Sidharth Shukla Death: ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ (Sidharth Shukla) ਦੇ ਪਰਿਵਾਰ ਨੇ ਹਾਲ ਹੀ ਵਿੱਚ ਲੋਕਾਂ ਨੂੰ ਬੇਨਤੀ ਕੀਤੀ ਹੈ। ਸ਼ੁਕਲਾ ਪਰਿਵਾਰ ਨੇ ਕਿਹਾ ਹੈ ਕਿ ਸਿਧਾਰਥ ਨਾਲ ਜੁੜਿਆ ਕੋਈ ਵੀ ਪ੍ਰੋਜੈਕਟ ਰਿਲੀਜ਼ ਕਰਨ ਤੋਂ ਪਹਿਲਾਂ ਇਕ ਵਾਰ ਉਨ੍ਹਾਂ ਨਾਲ ਗੱਲ ਕਰ ਲਓ। ਸਿਧਾਰਥ ਸ਼ੁਕਲਾ ਦੀ ਗਰਲਫਰੈਂਡ ਸ਼ਹਿਨਾਜ਼ ਗਿੱਲ ਨੇ ਸ਼ੁਕਲਾ ਪਰਿਵਾਰ ਦੀ ਇਸ ਬੇਨਤੀ ਨੂੰ ਟਵੀਟ ਕੀਤਾ ਹੈ।ਤੁਹਾਨੂੰ ਦੱਸ ਦੇਈਏ ਕਿ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ 13 ਦੇ ਜੇਤੂ ਸਿਧਾਰਥ ਸ਼ੁਕਲਾ ਦੀ ਪਿਛਲੇ ਸਾਲ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।



ਇਸ ਘਟਨਾ ਦੇ ਲੰਬੇ ਸਮੇਂ ਤੱਕ ਸਿਧਾਰਥ ਦੇ ਪ੍ਰਸ਼ੰਸਕ ਹੀ ਨਹੀਂ ਬਲਕਿ ਅਭਿਨੇਤਰੀ ਸ਼ਹਿਨਾਜ਼ ਗਿੱਲ ਵੀ ਸਦਮੇ 'ਚ ਸਨ ਪਰ ਹਾਲ ਹੀ 'ਚ ਸਿਧਾਰਥ ਸ਼ੁਕਲਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ, 'ਇਕ ਪਰਿਵਾਰ ਦੇ ਤੌਰ 'ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਆਪ ਸਭ ਇਸ ਦਾ ਸਤਿਕਾਰ ਕਰੋਗੇ।

ਸਿਧਾਰਥ ਹੁਣ ਸਾਡੇ ਵਿੱਚ ਨਹੀਂ ਹੈ, ਇਸ ਲਈ ਉਹ ਹੁਣ ਆਪਣੇ ਫੈਸਲੇ ਖੁਦ ਨਹੀਂ ਲੈ ਸਕਦਾ, ਪਰ ਅੱਜ ਵੀ ਉਹ ਸਾਡੀ ਜ਼ਿੰਦਗੀ ਅਤੇ ਸਾਡੀਆਂ ਯਾਦਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਇਸ ਲਈ ਅਸੀਂ ਉਸਦੀ ਇੱਛਾ ਦਾ ਸਤਿਕਾਰ ਕਰਦੇ ਹੋਏ ਉਸਦੀ ਰੱਖਿਆ ਕਰਨਾ ਚਾਹੁੰਦੇ ਹਾਂ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਵੀ ਆਪਣੇ ਪ੍ਰੋਜੈਕਟ ਵਿੱਚ ਸਿਧਾਰਥ ਦਾ ਨਾਮ ਅਤੇ ਚਿਹਰਾ ਵਰਤਣਾ ਚਾਹੁੰਦਾ ਹੈ, ਕਿਰਪਾ ਕਰਕੇ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ।

ਮੰਨਿਆ ਜਾ ਰਿਹਾ ਹੈ ਕਿ ਬਿੱਗ ਬੌਸ 15 ਦੇ ਪ੍ਰਤੀਯੋਗੀ ਵਿਸ਼ਾਲ ਕੋਟੀਅਨ (Vishal Kotian) ਮਰਹੂਮ ਅਭਿਨੇਤਾ ਸਿਧਾਰਥ ਸ਼ੁਕਲਾ 'ਤੇ ਇਕ ਗੀਤ ਰਿਲੀਜ਼ ਕਰਨ ਜਾ ਰਹੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਸਿਧਾਰਥ ਦੇ ਪਰਿਵਾਰਕ ਮੈਂਬਰਾਂ ਨੇ ਸਾਰੇ ਲੋਕਾਂ ਨੂੰ ਇਹ ਜਨਤਕ ਅਪੀਲ ਕੀਤੀ ਹੈ। ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਬਿੱਗ ਬੌਸ 15 (Bigg Boss 15) ਦੇ ਫਿਨਾਲੇ ਵਿੱਚ ਨਜ਼ਰ ਆਵੇਗੀ, ਜਿੱਥੇ ਉਹ ਬਿੱਗ ਬੌਸ 13 ਦੇ ਵਿਜੇਤਾ ਸਿਧਾਰਥ ਨੂੰ ਸ਼ਰਧਾਂਜਲੀ ਦੇਵੇਗੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904