਫਿਲਮ ਦੇ ਸਿਲਸਿਲੇ 'ਚ ਚੰਡੀਗੜ੍ਹ ਵੀ ਗਈ ਸੀ। ਸ਼ਿਲਪਾ ਸ਼ੈੱਟੀ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ 'ਚ ਸ਼ਿਲਪਾ ਦੇ ਨਾਲ ਅਮਿਤ ਸਾਧ ਵੀ ਨਜ਼ਰ ਆਉਣਗੇ।