ਚੰਡੀਗੜ੍ਹ: ਗਾਇਕਾ ਹਰਸ਼ਦੀਪ ਕੌਰ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਆਪਣੇ ਗਰਭਕਾਲ ਦੌਰਾਨ ਵੀ ਕਈ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ ਸਨ। ਹੁਣ ਉਨ੍ਹਾਂ ਆਪਣੇ ਪੁੱਤਰ ਦੀ ਤਸਵੀਰ ਪਹਿਲੀ ਵਾਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ; ਜਿਸ ਵਿੱਚ ਉਨ੍ਹਾਂ ਦੇ ਪਤੀ ਮਨਕੀਤ ਸਿੰਘ ਵੀ ਵਿਖਾਈ ਦੇ ਰਹੇ ਹਨ। ਤਿੰਨੇ ਇਸ ਤਸਵੀਰ ’ਚ ਸੋਹਣੇ ਲੱਗਦੇ ਹਨ। ਹਰਸ਼ਦੀਪ ਕੌਰ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ’ਚ ਉਹ ਨੀਲੇ ਰੰਗ ਦੇ ਫੁੱਲਾਂ ਵਾਲੇ ਗਾਊਨ ’ਚ ਵਿਖਾਈ ਦੇ ਰਹੇ ਹਨ। ਉਨ੍ਹਾਂ ਦੇ ਪਤੀ ਲਾਲ ਰੰਗ ਦੀ ਕਮੀਜ਼ ਤੇ ਲਾਲ ਰੰਗ ਦੀ ਹੀ ਦਸਤਾਰ ਵਿੱਚ ਦਿਸ ਰਹੇ ਹਨ। ਮਨਕੀਤ ਸਿੰਘ ਨੇ ਆਪਣੇ ਪੁੱਤਰ ਨੂੰ ਚੁੱਕਿਆ ਹੋਇਆ ਹੈ। ਹਰਸ਼ਦੀਪ ਉਨ੍ਹਾਂ ਨੂੰ ਪਿਆਰ ਨਾਲ ਵੇਖ ਰਹੇ ਹਨ। ਤਸਵੀਰ ਨਾਲ ਹਰਸ਼ਦੀਪ ਨੇ ਕੈਪਸ਼ਨ ’ਚ ਲਿਖਿਆ ਹੈ, ਸਾਡੇ ਤਿੰਨਾਂ ਵੱਲੋਂ ਤੁਹਾਡਾ ਸਭ ਦਾ ਧੰਨਵਾਦ! ਪਿਛਲੇ ਕੁਝ ਦਿਨਾਂ ’ਚ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ ਪਰ ਇੱਕ ਚੀਜ਼ ਨਹੀਂ ਬਦਲੀ ਹੈ, ਉਹ ਹੈ ਸਾਡੇ ਲਈ ਤੁਹਾਡਾ ਪਿਆਰ ਤੇ ਆਸ਼ੀਰਵਾਦ। ਸਤਿਨਾਮ ਵਾਹਿਗੁਰੂ।
ਗਾਇਕਾ ਹਰਸ਼ਦੀਪ ਕੌਰ ਨੇ ਸ਼ੇਅਰ ਕੀਤੀ ਬੇਟੇ ਦੀ ਪਹਿਲੀ ਤਸਵੀਰ
ਏਬੀਪੀ ਸਾਂਝਾ | 08 Mar 2021 01:42 PM (IST)
ਗਾਇਕਾ ਹਰਸ਼ਦੀਪ ਕੌਰ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਆਪਣੇ ਗਰਭਕਾਲ ਦੌਰਾਨ ਵੀ ਕਈ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ ਸਨ। ਹੁਣ ਉਨ੍ਹਾਂ ਆਪਣੇ ਪੁੱਤਰ ਦੀ ਤਸਵੀਰ ਪਹਿਲੀ ਵਾਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ; ਜਿਸ ਵਿੱਚ ਉਨ੍ਹਾਂ ਦੇ ਪਤੀ ਮਨਕੀਤ ਸਿੰਘ ਵੀ ਵਿਖਾਈ ਦੇ ਰਹੇ ਹਨ। ਤਿੰਨੇ ਇਸ ਤਸਵੀਰ ’ਚ ਸੋਹਣੇ ਲੱਗਦੇ ਹਨ।
Harshdeep Kaur With Son
Published at: 08 Mar 2021 01:42 PM (IST)