ਸਾਰੀ ਟੀਮ ‘ਸਿੰਬਾ’ ਦੀ ਪ੍ਰਮੋਸ਼ਨ ‘ਚ ਹੀ ਲੱਗੀ ਹੋਈ ਹੈ। ਇਸ ਦੇ ਪ੍ਰਮੋਸ਼ਨ ਮੌਕੇ ਹੀ ਰੋਹਿਤ ਨੂੰ ਗੋਲਮਾਲ ਸੀਰੀਜ਼ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ‘ਆਂਖ ਮਾਰੇ’ ਗਾਣੇ ‘ਚ ਸਾਰੀ ਟੀਮ ਦਾ ਨਜ਼ਰ ਆਉਣਾ ‘ਗੋਲਮਾਲ-5’ ਦੇ ਲਈ ਇੱਕ ਹਿੰਟ ਹੈ।
ਇਸ ਤੋਂ ਬਾਅਦ ਰੋਹਿਤ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਇਸ ਫ਼ਿਲਮ ‘ਤੇ ਕਦੋਂ ਕੰਮ ਕਰਨਗੇ ਤਾਂ ਉਨ੍ਹਾਂ ਕਿਹਾ ਸਾਨੂੰ ਵੀ ਨਹੀਂ ਪਤਾ ਕਿ ਅਸੀਂ ਕਦੋਂ ਇਸ ‘ਤੇ ਕੰਮ ਕਰਾਂਗੇ।
ਉਂਝ ਸਿੰਬਾ ‘ਚ ਵੀ ਅਜੇ ਦੇਵਗਨ ਦਾ ਕੈਮਿਓ ਰੋਲ ਹੈ। ਦੇਖਦੇ ਹਾਂ ਕਿ ਸਿੰਬਾ ਤੇ ਸਿੰਘਮ ਨੂੰ ਇੱਕ ਸਕਰੀਨ ‘ਤੇ ਦੇਖ ਔਡੀਅੰਸ ਕਿਵੇਂ ਦਾ ਰਿਐਕਟ ਕਰਦੀ ਹੈ।