Punjabi Artists Real Name: ਫ਼ਿਲਮ ਇੰਡਟਸਰੀ ਨੂੰ ਗਲੈਮਰ ਵਰਲਡ ਵੀ ਕਿਹਾ ਜਾਂਦਾ ਹੈ। ਕਿਉਂਕਿ ਇਸ ਦੀ ਚਮਕ ਦਮਕ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਇਸ ਇੰਡਸਟਰੀ ਦਾ ਹਿੱਸਾ ਬਣਨ ਲਈ ਕਈ ਲੋਕਾਂ ਨੇ ਆਪਣੇ ਚਿਹਰੇ, ਇੱਥੋਂ ਤੱਕ ਕਿ ਆਪਣੇ ਨਾਂ ਤੱਕ ਬਦਲ ਦਿੱਤੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਡੇ ਮਨਪਸੰਦ ਪੰਜਾਬੀ ਸਿੰਗਰਾਂ ਤੇ ਐਕਟਰਾਂ ਦੇ ਅਸਲੀ ਨਾਂ:


ਸਿੱਧੂ ਮੂਸੇਵਾਲਾ
ਸਭ ਨੂੰ ਪਤਾ ਹੈ ਕਿ ਸਿੱਧੂ ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਹੈ, ਪਰ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਹਿੱਸਾ ਬਣਨ ਲਈ ਉਨ੍ਹਾਂ ਨੇ ਆਪਣਾ ਨਾਂ ਸਿੱਧੂ ਮੂਸੇਵਾਲਾ ਕਰ ਲਿਆ। ਉਨ੍ਹਾਂ ਦੇ ਚਾਹੁਣ ਵਾਲੇ ਨਾ ਸਿਰਫ਼ ਉਨ੍ਹਾਂ ਨੂੰ ਇਸ ਨਾਂ ਨਾਲ ਜਾਣਦੇ ਹਨ, ਬਲਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਕਹਿ ਕੇ ਬੁਲਾਉਣਾ ਹੀ ਪਸੰਦ ਕਰਦੇ ਹਨ।


ਕਰਨ ਔਜਲਾ
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਜਾਨ ਤੇ ਸ਼ਾਨ ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਇੰਡਸਟਰੀ `ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਨਾਂ ਕਰਨ ਔਜਲਾ ਰੱਖ ਲਿਆ। ਕਿੳਂੁਕਿ ੳਨ੍ਹਾਂ ਨੂੰ ਲਗਦਾ ਸੀ ਕਿ ਇਹ ਨਾਂ ਸੁਣਨ `ਚ ਛੋਟਾ ਤੇ ਕੈਚੀ ਲਗਦਾ ਹੈ। ਅੱਜ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਇਸੇ ਨਾਂ ਨਾਲ ਜਾਣਦੇ ਹਨ।


ਦਿਲਜੀਤ ਦੋਸਾਂਝ
ਦਿਲਜੀਤ ਦੋਸਾਂਝ ਦੇ ਪੂਰੀ ਦੁਨੀਆ `ਚ ਫ਼ੈਨਜ਼ ਹਨ। ਉਹ ਆਪਣੇ ਫ਼ੈਨਜ਼ ਦੇ ਦਿਲਾਂ ਦੇ ਰਾਜ ਕਰਦੇ ਹਨ। ਉਨ੍ਹਾਂ ਦਾ ਅਸਲੀ ਨਾਂ ਦਲਜੀਤ ਦੋਸਾਂਝ ਹੈ, ਪਰ ਉਨ੍ਹਾਂ ਨੇ ਪੰਜਾਬੀ ਇੰਡਸਟਰੀ `ਚ ਆਉਣ ਤੋਂ ਪਹਿਲਾਂ ਆਪਣਾ ਨਾਂ ਦਲਜੀਤ ਤੋਂ ਦਿਲਜੀ ਕਰ ਲਿਆ ਸੀ।


