Sidhu Moosewala: ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਾਰ 'Vaar' ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਦੂਜਾ ਗੀਤ ਹੈ ਜੋ ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਰਿਲੀਜ਼ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਫੈਨਸ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਸੀ।ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹਜ਼ਾਰਾਂ ਲੋਕ ਉਡੀਕ ਕਰ ਰਹੇ ਸੀ ਅਤੇ ਯੂਟਿਊਬ 'ਤੇ ਕੌਮੈਂਟ ਕਰ ਰਹੇ ਸੀ।


ਮੌਤ ਤੋਂ ਬਾਅਦ, ਸਿੱਧੂ ਮੂਸੇਵਾਲਾ ਦਾ ਪਹਿਲਾ ਗੀਤ "SYL" ਰਿਲੀਜ਼ ਹੋਇਆ ਸੀ। ਇਸ ਨੂੰ ਸਿਰਫ਼ ਦੋ ਦਿਨਾਂ ਵਿੱਚ ਯੂਟਿਊਬ 'ਤੇ 25 ਮਿਲੀਅਨ ਵਿਊਜ਼ ਮਿਲ ਗਏ ਸੀ। ਇਸ ਗੀਤ ਨੇ ਬਾਅਦ ਵਿੱਚ ਬਿਲਬੋਰਡ ਰਿਕਾਰਡ ਸੂਚੀ ਵਿੱਚ ਜਗ੍ਹਾ ਬਣਾਈ। ਹਾਲਾਂਕਿ, ਭਾਰਤ ਸਰਕਾਰ ਵੱਲੋਂ ਕਾਨੂੰਨੀ ਮੁੱਦਿਆਂ ਦੇ ਬਾਅਦ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ।


 



ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਵਿੱਚ ਉਨ੍ਹਾਂ ਦੇ ਪਿੰਡ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸਨੇ 2016 ਵਿੱਚ ਗੀਤ ਲਿਖਣਾ ਸ਼ੁਰੂ ਕੀਤਾ। ਉਸਨੇ "ਲਾਈਸੈਂਸ" ਨਾਲ ਸ਼ੁਰੂਆਤ ਕੀਤੀ ਅਤੇ ਇੱਕ ਗਾਇਕ ਵਜੋਂ ਉਸਨੇ ਆਪਣਾ ਸਫ਼ਰ 2017 ਵਿੱਚ ਇੱਕ ਡੁਏਟ ਗੀਤ "ਜੀ ਵੈਗਨ" ਨਾਲ ਸ਼ੁਰੂ ਕੀਤਾ।ਆਪਣੀ ਸ਼ੁਰੂਆਤ ਤੋਂ ਬਾਅਦ, ਉਸਨੇ ਬ੍ਰਾਊਨ ਬੁਆਏਜ਼ ਨਾਲ ਵੱਖ-ਵੱਖ ਟਰੈਕਾਂ ਲਈ ਸਹਿਯੋਗ ਕੀਤਾ। ਸਿੱਧੂ ਆਪਣੇ ਟਰੈਕ "ਸੋ ਹਾਈ" ਨਾਲ ਮੁੱਖ ਧਾਰਾ ਵਿੱਚ ਆਇਆ।


2018 ਵਿੱਚ, ਉਸਨੇ ਆਪਣੀ ਪਹਿਲੀ ਐਲਬਮ PBX 1 ਰਿਲੀਜ਼ ਕੀਤੀ, ਜੋ ਬਿਲਬੋਰਡ ਕੈਨੇਡੀਅਨ ਐਲਬਮਾਂ ਚਾਰਟ ਵਿੱਚ 66ਵੇਂ ਨੰਬਰ 'ਤੇ ਸੀ। ਉਸਦੇ ਸਿੰਗਲ "47" ਨੂੰ ਯੂਕੇ ਸਿੰਗਲ ਚਾਰਟ 'ਤੇ ਦਰਜਾ ਦਿੱਤਾ ਗਿਆ ਸੀ। 2020 ਵਿੱਚ, ਮੂਸੇਵਾਲਾ ਨੂੰ ਦਿ ਗਾਰਡੀਅਨ ਵੱਲੋਂ 50 ਆਉਣ ਵਾਲੇ ਕਲਾਕਾਰਾਂ ਵਿੱਚ ਸ਼ਾਮਲ ਕੀਤਾ।


 





 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: