ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਹੋਏ ਡਰੱਗਜ਼ ਐਂਗਲ ਦੀ ਜਾਂਚ ਦੌਰਾਨ ਸ਼ੌਵਿਕ ਚਕ੍ਰਵਰਤੀ, ਸੈਮੂਅਲ ਮਿਰਾਂਡਾ, ਜੈਦ ਵਿਲਾਤਰਾ ਅਤੇ ਕੈਜਾਨ ਨੂੰ ਐਨਡੀਪੀਐਸ ਕੋਰਟ 'ਚ ਪੇਸ਼ ਕੀਤਾ। NCB ਨੇ ਕੋਰਟ ਸਾਹਮਣੇ ਸ਼ੌਵਿਕ ਚਕ੍ਰਵਰਤੀ ਤੇ ਸੈਮੂਅਲ ਮਿਰਾਂਡਾ ਲਈ 7 ਦਿਨ ਦਾ ਰਿਮਾਂਡ ਮੰਗਿਆ। ਕੋਰਟ ਨੇ ਦੋਵਾਂ ਨੂੰ 9 ਸਤੰਬਰ ਤਕ ਰਿਮਾਂਡ 'ਤੇ ਭੇਜ ਦਿਤਾ ਹੈ।


ਸ਼ੌਵਿਕ ਚਕ੍ਰਵਰਤੀ ਵੱਲੋਂ ਰਿਆ ਦੇ ਵਕੀਲ ਸਤੀਸ਼ ਮਾਨਸ਼ਿੰਦੇ ਬਚਾਅ ਕਰ ਰਹੇ ਸਨ ਅਤੇ ਉਨ੍ਹਾਂ NCB ਦੀ ਕਸਟਡੀ ਦਾ ਵਿਰੋਧ ਕੀਤਾ। ਉਨ੍ਹਾਂ ਕੋਰਟ 'ਚ ਕਿਹਾ ਸ਼ੌਵਿਕ ਦਾ ਕੋਈ ਡਾਇਰੈਕਟ ਕਨੈਕਸ਼ਨ ਨਹੀਂ ਹੈ ਤਾਂ NCB ਉਸ ਦੇ ਰਿਮਾਂਡ ਦੀ ਮੰਗ ਨਹੀਂ ਕਰ ਸਕਦੀ। ਕੋਰਟ 'ਚ ਸੁਣਵਾਈ ਦੌਰਾਨ ਕਈ ਮੁੱਦਿਆਂ 'ਤੇ ਬਹਿਸ ਹੋਈ।