ਯੋ ਯੋ ਹਨੀ ਸਿੰਘ
ਪੰਜਾਬੀ ਮਿਊਜ਼ਿਕ ਨੂੰ ਆਪਣੇ ਗੀਤ ਤੇ ਸੰਗੀਤ ਨਾਲ ਨਵਾਂ ਰੰਗ ਦੇਣ ਵਾਲੇ ਯੋ ਯੋ ਹਨੀ ਸਿੰਘ ਦਾ ਅਸਲੀ ਨਾਂ ਹਿਰਦੇਸ਼ ਸਿੰਘ ਹੈ।


ਜੱਸੀ ਗਿੱਲ
ਸਭ ਦੇ ਦਿਲਾਂ ਤੇ ਰਾਜ ਕਰਨ ਵਾਲੇ ਟੈਲੇਂਟਡ ਸਿੰਗਰ ਜੱਸੀ ਗਿੱਲ ਦਾ ਅਸਲੀ ਨਾਂ ਜਸਦੀਪ ਸਿੰਘ ਗਿੱਲ ਹੈ। 


ਗਿੱਪੀ ਗਰੇਵਾਲ
ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਗਿੱਪੀ ਗਰੇਵਾਲ ਦਾ ਅਸਲੀ ਨਾਂ ਰੁਪਿੰਦਰ ਸਿੰਘ ਗਰੇਵਾਲ ਹੈ। 


ਹਾਰਡੀ ਸੰਧੂ
ਹਾਰਡੀ ਸੰਧੂ ਦਾ ਅਸਲੀ ਨਾਂ ਹਰਵਿੰਦਰ ਸਿੰਘ ਸੰਧੂ ਹੈ।


ਬੱਬਲ ਰਾਏ
ਬੱਬਲ ਰਾਏ ਦਾ ਅਸਲੀ ਨਾਂ ਸਿਮਰਨਜੀਤ ਸਿੰਘ ਰਾਏ ਹੈ।


ਨਿੰਜਾ
ਪੰਜਾਬੀ ਇੰਡਸਟਰੀ ਦੇ ਟੈਲੇਂਟਡ ਤੇ ਹੈਂਡਸਮ ਸਿੰਗਰ ਨਿੰਜਾ ਦਾ ਅਸਲੀ ਨਾਂ ਅਮਿਤ ਭੱਲਾ ਹੈ।


ਐਲੀ ਮਾਂਗਟ
ਐਲੀ ਮਾਂਗਟ ਦਾ ਅਸਲੀ ਨਾਂ ਹਰਕੀਰਤ ਸਿੰਘ ਮਾਂਗਟ ਹੈ।


ਮਿਸ ਪੂਜਾ
ਮਿਸ ਪੂਜਾ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ। ਉਨ੍ਹਾਂ ਨੇ ਇੰਡਸਟਰੀ `ਚ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਸਟੇਜ ਨਾਮ ਬਦਲ ਕੇ ਮਿਸ ਪੂਜਾ ਰੱਖ ਲਿਆ ਸੀ।


ਨੀਰੂ ਬਾਜਵਾ
ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀਆਂ `ਚੋਂ ਇੱਕ ਹੈ। ਪਰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਅਸਲੀ ਨਾਂ ਅਰਸ਼ਵੀਰ ਬਾਜਵਾ ਹੈ।


ਸੋਨਮ ਬਾਜਵਾ
ਸੋਨਮ ਬਾਜਵਾ ਅੱਜ ਪਾਲੀਵੁੱਡ ਦੀ ਟੌਪ ਅਭਿਨੇਤਰੀ ਹੈ। ਉਨ੍ਹਾਂ ਦਾ ਅਸਲੀ ਨਾਂ ਸੋਨਮਪ੍ਰੀਤ ਬਾਜਵਾ ਹੈ।


ਜਿੰਮੀ ਸ਼ੇਰਗਿੱਲ
ਪੰਜਾਬੀ ਸਿਨੇਮਾ ਨੂੰ ਇੱਕ ਅਲੱਗ ਪਛਾਣ ਦੇਣ ਵਾਲੇ ਜਿੰਮੀ ਸ਼ੇਰਗਿੱਲ ਦਾ ਅਸਲੀ ਨਾਂ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ। ਉਨ੍ਹਾਂ ਦਾ ਅਸਲੀ ਨਾਂ ਜਸਜੀਤ ਸਿੰਘ ਸ਼ੇਰਗਿੱਲ ਹੈ।


