ਬਿੱਗ ਬੌਸ ਦਾ ਹਿੱਸਾ ਬਣਨ ਤੋਂ ਬਾਅਦ ਸਿਧਾਰਥ ਸ਼ੁਕਲਾ ਦੀ ਫੈਨ ਫੋਲੋਇੰਗ 'ਚ ਵਾਧਾ ਹੋਇਆ ਹੈ। ਸਿਧਾਰਥ ਸ਼ੁਕਲਾ ਅਤੇ ਸੋਨੀਆ ਰਾਠੀ ਦੀ ਵੈੱਬ ਸੀਰੀਜ਼ 'Broken but beautiful ਸੀਜ਼ਨ 3' 29 ਮਈ ਨੂੰ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਸੀਰੀਜ਼ ਨੂੰ 1 ਹਫਤੇ ਬਾਅਦ ਹੀ IMDB ਉੱਤੇ 9.3 ਦੀ ਰੇਟਿੰਗ ਮਿਲੀ ਹੈ। ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ। ਕਿਸੇ ਵੀ ਇੰਡੀਅਨ ਸੀਰੀਜ਼ ਨੂੰ ਇੰਨੀ ਜਲਦੀ IMDB 'ਤੇ ਇਨੀ ਰੇਟਿੰਗ ਨਹੀਂ ਮਿਲੀ ਹੈ। ਇਸ ਰੇਟਿੰਗ ਦੇ ਨਾਲ 'Broken but beautiful' ਦੇ ਰਿਕਾਰਡ ਬਣਾਇਆ ਹੈ।
ਸਿਧਾਰਥ ਇਸ ਸੀਰੀਜ਼ ਵਿਚ ਅਗਸਤਿਆ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਅਗਸਤਿਆ ਦਾ ਸਟਾਈਲ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਸੀਰੀਜ਼ 'ਚ ਸਿਧਾਰਥ ਦੇ ਲੁੱਕ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ। ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਆਪਣੇ ਆਪ ਨੂੰ ਓਟੀਟੀ 'ਤੇ ਇੱਕ ਸਕਸੈਸ ਦਾਅਵੇਦਾਰ ਵਜੋਂ ਅਸਟੈਬਲਿਸ਼ ਕੀਤਾ ਹੈ।
ਜਦੋਂ ਤੋਂ ਇਸ ਸੀਰੀਜ਼ ਦੇ ਸੀਜ਼ਨ 3 ਦੀ ਅਨਾਊਸਮੈਂਟ ਕੀਤੀ ਗਈ ਸੀ ਓਦੋ ਤੋਂ ਹੀ ਫੈਨਜ਼ ਇਸ ਬਾਰੇ ਕਾਫ਼ੀ ਐਕਸਾਈਟੇਡ ਦਿਖਾਈ ਦੇ ਰਹੇ ਸਨ। ਇਸ ਤੋਂ ਪਹਿਲਾਂ ਸੀਰੀਜ਼ ਦੇ ਪੋਸਟਰ ਅਤੇ ਟ੍ਰੇਲਰ ਨੂੰ ਵੀ ਖੂਬ ਪਸੰਦ ਕੀਤਾ ਸੀ। ਇਸ ਤੋਂ ਇਲਾਵਾ, ਇਸ ਸੀਰੀਜ਼ ਨੇ ਇਕ ਦਿਨ ਵਿਚ ਗੂਗਲ trends ਵਿਚ ਅਤੇ ਇੰਸਟਾਗ੍ਰਾਮ 'ਤੇ ਜ਼ਿਆਦਾਤਰ ਪੋਸਟਾਂ ਨੂੰ #brokenbutbeautiful3 ਦੇ ਰੂਪ ਵਿਚ ਵੀ ਰਿਕਾਰਡ ਬਣਾਇਆ ਹੈ।