Sidhu Moosewala Top 5 Highest Streamed Artist: ਸਿੱਧੂ ਮੂਸੇਵਾਲਾ ਭਾਵੇਂ ਦੁਨੀਆ 'ਚ ਨਹੀਂ ਰਿਹਾ, ਪਰ ਉਹ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਚ ਸਦੀਆਂ ਤੱਕ ਜ਼ਿੰਦਾ ਰਹਿਣ ਵਾਲਾ ਹੈ। ਇਸ ਦਾ ਸਬੂਤ ਹੈ ਹਾਲ ਹੀ 'ਚ ਮੂਸੇਵਾਲਾ ਦੇ ਨਾਂ ਹੋਇਆ ਇੱਕ ਹੋਰ ਰਿਕਾਰਡ।
ਇਹ ਵੀ ਪੜ੍ਹੋ: ਅਫਸਾਨਾ ਖਾਨ ਦੀ ਸਿਹਤ ਵਿਗੜੀ, ਜ਼ੀਰਕਪੁਰ ਦੇ ਹਸਪਤਾਲ 'ਚ ਭਰਤੀ
'ਹਿਪ ਹੌਪ ਬਾਏ ਦਿ ਨੰਬਰਸ' ਦੇ ਟਵਿਟਰ ਹੈਂਡਲ ਨੇ ਹਾਲ ਹੀ 'ਚ ਇਕ ਟਵੀਟ ਸਾਂਝਾ ਕੀਤਾ ਹੈ। ਇਸ ਟਵੀਟ 'ਚ Highest Streamed Rappers In 2022 ਦੀ ਲਿਸਟ ਸਾਂਝੀ ਕੀਤੀ ਗਈ ਹੈ। ਟਾਪ 10 ਰੈਪਰਸ ਦੀ ਇਸ ਲਿਸਟ 'ਚ ਦੁਨੀਆ ਭਰ ਤੋਂ ਵੱਡੇ-ਵੱਡੇ ਰੈਪਰਸ ਦੇ ਨਾਂ ਹਨ। ਮਾਣ ਵਾਲੀ ਗੱਲ ਇਹ ਹੈ ਕਿ ਸਿੱਧੂ ਮੂਸੇ ਵਾਲਾ ਨੇ ਇਸ ਲਿਸਟ 'ਚ 5ਵਾਂ ਸਥਾਨ ਹਾਸਲ ਕੀਤਾ ਹੈ। ਸਿੱਧੂ ਨੇ ਇਸ ਲਿਸਟ 'ਚ ਡਰੇਕ ਵਰਗੇ ਰੈਪਰ ਨੂੰ ਪਛਾੜ ਦਿੱਤਾ ਹੈ। ਡਰੇਕ ਦਾ ਇਸ ਲਿਸਟ 'ਚ 9ਵਾਂ ਸਥਾਨ ਹੈ। ਇਸ ਪੋਸਟ ਨੂੰ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਗਿਆ ਹੈ। ਪੋਸਟ ਨਾਲ ਲਿਖਿਆ ਹੈ, ''ਲੌਂਗ ਲਿਵ ਰਹਿਣਾ ਜੱਟ ਦਿਲਾਂ ਵਿਚ ਨੀ।''
ਇਸ ਦੇ ਨਾਲ ਨਾਲ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਉਸ ਦੇ ਫੈਨਜ਼ ਦਾ ਧੰਨਵਾਦ ਕੀਤਾ ਗਿਆ ਹੈ। ਪੋਸਟ ਵਿੱਚ ਲਿਿਖਆ ਗਿਆ, '2022 ਸਾਲ ਸਭ ਦੇ ਲਈ ਦਰਦਨਾਕ ਸੀ। ਜੇਕਰ ਤੁਸੀਂ ਸਾਰੇ ਨਾ ਹੁੰਦੇ ਤਾਂ ਸਾਡੇ ਲਈ ਇਸ ਦਰਦ ਨੂੰ ਝੱਲਣਾ ਔਖਾ ਹੋ ਜਾਣਾ ਸੀ। ਤੁਸੀਂ ਸਭ ਨੇ ਸਿੱਧੂ ਦੀ ਮੌਤ 'ਤੇ ਇੰਜ ਦੁੱਖ ਪ੍ਰਗਟ ਕੀਤਾ, ਜਿਵੇਂ ਕਿ ਉਹ ਤੁਹਾਡਾ ਪਰਿਵਾਰਕ ਮੈਂਬਰ ਹੋਵੇ। ਤੁਸੀਂ ਉਸ ਨੂੰ, ਉਸ ਦੇ ਗੀਤਾਂ ਨੂੰ, ਉਸ ਦੇ ਮਾਪਿਆਂ ਨੂੰ ਤੇ ਉਸ ਦੇ ਨਾਲ ਜੁੜੀ ਹਰ ਚੀਜ਼ ਨੂੰ ਪਿਆਰ ਦਿੱਤਾ। ਅਸੀਂ ਤੁਹਾਡੇ ਇਸ ਪਿਆਰ ਲਈ ਕੀ ਮਹਿਸੂਸ ਕਰਦੇ ਹਾਂ, ਇਹ ਸ਼ਬਦਾਂ 'ਚ ਬਿਆਨ ਕਰ ਪਾਉਣਾ ਮੁਸ਼ਕਲ ਹੈ। ਤੁਸੀਂ ਸਭ ਸਿੱਧੂ ਦੀ ਫੈਮਿਲੀ ਹੋ। ਉਸ ਦੀ ਫੈਮਿਲੀ ਤੁਹਾਡੀ ਫੈਮਿਲੀ ਹੈ, ਉਸ ਦੀ ਜਿੱਤ ਤੁਹਾਡੀ ਜਿੱਤ ਹੈ। ਇਸ ਸਾਲ ਯਾਨਿ 2023 ਵਿੱਚ ਵੀ ਸਿੱਧੂ ਲਈ ਇਨਸਾਫ ਦੀ ਜੰਗ ਜਾਰੀ ਰਹੇਗੀ।'
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 'ਚ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਤੋਂ ਹੀ ਪਰਿਵਾਰ ਇਨਸਾਫ ਲਈ ਸੰਘਰਸ਼ ਕਰ ਰਿਹਾ ਹੈ। ਸਿੱਧੂ ਦੇ ਅਸਲ ਕਾਤਲ 2023 ਵਿੱਚ ਵੀ ਪੁਲਿਸ ਦੇ ਸ਼ਿਕੰਜੇ ਵਿੱਚੋਂ ਬਾਹਰ ਹੈ।
ਇਹ ਵੀ ਪੜ੍ਹੋ: ਸਤਿੰਦਰ ਸੱਤੀ ਨੇ ਸਪੈਸ਼ਲ ਬੱਚਿਆਂ ਨਾਲ ਮਨਾਈ ਲੋਹੜੀ, ਵੀਡੀਓ ਨੇ ਜਿੱਤਿਆ ਫੈਨਜ਼ ਦਾ ਦਿਲ