ਬਾਦਸ਼ਾਹ
ਰੈਪ ਕਿੰਗ ਬਾਦਸ਼ਾਹ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਪਰ ਕੀ ਤੁਹਾਨੂੰ ਉਨ੍ਹਾਂ ਦਾ ਅਸਲੀ ਨਾਂ ਪਤਾ ਹੈ। ਉਨ੍ਹਾਂ ਦਾ ਅਸਲੀ ਨਾਂ ਹੈ ਆਦਿਤਿਆ ਸਿੰਘ ਸਿਸੋਦੀਆ।


ਐਮੀ ਵਿਰਕ
ਐਮੀ ਵਿਰਕ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਥੰਮ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਨ੍ਹਾਂ ਦਾ ਅਸਲੀ ਨਾਂ ਅਮਰਿੰਦਰਪਾਲ ਸਿੰਘ ਵਿਰਕ ਹੈ।


ਬੋਹੇਮੀਆ
ਪੰਜਾਬੀ ਹਿੱਪ ਹੌਪ ਦੇ ਗੌਡਫ਼ਾਦਰ ਹਨ ਬੋਹੇਮੀਆ। ਉਹ ਪਾਕਿਸਤਾਨੀ ਰੈਪਰ ਹਨ। ਪਰ ਉਹ ਭਾਰਤੀ ਇੰਡਸਟਰੀ `ਚ ਜ਼ਿਆਦਾ ਸਰਗਰਮ ਰਹਿੰਦੇ ਹਨ। ਉਨ੍ਹਾਂ ਦਾ ਅਸਲੀ ਨਾਂ ਰੋਜਰ ਡੇਵਿਡ ਹੈ।


ਬੱਬੂ ਮਾਨ
ਬੱਬੂ ਮਾਨ ਨੂੰ ਪੰਜਾਬ `ਚ ਲੈਜੇਂਡ ਕਿਹਾ ਜਾਂਦਾ ਹੈ। ਉਹ ਪਿਛਲੇ 2 ਦਹਾਕਿਆਂ ਤੋਂ ਦਰਸ਼ਕਾਂ ਤੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ। ਇਹੀ ਨਹੀਂ ਸੋਸ਼ਲ ਮੀਡੀਆ `ਤੇ ਵੀ ਉਨ੍ਹਾਂ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਨ੍ਹਾਂ ਦਾ ਅਸਲੀ ਨਾਂ ਤੇਜਿੰਦਰ ਸਿੰਘ ਮਾਨ ਹੈ। ਉਨ੍ਹਾਂ ਨੇ ਇੰਡਸਟਰੀ `ਚ ਆਉਣ ਤੋਂ ਪਹਿਲਾਂ ਆਪਣਾ ਨਾਂ ਬੱਬੂ ਮਾਨ ਰੱਖ ਲਿਆ ਸੀ। 


ਜੈਜ਼ੀ ਬੀ
ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸ਼ਾਨ ਜੈਜ਼ੀ ਬੀ ਨੂੰ ਭੰਗੜੇ ਦਾ ਰਾਜਾ ਕਿਹਾ ਜਾਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਜੈਜ਼ੀ ਬੀ ਦਾ ਅਸਲੀ ਨਾਂ ਜਸਵਿੰਦਰ ਸਿੰਘ ਬੈਂਸ ਹੈ।


ਮੀਕਾ ਸਿੰਘ
ਮੀਕਾ ਸਿੰਘ ਦਾ ਅਸਲੀ ਨਾਂ ਅਮਰੀਕ ਸਿੰਘ ਹੈ। ਉਹ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਸਕੇ ਭਰਾ ਹਨ।


