ਚੰਡੀਗੜ੍ਹ: ਲੌਕਡਾਊਨ ਦੌਰਾਨ ਸਿਨੇਮਾ ਘਰਾਂ ਨੂੰ ਕੋਰੋਨਾ ਦੀ ਰੋਕ ਲਈ ਪਹਿਲਕਦਮੀ ਦੇ ਅਧਾਰ 'ਤੇ ਬੰਦ ਕੀਤਾ ਗਿਆ ਸੀ, ਜਿਸ ਦਾ ਕੁਝ ਕਲਾਕਾਰਾਂ ਤੇ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਸੀ, ਪਰ ਕੁਝ ਨੇ ਇਸ ਦਾ ਵਿਰੋਧ ਕੀਤਾ ਸੀ। ਹੁਣ ਮਸ਼ਹੂਰ ਕਲਾਕਾਰ ਤੇ ਗਾਇਕ  ਗਿੱਪੀ ਗਰੇਵਾਲ, ਰਣਜੀਤ ਬਾਵਾ ਤੇ ਗੁਰਪ੍ਰੀਤ ਘੁੱਗੀ ਵੱਲੋਂ ਅਪੀਲ ਕਰਨ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਫਿਲਮਾਂ, ਗਾਣਿਆਂ, ਸ਼ੋਅ ਆਦਿ ਲਈ ਸੁਰੱਖਿਅਤ ਸ਼ੂਟਿੰਗ ਲਈ ਸਪਸ਼ਟ ਨਿਰਦੇਸ਼ ਤਿਆਰ ਕਰਨ।


ਮੁੱਖ ਮੰਤਰੀ ਨੇ ਤਿੰਨ ਪੰਜਾਬੀ ਗਾਇਕਾਂ, ਕਲਾਕਾਰਾਂ ਦੁਆਰਾ ਵੀਡੀਓ ਕਾਨਫਰੰਸ ਦੌਰਾਨ ਇਸ ਸਬੰਧ ਵਿੱਚ ਮੰਗ ’ਤੇ ਇਹ ਨਿਰਦੇਸ਼ ਦਿੱਤਾ ਹੈ। ਗਿੱਪੀ ਗਰੇਵਾਲ, ਰਣਜੀਤ ਬਾਵਾ ਤੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ 'ਚ ਸ਼ੂਟਿੰਗ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਪਰ ਸਪਸ਼ਟ ਦਿਸ਼ਾ ਨਿਰਦੇਸ਼ਾਂ ਕਾਰਨ ਸ਼ੂਟਿੰਗ ਮੁੜ ਸ਼ੁਰੂ ਕਰਨਾ ਮੁਸ਼ਕਲ ਹੈ। ਕੈਪਟਨ ਨੇ ਸੀਐਸ ਵਿਨੀ ਮਹਾਜਨ ਨੂੰ ਕਿਹਾ ਕਿ ਇਸ ਸਬੰਧ 'ਚ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ।