ਅਮੈਲੀਆ ਪੰਜਾਬੀ ਦੀ ਰਿਪੋਰਟ


Balkaur Singh Charan kaur First Statement After Birth Of Little Sidhu: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕਰੀਬ 2 ਸਾਲਾਂ ਬਾਅਦ ਬਾਪੂ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਦੇ ਚਿਹਰਿਆਂ 'ਤੇ ਖੁਸ਼ੀ ਵਾਪਸ ਮੁੜ ਆਈ ਹੈ। ਉਨ੍ਹਾਂ ਦੇ ਘਰ ਛੋਟੇ ਸਿੱਧੂ ਸ਼ੁਭਦੀਪ ਨੇ ਜਨਮ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਹੁਣ ਬਲਕੌਰ ਸਿੰਘ ਤੇ ਚਰਨ ਕੌਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ, ਦੋਵੇਂ ਛੋਟੇ ਸ਼ੁਭਦੀਪ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਇਕੱਠੇ ਨਜ਼ਰ ਆਏ। ਦੇਖੋ ਉਹ ਕੀ ਬੋਲੇ: 


ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਦਾ ਪਤੀ ਨਿਕ ਜੋਨਸ ਭਿਆਨਕ ਬੀਮਾਰੀ ਦਾ ਹੋਇਆ ਸ਼ਿਕਾਰ, ਅਚਾਨਕ ਕੈਂਸਲ ਕਰਨਾ ਪਿਆ ਲਾਈਵ ਸ਼ੋਅ


ਬਾਪੂ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨੇ ਪ੍ਰਸਿੱਧ ਅਖਬਾਰ 'ਦ ਇੰਡੀਅਨ ਐਕਸਪ੍ਰੈਸ' ਨੂੰ ਇੰਟਰਵਿਊ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਨੰਨ੍ਹੇ ਸ਼ੁਭ ਦੇ ਆਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਗਈ ਹੈ। ਉਨ੍ਹਾਂ ਕਿਹਾ ਕਿ 'ਪਹਿਲਾਂ ਅਸੀਂ ਸਾਰਾ ਦਿਨ ਉਦਾਸ ਰਹਿੰਦੇ ਸੀ। ਰੋਂਦੇ ਰਹਿੰਦੇ ਸੀ, ਪਰ ਹੁਣ ਜਦੋਂ ਕਿ ਸ਼ੁਭ ਵਾਪਸ ਆ ਗਿਆ ਹੈ ਤਾਂ ਸਾਡੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਬਦਲ ਗਈ ਹੈ ਤੇ ਹੁਣ ਸਾਡੀ ਲਾਈਫ ਕਾਫੀ ਬਿਜ਼ੀ ਹੋ ਗਈ ਹੈ। ਅਸੀਂ ਆਪਣੇ ਬੱਚੇ ਦਾ ਪੂਰੀ ਤਰ੍ਹਾਂ ਖਿਆਲ ਰੱਖ ਰਹੇ ਹਾਂ।' ਇਸ ਦਰਮਿਆਨ ਬਲਕੌਰ ਸਿੰਘ ਨੇ ਚਰਨ ਕੌਰ ਦੀ ਪ੍ਰੈਗਨੈਂਸੀ ਦੌਰਾਨ ਆਈਆਂ ਮੁਸ਼ਕਲਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਉਮਰ 'ਚ ਆਈਵੀਐਫ ਦੀ ਪ੍ਰਕਿਿਰਿਆ ਔਖੀ ਹੁੰਦੀ ਹੈ, ਅਸੀਂ ਘਬਰਾਏ ਹੋਏ ਸੀ। ਬਾਕੀ ਤੁਸੀਂ ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਤਕਰੀੌਬਨ 2 ਸਾਲਾਂ ਬਾਅਦ ਚਰਨ ਕੌਰ ਨੇ ਛੋਟੇ ਸਿੱਧੂ ਤੇ ਮੂਸੇਵਾਲਾ ਦੇ ਭਰਾ ਨੰਨ੍ਹੇ ਸ਼ੁਭਦੀਪ ਨੂੰ ਜਨਮ ਦਿੱਤਾ। 


ਇਹ ਵੀ ਪੜ੍ਹੋ: 33 ਸਾਲਾਂ ਬਾਅਦ ਅਮਿਤਾਭ ਬੱਚਨ ਤੇ ਰਜਨੀਕਾਂਤ ਦੀ ਜੋੜੀ ਦੀ ਵੱਡੇ ਪਰਦੇ 'ਤੇ ਵਾਪਸੀ, ਇਸ ਫਿਲਮ 'ਚ ਆਉਣਗੇ ਨਜ਼ਰ