ਬੀਨੂੰ ਢਿੱਲੋਂ
ਕਾਮੇਡੀ ਕਿੰਗ ਬੀਨੂੰ ਢਿੱਲੋਂ ਇੰਡਸਟਰੀ `ਚ ਆਪਣੀ ਕਾਮਿਕ ਟਾਈਮਿੰਗ ਤੇ ਲੋਕਾਂ ਨੂੰ ਹਸਾਉਣ ਦੇ ਟੈਲੇਂਟ ਲਈ ਮਸ਼ਹੂਰ ਹਨ। ਉਨ੍ਹਾਂ ਦਾ ਅਸਲੀ ਨਾਂ ਬੀਰੇਂਦਰ ਸਿੰਘ ਢਿੱਲੋਂ ਹੈ।


ਗੈਰੀ ਸੰਧੂ
ਗੈਰੀ ਸੰਧੂ ਦਾ ਅਸਲੀ ਨਾਂ ਗੁਰਮੁਖ ਸਿੰਘ ਸੰਧੂ ਹੈ।


ਰੌਸ਼ਨ ਪ੍ਰਿੰਸ
ਰੌਸ਼ਨ ਪ੍ਰਿੰਸ ਦਾ ਅਸਲੀ ਨਾਂ ਰਾਜੀਵ ਕਪਲਿਸ਼ ਹੈ।


ਕਾਕਾ
ਪੰਜਾਬੀ ਸਿੰਗਰ ਕਾਕਾ ਦਾ ਅਸਲੀ ਨਾਂ ਰਵਿੰਦਰ ਸਿੰਘ ਹੈ।


ਜਾਨੀ
ਪੰਜਾਬੀ ਗੀਤਕਾਰ ਜਾਨੀ ਦਾ ਅਸਲੀ ਨਾਂ ਜਾਨੀ ਜੋਹਾਨ ਹੈ।


ਸਤਿੰਦਰ ਸਰਤਾਜ
ਸਾਫ਼ ਸੁਥਰੀ ਤੇ ਸੂਫ਼ੀ ਗਾਇਕੀ ਲਈ ਜਾਣੇ ਜਾਂਦੇ ਸਤਿੰਦਰ ਸਰਤਾਜ ਦਾ ਅਸਲੀ ਨਾਂ ਸਤਿੰਦਰਪਾਲ ਸਿੰਘ ਸਰਤਾਜ ਹੈ।


ਬੀ ਪਰਾਕ
ਬੀ ਪਰਾਕ ਦਾ ਅਸਲੀ ਨਾਂ ਪ੍ਰਤੀਕ ਬੱਚਨ ਹੈ।


ਜੱਸ ਮਾਣਕ
ਆਪਣੀ ਕਿਊਟ ਸਮਾਈਲ ਤੇ ਸੁਰੀਲੀ ਆਵਾਜ਼ ਦੇ ਮਾਲਕ ਜੱਸ ਮਾਣਕ ਦਾ ਅਸਲੀ ਨਾਂ ਜਸਪ੍ਰੀਤ ਸਿੰਘ ਮਾਣਕ ਹੈ।


ਆਰ ਨੈਤ
ਆਰ ਨੈਤ ਦਾ ਅਸਲੀ ਨਾਂ ਨੈਤ ਰਾਮ ਹੈ।


ਖਾਨ ਭੈਣੀ
ਖਾਨ ਭੈਣੀ ਦਾ ਅਸਲੀ ਨਾਂ ਬਿਸਵਾਸ ਖਾਨ ਭੈਣੀ ਹੈ।


ਸ਼ੈਰੀ ਮਾਨ
ਸ਼ੈਰੀ ਮਾਨ ਦਾ ਅਸਲੀ ਨਾਂ ਸੁਰਿੰਦਰ ਸਿੰਘ ਮਾਨ ਹੈ।


ਗੁਰੂ ਰੰਧਾਵਾ
ਗੁਰੂ ਰੰਧਾਵਾ ਦਾ ਅਸਲੀ ਨਾਂ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ।


ਜੌਰਡਨ ਸੰਧੂ
ਜੌਰਡਨ ਸੰਧੂ ਦਾ ਅਸਲੀ ਨਾਂ ਜਸਮਿੰਦਰ ਸਿੰਘ ਰੰਧਾਵਾ ਹੈ।