ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਅਭਿਨੇਤਰੀ ਰੀਆ ਚੱਕਰਵਰਤੀ ਡਰੱਗਸ ਕੇਸ ਵਿੱਚ ਜੇਲ੍ਹ ਵਿੱਚ ਹੈ। ਇਸ ਦੇ ਨਾਲ ਹੀ ਨਸ਼ਿਆਂ ਸਬੰਧੀ ਅਭਿਨੇਤਰੀ ਸਾਰਾ ਅਲੀ ਖਾਨ, ਸ਼ਰਧਾ ਕਪੂਰ, ਰਕੂਲ ਪ੍ਰੀਤ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਜਾਏਗੀ। ਅਭਿਨੇਤਰੀਆਂ ਨੂੰ ਐਨਸੀਬੀ ਵੱਲੋਂ ਤਲਬ ਕੀਤਾ ਜਾਵੇਗਾ। ਰੀਆ ਚੱਕਰਵਰਤੀ ਨੇ ਏਸੀਬੀ ਤੋਂ ਪੁੱਛਗਿੱਛ ਦੌਰਾਨ ਫਿਲਮ ਇੰਡਸਟਰੀ ਨਾਲ ਜੁੜੇ 25 ਲੋਕਾਂ ਦਾ ਨਾਂ ਲਿਆ। ਅਜਿਹੀ ਸਥਿਤੀ ਵਿੱਚ ਐਨਸੀਬੀ ਹੁਣ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਹੱਲ ਕਰਨ ਲਈ ਜਾਂਚ ਵਿੱਚ ਲੱਗੀ ਹੋਈ ਹੈ।


ਦਰਅਸਲ, ਰੀਆ ਚੱਕਰਵਰਤੀ ਬਾਲੀਵੁੱਡ ਅਭਿਨੇਤਰੀ ਸਾਰਾ ਅਲੀ ਖਾਨ ਤੋਂ ਕਈ ਵਾਰ ਡਰੱਗਸ ਲੈ ਚੁੱਕੀ ਹੈ ਤੇ ਸਾਰਾ ਨੇ ਵੀ ਕਈ ਵਾਰ ਰੀਆ ਤੋਂ ਡਰੱਗਸ ਲਈ ਹੈ। ਜਾਣਕਾਰੀ ਅਨੁਸਾਰ ਸਾਰਾ ਅਲੀ ਖਾਨ ਹਾਈ ਪ੍ਰੋਫਾਈਲ ਡਰੱਗਜ਼ ਪੈਡਲਰ ਦੇ ਸੰਪਰਕ ਵਿੱਚ ਸੀ, ਜਿਸ ਦੀ ਐਨਸੀਬੀ ਭਾਲ ਕਰ ਰਹੀ ਹੈ। ਰੀਆ ਨੇ ਸਾਰਾ ਤੋਂ ਡਰੱਗਸ ਲੈ ਕੇ ਸੁਸ਼ਾਂਤ ਸਿੰਘ ਰਾਜਪੂਤ ਤੱਕ ਪਹੁੰਚਾਏ ਸੀ।

ਸੰਨੀ ਦਿਓਲ ਦੀ ਗੁਰਦਾਸਪੁਰ 'ਚ ਐਂਟਰੀ ਬੈਨ, ਕਾਂਗਰਸ ਵੱਲੋਂ ਕਿਸਾਨ ਬਿੱਲ ਖਿਲਾਫ ਧਰਨਾ

ਹਾਲ ਹੀ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਵਿੱਚ ਡਰੱਗਸ ਐਂਗਲ ਦੀ ਜਾਂਚ ਕਰ ਰਹੀ ਏਜੰਸੀ ਐਨਸੀਬੀ ਹੱਥ ਇੱਕ ਵੱਡੀ ਸਫਲਤਾ ਲਗੀ। ਐਨਸੀਬੀ ਨੇ ਮੁੰਬਈ ਦੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਨ ਤੋਂ ਬਾਅਦ 6 ਲੋਕਾਂ ਨੂੰ ਫੜ ਲਿਆ।

ਇਨ੍ਹਾਂ 6 ਲੋਕਾਂ ਦੇ ਸਬੰਧ ਬਾਲੀਵੁੱਡ ਡਰੱਗਜ਼ ਰੈਕੇਟ ਨਾਲ ਦੱਸੇ ਜਾ ਰਹੇ ਹਨ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਨਾਲ ਜੁੜੇ ਇਸ ਡਰੱਗਸ ਕੇਸ ਵਿੱਚ ਹੁਣ ਤੱਕ 16 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ, ਜਿਸ ਵਿੱਚ ਅਭਿਨੇਤਰੀ ਰੀਆ ਚੱਕਰਵਰਤੀ ਤੇ ਉਸ ਦਾ ਭਰਾ ਸ਼ੋਵਿਕ ਚੱਕਰਵਰਤੀ ਮੁੱਖ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