Singer KK death: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਇੱਕ Concert ਵਿੱਚ ਪਰਫਾਰਮੈਂਸ ਕਰਨ ਤੋਂ ਤੁਰੰਤ ਬਾਅਦ, ਮਸ਼ਹੂਰ ਗਾਇਕ ਕੇਕੇ (ਕ੍ਰਿਸ਼ਨਕੁਮਾਰ ਕੁਨਾਥ) ਦੀ ਮੰਗਲਵਾਰ ਨੂੰ ਮੌਤ ਹੋ ਗਈ। ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ। 53 ਸਾਲਾ ਕੇਕੇ (ਕ੍ਰਿਸ਼ਨਕੁਮਾਰ ਕੁਨਾਥ) ਨੇ ਹਿੰਦੀ ਵਿੱਚ 200 ਤੋਂ ਵੱਧ ਗੀਤ ਗਾਏ ਹਨ।
ਉਹਨਾਂ ਨੇ ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ ਅਤੇ ਬੰਗਾਲੀ ਸਮੇਤ ਹੋਰ ਭਾਸ਼ਾਵਾਂ ਵਿੱਚ ਗੀਤ ਰਿਕਾਰਡ ਕੀਤੇ ਹਨ। ਕ੍ਰਿਸ਼ਨ ਕੁਮਾਰ ਕੁਨਾਥ ਦੀ ਮੌਤ ਕਾਰਨ ਪੂਰੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ।
ਬਾਲੀਵੁੱਡ ਅਦਾਕਾਰਾ ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਲਿਖਿਆ, ''ਕੇਕੇ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ। ਓਮ ਸ਼ਾਂਤੀ''
ਗਾਇਕ ਤੋਂ ਸਿਆਸਤਦਾਨ ਬਣੇ ਬਾਬੁਲ ਸੁਪ੍ਰੀਓ ਨੇ ਕਿਹਾ, ''ਕੇਕੇ ਨਾਲ ਮੇਰੀਆਂ ਕਈ ਨਿੱਜੀ ਯਾਦਾਂ ਜੁੜੀਆਂ ਹੋਈਆਂ ਹਨ। ਅਸੀਂ ਆਪਣਾ ਕਰੀਅਰ ਇਕੱਠੇ ਸ਼ੁਰੂ ਕੀਤਾ ਸੀ। ਉਹ ਇੱਕ ਸ਼ਾਨਦਾਰ ਵਿਅਕਤੀ ਸੀ। ”
ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਲਿਖਿਆ, ''ਕੋਲਕਾਤਾ 'ਚ ਪਰਫਾਰਮੈਂਸ ਤੋਂ ਬਾਅਦ ਕੇਕੇ ਦੇ ਦਿਹਾਂਤ ਬਾਰੇ ਸੁਣ ਕੇ ਦੁੱਖ ਹੋਇਆ। ਜ਼ਿੰਦਗੀ ਕਿੰਨੀ ਨਾਜ਼ੁਕ ਹੈ, ਇਸ ਦੀ ਇਕ ਹੋਰ ਮਿਸਾਲ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਮਦਰਦੀ, ਓਮ ਸ਼ਾਂਤੀ ।
ਟੈਲੀਵਿਜ਼ਨ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਮੁਨਮੁਨ ਦੱਤਾ ਨੇ ਗਾਇਕ ਕੇਕੇ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਲਿਖਿਆ, ''ਮੇਰੇ ਵਰਗੇ ਹਰ ਸੰਗੀਤ ਪ੍ਰੇਮੀ ਲਈ ਹੈਰਾਨ ਕਰਨ ਵਾਲੀ ਗੱਲ ਹੈ। ਭਗਵਾਨ ਕੀ ਹੋ ਰਿਹਾ ਹੈ। ਜ਼ਿੰਦਗੀ ਇੰਨੀ ਅਣਹੋਣੀ ਹੈ। ਓਮ ਸ਼ਾਂਤੀ।''
ਮਸ਼ਹੂਰ ਗਾਇਕ ਅਰਮਾਨ ਮਲਿਕ ਨੇ ਟਵੀਟ ਕੀਤਾ ਅਤੇ ਲਿਖਿਆ, “ਸਾਡੇ ਸਾਰਿਆਂ ਲਈ ਇਕ ਹੋਰ ਹੈਰਾਨ ਕਰਨ ਵਾਲਾ ਘਾਟਾ ਅਤੇ ਬਹੁਤ ਦੁਖਦਾਈ ਘਟਨਾ। ਯਕੀਨ ਨਹੀਂ ਹੋ ਰਿਹਾ ਕਿ ਸਾਡੇ ਕੇਕੇ ਸਾਹਿਬ ਨਹੀਂ ਰਹੇ... ਕੀ ਹੋ ਰਿਹਾ ਹੈ।''