Sidhu Moose Wala Family: ਸਿੱਧੂ ਮੂਸੇਵਾਲਾ ਦੀ ਮੌਤ ਨੂੰ 8 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਿਆ ਹੈ, ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਅੱਜ ਵੀ ਰਾਜ ਕਰ ਰਿਹਾ ਹੈ। ਉਸ ਦੇ ਚਾਹੁਣ ਵਾਲੇ ਫੈਨਜ਼ ਤੇ ਉਸ ਦਾ ਪਰਿਵਾਰ ਅੱਜ ਵੀ ਸਿੱਧੂ ਨੂੰ ਯਾਦ ਕਰਕੇ ਰੋਂਦਾ ਹੈ। ਇਸ ਸਭ ਦੇ ਦਰਮਿਆਨ ਸਭ ਤੋਂ ਵੱਡਾ ਘਾਟਾ ਪਿਆ ਹੈ ਉਸ ਮਾਂ ਪਿਓ ਨੂੰ ਜਿਨ੍ਹਾਂ ਦਾ ਉਹ ਇਕਲੌਤਾ ਬੇਟਾ ਸੀ। ਸਿੱਧੂ ਮੂਸੇਵਾਲਾ ਦੇ ਮਾਪੇ ਸੋਸ਼ਲ ਮੀਡੀਆ 'ਤੇ ਆਪਣੇ ਪੁੱਤਰ ਲਈ ਇਨਸਾਫ ਮੰਗਦੇ ਰਹਿੰਦੇ ਹਨ।
ਇਹ ਵੀ ਪੜ੍ਹੋ: ਹਰਭਜਨ ਮਾਨ ਦੇ ਪ੍ਰਸ਼ੰਸਕ ਨੇ ਕੀਤੀ ਸ਼ਿਕਾਇਤ, ਕਿਹਾ- ਤੁਸੀਂ ਬਹੁਤ ਗਾਣੇ ਕੱਢਦੇ, ਦੇਖੋ ਗਾਇਕ ਦਾ ਜਵਾਬ
ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਹਨ। ਚਰਨ ਕੌਰ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਹ 2018 ਦੀ ਹੈ। ਇਹ ਤਸਵੀਰ ਮੂਸਾ ਪਿੰਡ ਖਿੱਚੀ ਗਈ ਸੀ। ਇਸ ਤਸਵੀਰ 'ਚ ਮੂਸੇਵਾਲਾ ਆਪਣੀ ਮਾਂ ਦੇ ਗਲ ਲੱਗਿਆ ਹੋਇਆ ਹੈ। ਚਰਨ ਕੌਰ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿੱਖਿਆ, 'ਕਾਸ਼ 2018 ਵਾਪਸ ਆ ਜਾਵੇ।' ਦੇਖੋ ਇਹ ਤਸਵੀਰ:
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਪਿਛਲੇ ਸਾਲ ਸੋਸ਼ਲ ਮੀਡੀਆ ਅਕਾਊਂਟ ਬਣਾਏ ਸੀ। ਸੋਸ਼ਲ ਮੀਡੀਆ 'ਤੇ ਆਉਣ ਦੇ ਪਿੱਛੇ ਉਨ੍ਹਾਂ ਦਾ ਮਕਸਦ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣਾ ਹੈ। ਚਰਨ ਕੌਰ ਅਕਸਰ ਮੂਸੇਵਾਲਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਹ ਤਸਵੀਰਾਂ ਸ਼ੇਅਰ ਕਰਕੇ ਆਪਣੇ ਪੱੁਤਰ ਲਈ ਇਨਸਾਫ ਦੀ ਮੰਗ ਕਰਦੀ ਹੈ।
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ 8 ਮਹੀਨਿਆਂ ਬਾਅਦ ਉਸ ਦੇ ਕਤਲ ਦਾ ਮਾਸਟਰ ਮਾਈਂਡ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹੈ।