ਮੁੰਬਈ: ਕਾਫੀ ਸਮੇਂ ਤੋਂ ਮੀਡੀਆ ‘ਚ ਖ਼ਬਰਾਂ ਆ ਰਹੀਆਂ ਨੇ ਕਿ ਸਿਧਾਰਥ ਐਕਟਰ ਕਿਆਰਾ ਆਡਵਾਨੀ ਨੂੰ ਡੇਟ ਕਰ ਰਹੇ ਹਨ। ਦੋਨੋਂ ਅਕਸਰ ਹੀ ਇੱਕਠੇ ਸਪੌਟ ਹੁੰਦੇ ਹਨ ਅਤੇ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਨਾ ਵੀ ਪਸੰਦ ਕਰਦੇ ਨੇ। ਕੁਝ ਦਿਨ ਪਹਿਲਾਂ ਕਰਨ ਜੌਹਰ ਦੇ ਘਰ ਹੋਈ ਇੱਕ ਪਾਰਟੀ ‘ਚ ਦੋਨੋਂ ਨਜ਼ਰ ਆ ਚੁੱਕੇ ਹਨ।
ਜਦੋਂ ਦੋਨੋਂ ਇੱਕ ਦੂਜੇ ਦੇ ਨਾਲ ਹੁੰਦੇ ਨੇ ਤਾਂ ਦੋਨਾਂ ‘ਚ ਖੂਬ ਚੈਟ ਹੁੰਦੀ ਹੈ। ਇਨ੍ਹਾਂ ਖ਼ਬਰਾਂ ‘ਤੇ ਅਜੇ ਤਕ ਦੋਨਾਂ ਵੱਲੋਂ ਕਿਸੇ ਨੇ ਵੀ ਕੋਈ ਰਿਐਕਸ਼ਨ ਨਹੀਂ ਦਿੱਤਾ। ਸਭ ਚਾਹੁੰਦੇ ਨੇ ਕਿ ਦੋਨਾਂ ਚੋਂ ਕੋਈ ਵੀ ਇਨ੍ਹਾਂ ਖ਼ਬਰਾਂ ‘ਤੇ ਕੋਈ ਪ੍ਰਤੀਕਿਰਿਆ ਤਾਂ ਦੇਵੇ। ਹਾਲ ਹੀ ‘ਚ ਸਿਧਾਰਥ ਨੂੰ ਇੱਕ ਇਵੈਂਟ ‘ਚ ਦੇਖਿਆ ਗਿਆ ਜਿਥੇ ਉਸ ਨੂੰ ਮੀਡੀਆ ਨੇ ਸਵਾਲ ਕੀਤਾ ਕਿਆਰਾ ਆਡਵਾਨੀ ਬਾਰੇ। ਮੀਡੀਆ ਦੇ ਇਸ ਸਵਾਲ ਦਾ ਜਵਾਬ ਸਿਧ ਨੇ ਦਿੰਦਿਆਂ ਕਿਹਾ, ‘ਅਖ਼ਬਾਰ ‘ਚ ਤੁਸੀ ਜੋ ਕੁਝ ਵੀ ਪੜ੍ਹਦੇ ਹੋ ਜੇਕਰ ਉਹ ਸਭ ਸੱਚ ਹੁੰਦਾ ਤਾਂ ਫੇਰ ਗੱਲ ਹੀ ਕੀ ਹੁੰਦੀ,,, ਮੈਂ ਅਜੇ ਸਿਰਫ ਆਪਣੇ ਕੰਮ ਨਾਲ ਰਿਲੇਸ਼ਨ ‘ਚ ਹਾਂ ਅਤੇ ਉਸੇ ਨਾਲ ਮੇਰਾ ਉੱਠਣਾ ਬੈਠਣਾ ਚਲ ਰਿਹਾ ਹੈ। ਕਿਸੇ ਦੂਜੀ ਚੀਜ਼ ਦੇ ਲਈ ਮੇਰੇ ਕੋਲ ਸਮਾਂ ਨਹੀਂ ਹੈ। ਬਈ ਇੰਨਾ ਹੀ ਨਹੀਂ ਇਸ ਸਵਾਲ ਦਾ ਜਵਾਬ ਦਿੰਦਿਆਂ ਸਿਧ ਦੇ ਚਿਹਰੇ ‘ਤੇ ਜੋ ਮੁਸਕਾਨ ਹੈ ਉਹ ਸਭ ਕੁਝ ਬਿਆਨ ਕਰ ਰਹੀ ਹੈ। ਸਿਧ ਨੇ ਭਾਂਵੇ ਆਪਣੇ ਅਤੇ ਕਿਆਰਾ ਬਾਰੇ ਕੁਝ ਨਹੀਂ ਕਿਹਾ ਪਰ ਪਬਲਿਕ ਤਾਂ ਸਭ ਜਾਣਦੀ ਹੈ।