ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਨਸ਼ਿਆਂ ਨਾਲ ਜੁੜੇ ਐਂਗਲ ਦੀ ਜਾਂਚ ਕਰ ਰਹੀ ਹੈ।ਰਿਆ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਪ੍ਰਬੰਧਕ ਸੈਮੂਅਲ ਮਿਰਾਂਡਾ ਨੂੰ ਸ਼ੁੱਕਰਵਾਰ ਰਾਤ 10 ਵਜੇ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਉਨ੍ਹਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ 9 ਸਤੰਬਰ ਤੱਕ NCB ਦੀ ਕਸਟਿਡੀ ਲਈ ਭੇਜ ਦਿੱਤਾ ਹੈ।


ਦੱਸ ਦੇਈਏ ਕਿ NCB ਨੇ ਇਸ ਮਾਮਲੇ 'ਚ 7 ਦਿਨਾਂ ਦੀ ਰਿਮਾਂਡ ਮੰਗੀ ਸੀ।ਪਰ ਅਦਾਲਤ ਨੇ ਇਨ੍ਹਾਂ ਨੂੰ 4 ਦਿਨਾਂ ਦੀ ਰਿਮਾਂਡ ਦਿੱਤੀ ਹੈ। ਜਿਸ ਤੋਂ ਬਾਅਦ ਦੋਨਾਂ ਨੂੰ NCB ਦੀ ਕਸਟਿਡੀ 'ਚ ਭੇਜ ਦਿੱਤਾ ਗਿਆ।



ਪ੍ਰਾਪਤ ਜਾਣਕਾਰੀ ਅਨੁਸਾਰ ਸ਼ੌਵਿਕ ਅਤੇ ਸੈਮੂਅਲ ਤੋਂ ਇਲਾਵਾ ਜ਼ਾਇਦ ਵਿਲਾਤਰਾ ਅਤੇ ਕੈਜ਼ਨ ਨੂੰ ਵੀ ਅਦਾਲਤ ਵਿਚ ਪੇਸ਼ ਕੀਤਾ ਗਿਆ।ਜਿਸ 'ਚ ਕਜ਼ੈਨ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।