Sidhu Moose Wala Fans: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਤਕਰੀਬਨ 7 ਮਹੀਨੇ ਪੂਰੇ ਹੋ ਚੁੱਕੇ ਹਨ। ਉਸ ਨੂੰ ਯਾਦ ਕਰਕੇ ਅੱਜ ਵੀ ਉਸ ਦੇ ਫੈਨਜ਼ ਇਮੋਸ਼ਨਲ ਹੋ ਜਾਂਦੇ ਹਨ। ਸਿੱਧੂ ਮੂਸੇਵਾਲਾ ਦੇ ਪੂਰੀ ਦੁਨੀਆ 'ਚ ਜ਼ਬਰਦਸਤ ਫੈਨਜ਼ ਸਨ। ਖਾਸ ਕਰਕੇ ਪਾਕਿਸਤਾਨ ਵਿੱਚ ਮੂਸੇਵਾਲਾ ਦੀ ਕਾਫੀ ਤਗੜੀ ਫੈਨ ਫਾਲੋਇੰਗ ਸੀ। ਇਸ ਦਾ ਹਾਲ ਹੀ 'ਚ ਇੱਕ ਵੀਡੀਓ ਸਾਹਮਣੇ ਆਇਆ ਹੈ।
ਬਰਿੱਟ ਏਸ਼ੀਆ ਟੀਵੀ ਦੇ ਇੱਕ ਸਮਾਰੋਹ 'ਚ ਸਿੱਧੂ ਮੂਸੇਵਾਲਾ ਲਈ ਸਪੈਸ਼ਲ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿੱਚ ਮੂਸੇਵਾਲਾ ਦੇ ਦੁਨੀਆ ਭਰ ਦੇ ਫੈਨਜ਼ ਸ਼ਾਮਲ ਹੋਏ। ਇਸ ਸਮਾਰੋਹ 'ਚ ਸਿੱਧੂ ਦੇ ਮਾਤਾ ਪਿਤਾ ਵੀ ਮੌਜੂਦ ਸਨ। ਇਸ ਦੌਰਾਨ ਇੱਕ ਪਾਕਿਸਤਾਨੀ ਮਹਿਲਾ, ਜੋ ਕਿ ਮੂਸੇਵਾਲਾ ਦੀ ਫੈਨ ਹੈ, ਨੇ ਅਜਿਹੀਆਂ ਗੱਲਾਂ ਕਹੀਆਂ ਕਿ ਆਡੀਟੋਰੀਅਮ 'ਚ ਮੌਜੂਦ ਹਰ ਸ਼ਖਸ ਦੀਆਂ ਅੱਖਾਂ ਨਮ ਹੋ ਗਈਆਂ। ਉਸ ਮਹਿਲਾ ਦੀਆਂ ਗੱਲਾਂ ਸੁਣ ਮੂਸੇਵਾਲਾ ਦੀ ਮਾਂ ਚਰਨ ਕੌਰ ਵੀ ਭਾਵੁਕ ਹੋ ਗਈ।
ਇਸ ਮਹਿਲਾ ਨੇ ਕਿਹਾ ਕਿ ਸਿੱਧੂ ਜਿੰਨਾ ਭਾਰਤੀ ਪੰਜਾਬ ਦਾ ਹੈ, ਉਨ੍ਹਾਂ ਹੀ ਪਾਕਿਸਤਾਨੀ ਪੰਜਾਬ ਦਾ ਵੀ ਹੈ। ਉਹ ਅੱਜ ਕੱਲ ਦੀ ਪੀੜ੍ਹੀ ਲਈ ਰੋਲ ਮਾਡਲ ਹੈ। ਉਹ ਨਵੀਂ ਪੀੜ੍ਹੀ ਨੂੰ ਸਿਖਾ ਕੇ ਗਿਆ ਹੈ ਕਿ ਆਪਣੇ ਮਾਪਿਆਂ ਦੀ ਰਿਸਪੈਕਟ ਕਿਵੇਂ ਕਰਨੀ ਹੈ। ਉਸ ਦੀਆਂ ਇਹ ਗੱਲਾਂ ਸੁਣ ਚਰਨ ਕੌਰ ਵੀ ਭਾਵੁਕ ਹੋ ਗਈ। ਦੇਖੋ ਇਹ ਵੀਡੀਓ:
ਇਸ ਦੇ ਨਾਲ ਹੀ ਮੂਸੇਵਾਲਾ ਦੀ ਇੱਕ ਇੰਗਲਿਸ਼ ਫੈਨ ਵੀ ਉਸ ਦੇ ਬਾਰੇ ਬੋਲਦੇ ਨਜ਼ਰ ਆਈ। ਦੇਖੋ ਉਸ ਦਾ ਵੀਡੀਓ:
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਦੇ 7 ਮਹੀਨਿਆਂ ਬਾਅਦ ਵੀ ਇਨਸਾਫ ਹਾਲੇ ਤੱਕ ਅਧੂਰਾ ਹੈ।